ਜਲੰਧਰ, 1 ਮਈ (ਪਵਨ ਖਰਬੰਦਾ)-ਹੈਰੀਟੇਜ ਕਲੱਬ ਵਲੋਂ ਪੁਲਿਸ ਡੀ. ਏ. ਵੀ. ਪਬਲਿਕ ਸਕੂਲ ਪੀ. ਏ. ਪੀ. ਕੈਂਪਸ ਜਲੰਧਰ ਛਾਉਣੀ ਵਿਖੇ ਪ੍ਰਾਰਥਨਾ ਸਭਾ 'ਚ ਵਿਸ਼ਵ ਵਿਰਾਸਤ ਦਿਵਸ ਮਨਾਇਆ | ਇਸ ਦੌਰਾਨ ਪੇਸ਼ ਕੀਤੇ ਇਕ ਛੋਟੇ ਨਾਟਕ ਨੇ ਇਹ ਸੰਦੇਸ਼ ਦਿੱਤਾ ਕਿ ਭਾਰਤ ਦੀ ਵਿਰਾਸਤ ਸਾਡੀ ਪਛਾਣ ਹੈ ਤੇ ਇਸ ਨੂੰ ਸੰਭਾਲਣਾ ਸਾਡਾ ਫਰਜ਼ ਹੈ | ਵੱਖ-ਵੱਖ ਖੇਤਰਾਂ ਦੇ ਪਹਿਰਾਵੇ ਵਿਚ ਸਜੇ ਬੱਚਿਆਂ ਨੇ ਭਾਰਤ ਦੇ ਵੱਖ-ਵੱਖ ਖੇਤਰਾਂ ਦੇ ਸੱਭਿਆਚਾਰ ਨੂੰ ਦਰਸਾਇਆ | ਪਿ੍ੰਸੀਪਲ ਡਾ. ਰਸ਼ਮੀ ਵਿਜ ਨੇ ਵੀ ਸਕਿੱਟ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਭਾਰਤ ਦੀ ਸੱਭਿਆਚਾਰ ਅਤੇ ਸਮਾਰਕ ਅਨਮੋਲ ਵਿਰਾਸਤ ਹਨ, ਜਿਸ ਦੀ ਰੱਖਿਆ ਕਰਨਾ ਸਾਰੇ ਨਾਗਰਿਕਾਂ ਦਾ ਫਰਜ਼ ਹੈ |