ਚੁਗਿੱਟੀ/ਜੰਡਸਿੰਘਾ, 3 ਮਈ (ਨਰਿੰਦਰ ਲਾਗੂ)-ਸ਼੍ਰੋਮਣੀ ਅਕਾਲੀ ਦਲ ਹਲਕਾ ਆਦਮਪੁੁਰ ਦੇ ਸੀਨੀਅਰ ਆਗੂਆਂ ਤੇ ਤਰੁਨਵੀਰ ਸਿੰਘ ਪ੍ਰਧਾਨ ਆਈ.ਟੀ. ਵਿੰਗ ਦਿਹਾਤੀ ਵਲੋਂ ਪਿੰਡ ਜੈਤੇਵਾਲੀ ਵਿਖੇ ਇਕ ਬੈਠਕ ਕੀਤੀ ਗਈ | ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜਥੇ. ਗੁਰਦਿਆਲ ਸਿੰਘ ਕਾਲਰਾ ਵਲੋਂ ਸ਼ਮੂਲੀਅਤ ਕੀਤੀ ਗਈ | ਇਸ ਦੌਰਾਨ ਜਿਥੇ ਆਗੂਆਂ ਵਲੋਂ ਆ ਰਹੀਆਂ ਚੋਣਾਂ ਸੰਬੰਧੀ ਆਪਣੇ ਵਿਚਾਰ ਸਾਂਝੇ ਕੀਤੇ ਗਏ, ਉਥੇ ਹੀ ਕਾਲਰਾ ਵਲੋਂ ਅਕਾਲੀ ਦਲ ਦੀ ਮਜ਼ਬੂਤੀ ਲਈ ਸਾਰੇ ਆਗੂਆਂ ਨੂੰ ਮਿਲ ਕੇ ਕੰਮ ਕਰਨ ਦਾ ਸੱਦਾ ਦਿੱਤਾ ਗਿਆ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ 'ਚ ਪਾਰਟੀ ਲਗਾਤਾਰ ਮਜ਼ਬੂਤ ਹੋ ਰਹੀ ਹੈ | ਇਸ ਮੌਕੇ ਹਾਜ਼ਰ ਆਗੂਆਂ ਨੇ ਵੀ ਐਲਾਨ ਕੀਤਾ ਕਿ ਆਉਣ ਵਾਲੀਆਂ ਚੋਣਾਂ 'ਚ ਉਨ੍ਹਾਂ ਦੀ ਪਾਰਟੀ ਆਦਮਪੁਰ ਦੀ ਸੀਟ 'ਤੇ ਚੋਣ ਲੜੇਗੀ ਅਤੇ ਜਿੱਤ ਪ੍ਰਾਪਤ ਕਰੇਗੀ | ਇਸ ਮੌਕੇ ਅਮਿਤ ਕੁਮਾਰ ਭਗਤ ਸਕੱਤਰ, ਰਾਜੇਸ਼ ਭਗਤ ਸਕੱਤਰ, ਗੌਰਵ ਕੁਮਾਰ ਭਗਤ ਮੀਤ ਪ੍ਰਧਾਨ ਸ਼ਹਿਰੀ ਵੈਸਟ, ਕਰਨੈਲ ਸਿੰਘ ਸਾਬਕਾ ਸਰਪੰਚ, ਦਲਜੀਤ ਸਿੰਘ ਲੰਬੜਦਾਰ, ਗੁਰਦੀਪ ਸਿੰਘ ਭਾਟੀਆ, ਸੁਰਜੀਤ ਸਿੰਘ, ਜਸਵੰਤ ਸਿੰਘ, ਸੁਖਵਿੰਦਰ ਸਿੰਘ ਬਿੱਟੂ ਪੰਚ, ਸਤਨਾਮ ਸਿੰਘ, ਮੀਨਾ ਕੁਮਾਰੀ ਪੰਚ, ਸੁਰਿੰਦਰ ਕੌਰ, ਸੁਖਵਿੰਦਰ ਕੌਰ, ਗੁਰਨਾਮ ਸਿੰਘ, ਸਤਵੀਰ ਸਿੰਘ ਤੇ ਜਸਵੰਤ ਸਿੰਘ ਸਮੇਤ ਕਈ ਹੋਰ ਪਿੰਡ ਵਾਸੀ ਹਾਜ਼ਰ ਸਨ |