13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਭਾਜਪਾ ਪ੍ਰਧਾਨ ਸੁਸ਼ੀਲ ਸ਼ਰਮਾ 18 ਮੰਡਲਾਂ ਦੇ ਇੰਚਾਰਜ ਨਿਯੁਕਤ ਕਿਹਾ ਪਾਰਟੀ ਦੀਆਂ ਸਰਗਰਮੀਆਂ ਹੋਣਗੀਆਂ ਹੋਰ ਤੇਜ਼

Ad Position 21
No active advertisement
ਅਜੀਤ ਡੈਸਕ 04-05-2026
ਜਲੰਧਰ, 3 ਮਈ (ਸ਼ਿਵ)- ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਜਲੰਧਰ (ਸ਼ਹਿਰੀ) ਦੇ ਪ੍ਰਧਾਨ ਸ਼੍ਰੀ ਸੁਸ਼ੀਲ ਸ਼ਰਮਾ ਨੇ ਸੰਗਠਨ ਨੂੰ ਹੋਰ ਮਜ਼ਬੂਤ ਅਤੇ ਸਰਗਰਮ ਬਣਾਉਣ ਦੇ ਉਦੇਸ਼ ਨਾਲ ਪਾਰਟੀ ਹਾਈਕਮਾਨ ਨਾਲ ਵਿਚਾਰ-ਵਟਾਂਦਰਾ ਕਰਨ ਉਪਰੰਤ ਜਲੰਧਰ (ਸ਼ਹਿਰੀ) ਦੇ 18 ਮੰਡਲਾਂ ਲਈ ਇੰਚਾਰਜ ਨਿਯੁਕਤ ਕੀਤੇ ਹਨ¢ ਇਹ ਨਿਯੁਕਤੀਆਂ ਪਾਰਟੀ ਦੀਆਂ ਰਚਨਾਤਮਿਕ ਅਤੇ ਸੰਗਠਨਾਤਮਕ ਗਤੀਵਿਧੀਆਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਅਤੇ ਪੰਡਿਤ ਦੀਨ-ਦਿਆਲ ਉਪਾਧਿਆਇ ਸਿਖਲਾਈ ਕੈਂਪ ਜੋ ਕਿ ਜ਼ਿਲ੍ਹਾ ਪੱਧਰ 'ਤੇ ਆਯੋਜਿਤ ਕੀਤਾ ਜਾਣਾ ਹੈ, ਨੂੰ ਸਫਲ ਬਣਾਉਣ ਲਈ ਕੀਤੀਆਂ ਗਈਆਂ ਹਨ, ਤਾਂ ਜੋ ਹਰ ਮੰਡਲ ਪੱਧਰ 'ਤੇ ਪਾਰਟੀ ਦੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕੀਤਾ ਜਾ ਸਕੇ¢ ਘੋਸ਼ਿਤ ਮੰਡਲ ਇੰਚਾਰਜਾਂ ਵਿਚ ਮੰਡਲ 1 ਵਿਚ ਅਮਿੱਤ ਭਾਟੀਆ, ਮੰਡਲ 2 ਵਿਚ ਹੈਪੀ ਦੀਵਾਨ, ਮੰਡਲ 3 ਵਿਚ ਮਨੀਸ਼ ਵਿਜ, ਮੰਡਲ 4 ਵਿਚ ਭਗਵੰਤ ਪ੍ਰਭਾਕਰ, ਮੰਡਲ 5 ਵਿਚ ਰਾਜੀਵ ਢੀਂਗਰਾ, ਮੰਡਲ 6 ਵਿਚ ਅਮਰਜੀਤ ਅਮਰੀ, ਮੰਡਲ 7 ਵਿਚ ਮਨੋਜ ਅਗਰਵਾਲ, ਮੰਡਲ 8 ਵਿਚ ਸੁਨੀਲ ਸ਼ਰਮਾ (ਸੰਨ੍ਹੀ), ਮੰਡਲ 9 ਵਿਚ ਸੰਨ੍ਹੀ ਸ਼ਰਮਾ, ਮੰਡਲ 10 ਵਿਚ ਦਵਿੰਦਰ ਭਾਰਦਵਾਜ, ਮੰਡਲ 11 ਵਿਚ ਅਮਰਜੀਤ ਸਿੰਘ ਗੋਲਡੀ, ਮੰਡਲ 12 ਵਿਚ ਪ੍ਰਦੀਪ ਖੁੱਲਰ, ਮੰਡਲ 13 ਵਿਚ ਡਿੰਪੀ ਲੁਬਾਣਾ, ਮੰਡਲ 14 ਵਿਚ ਅਸ਼ਵਨੀ ਭੰਡਾਰੀ, ਮੰਡਲ 15 ਵਿਚ ਮਨਜੀਤ ਟੀਟੂ, ਮੰਡਲ 16 ਵਿਚ ਲਲਿਤ ਬੱਬੂ, ਮੰਡਲ 17 ਵਿਚ ਪੁਨੀਤ ਸ਼ੁਕਲਾ, ਮੰਡਲ 18 ਵਿਚ ਅਸ਼ਵਨੀ ਅਟਵਾਲ ਨੂੰ ਮੰਡਲ ਇੰਚਾਰਜ ਵਜੋਂ ਨਿਯੁਕਤ ਕੀਤਾ ਗਿਆ ਹੈ¢
Ad Position 22
No active advertisement
ਪਿਛਲੀ ਖ਼ਬਰ ਰਿਟੇਲ ਕੈਮਿਸਟਸ ਐਸੋਸੀਏਸ਼ਨ ਜਲੰਧਰ ਦੀ ਹੋਈ 23ਵੀਂ ਸਾਲਾਨਾ ਜਨਰਲ ਮੀਟਿੰਗ <br/> ਅਗਲੀ ਖ਼ਬਰ ਗਗਨਦੀਪ ਸਿੰਘ ਚਕਰਾਲਾ 'ਆਪ' ਯੂਥ ਵਿੰਗ ਜਲੰਧਰ ਦਿਹਾਤੀ ਦੇ ਪ੍ਰਧਾਨ ਨਿਯੁਕਤ ਪਾਰਟੀ ਵਲੋਂ ਦਿੱਤੀਆਂ ਸੇਵਾਵਾਂ ਨੂੰ ਤਨਦ...
Ad Position 24