13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਰਿਟੇਲ ਕੈਮਿਸਟਸ ਐਸੋਸੀਏਸ਼ਨ ਜਲੰਧਰ ਦੀ ਹੋਈ 23ਵੀਂ ਸਾਲਾਨਾ ਜਨਰਲ ਮੀਟਿੰਗ <br/>

Ad Position 21
No active advertisement
ਪੰਜਾਬ ਫਾਰਮੇਸੀ ਕੌਂਸਲ ਦੇ ਪ੍ਰਧਾਨ ਸੁਸ਼ੀਲ ਬਾਂਸਲ ਦਾ ਸਨਮਾਨ ਕਰਦੇ ਹੋਏ ਪ੍ਰਧਾਨ ਸੰਜੇ ਸਹਿਗਲ, ਜਨਰਲ ਸਕੱਤਰ ਜਸਪਾਲ ਸਿੰਘ, ਤਜਿੰਦਰਪਾਲ ਸਿੰਘ (ਉਪ ਪ੍ਰਧਾਨ ਪੀ.ਪੀ.ਸੀ. ਅਤੇ ਚੇਅਰਮੈਨ ਆਰ.ਸੀ.ਏ.) ਜਤਿੰਦਰ ਸਿੰਘ ਚਾਵਲਾ (ਵਾਈਸ ਚੇਅਰਮੈਨ, ਆਰ.ਏ.ਸੀ.) ਨਾਲ ਸਤੀਸ਼ ਪਰਾਸ਼ਰ, ਰਾਕੇਸ਼ ਭਟੇਜਾ, ਬਲਵਿੰਦਰ ਸਿੰਘ ਕਾਲੜਾ, ਮਨਦੀਪ ਸਿੰਘ ਗਰੋਵਰ ਅਤੇ ਦਿਨੇਸ਼ ਕੁਮਾਰ (ਡਰੱਗ ਵਿਭਾਗ) | ਤਸਵੀਰ : ਮੁਨੀਸ਼ <br/> 04-05-2026
ਜਲੰਧਰ, 3 ਮਈ (ਐੱਮ. ਐੱਸ. ਲੋਹੀਆ)-ਰਿਟੇਲ ਕੈਮਿਸਟਸ ਐਸੋਸੀਏਸ਼ਨ ਜਲੰਧਰ ਦੀ 23ਵੀਂ ਸਾਲਾਨਾ ਜਨਰਲ ਮੀਟਿੰਗ (ਏ.ਜੀ.ਐਮ.) ਪ੍ਰਧਾਨ ਸੰਜੇ ਸਹਿਗਲ ਅਤੇ ਜਸਪਾਲ ਸਿੰਘ (ਜਨਰਲ ਸਕੱਤਰ) ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ 300 ਤੋਂ ਵੱਧ ਮੈਂਬਰਾਂ ਨੇ ਭਾਗ ਲਿਆ | ਇਸ ਮੀਟਿੰਗ ਦੌਰਾਨ ਪੰਜਾਬ ਫਾਰਮੇਸੀ ਕੌਂਸਲ ਦੇ ਪ੍ਰਧਾਨ ਸੁਸ਼ੀਲ ਬਾਂਸਲ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ | ਸ੍ਰੀ ਬਾਂਸਲ ਨੇ ਆਪਣੇ ਸੰਬੋਧਨ ਦੌਰਾਨ ਫਾਰਮੇਸੀ ਨਿਯਮਾਂ ਅਤੇ ਸਿਹਤ ਸੰਭਾਲ 'ਚ ਫਾਰਮਾਸਿਸਟਾਂ ਦੀ ਭੂਮਿਕਾ ਬਾਰੇ ਵਿਚਾਰ ਸਾਂਝੇ ਕੀਤੇ | ਇਸ ਮੌਕੇ ਤਜਿੰਦਰਪਾਲ ਸਿੰਘ (ਉਪ ਪ੍ਰਧਾਨ ਪੰਜਾਬ ਫਾਰਮੇਸੀ ਕੌਂਸਲ ਅਤੇ ਚੇਅਰਮੈਨ ਰਿਟੇਲ ਕੈਮਿਸਟ ਐਸੋਸੀਏਸ਼ਨ ਜਲੰਧਰ) ਨੇ ਸਾਰੇ ਕੈਮਿਸਟਾਂ ਨੂੰ ਡਰੱਗ ਨੀਤੀ 'ਚ ਸੋਧ ਬਾਰੇ ਜਾਣੂ ਕਰਵਾਇਆ | ਸੰਜੇ ਸਹਿਗਲ ਨੇ ਕਿਹਾ ਕਿ ਉਹ ਸਰਕਾਰ ਦੀ ਨਸ਼ਿਆਂ ਵਿਰੋਧੀ ਮੁਹਿੰਮ ਦੇ ਪੂਰੀ ਤਰ•ਾਂ ਨਾਲ ਹਨ ਅਤੇ ਸਾਰੇ ਕੈਮਿਸਟ ਇਸ ਲਈ ਸਰਕਾਰ ਦਾ ਸਮਰਥਨ ਕਰਦੇ ਹਨ | ਜਤਿੰਦਰ ਸਿੰਘ ਚਾਵਲਾ ਵਾਈਸ ਚੇਅਰਮੈਨ (ਆਰ.ਏ.ਸੀ.) ਨੇ ਆਨਲਾਈਨ ਫਾਰਮੇਸੀ ਦੇ ਮਾੜੇ ਪ੍ਰਭਾਵ 'ਤੇ ਚਰਚਾ ਕੀਤੀ | ਜਸਪਾਲ ਸਿੰਘ (ਜਨਰਲ. ਸਕੱਤਰ ਆਰ.ਏ.ਸੀ.) ਨੇ ਰਿਟੇਲ ਕੈਮਿਸਟਾਂ ਦੇ ਵੱਖ-ਵੱਖ ਮੁੱਦਿਆਂ 'ਤੇ ਚਰਚਾ ਕੀਤੀ | ਸਮਾਗਮ ਦੌਰਾਨ ਸਤੀਸ਼ ਪਰਾਸ਼ਰ, ਰਾਕੇਸ਼ ਭਟੇਜਾ, ਐੱਸ. ਕੇ. ਬਾਂਸਲ, ਬਲਵਿੰਦਰ ਸਿੰਘ ਕਾਲੜਾ, ਮਨਦੀਪ ਸਿੰਘ ਗਰੋਵਰ ਅਤੇ ਦਿਨੇਸ਼ ਕੁਮਾਰ (ਡਰੱਗ ਵਿਭਾਗ) ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਇਸ ਮੌਕੇ ਦੀਵੇਸ਼ ਕਪੂਰ, ਹਰਪ੍ਰੀਤ ਸਿੰਘ ਸੋਢੀ, ਮਨਿੰਦਰਪਾਲ ਸਿੰਘ, ਸਤੀਸ਼ ਪਰਾਸ਼ਰ, ਦੇਵ ਸ਼ਰਮਾ, ਸੁਨੀਲ ਕੱਕੜ, ਮੋਹਿਤ ਖੁਰਾਣਾ, ਮਨੋਜ ਕਾਲੜਾ, ਰਾਕੇਸ਼ ਕਾਲੜਾ, ਸਤਨਾਮ ਸਿੰਘ, ਵਿਸ਼ਾਲ ਅਤੇ ਹੋਰਾਂ ਨੇ ਵਿਸ਼ੇਸ਼ ਸਹਿਯੋਗ ਦਿੱਤਾ |

Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਵਿਧਾਇਕ ਕੋਟਲੀ ਨੇ ਵਿਧਾਨ ਸਭਾ 'ਚ ਚੁੱਕੀ ਮਜ਼ਦੂਰਾਂ ਦੇ ਹੱਕ 'ਚ ਆਵਾਜ਼ ਕੰਮ ਦੇ ਘੰਟਿਆਂ ਤੋਂ ਲੈ ਕੇ ਤਨਖਾਹ ਤ... ਅਗਲੀ ਖ਼ਬਰ ਭਾਜਪਾ ਪ੍ਰਧਾਨ ਸੁਸ਼ੀਲ ਸ਼ਰਮਾ 18 ਮੰਡਲਾਂ ਦੇ ਇੰਚਾਰਜ ਨਿਯੁਕਤ ਕਿਹਾ ਪਾਰਟੀ ਦੀਆਂ ਸਰਗਰਮੀਆਂ ਹੋਣਗੀਆਂ ਹੋਰ ਤੇਜ਼
Ad Position 24