ਕਾਂਗਰਸ ਵਿਧਾਇਕ ਕੋਟਲੀ ਨੇ ਵਿਧਾਨ ਸਭਾ 'ਚ ਚੁੱਕੀ ਮਜ਼ਦੂਰਾਂ ਦੇ ਹੱਕ 'ਚ ਆਵਾਜ਼ ਕੰਮ ਦੇ ਘੰਟਿਆਂ ਤੋਂ ਲੈ ਕੇ ਤਨਖਾਹ ਤੱਕ ਚੁੱਕੇ ਸਵਾਲ <br/>
ਅਜੀਤ ਡੈਸਕ
04-05-2026
8 ਘੰਟਿਆਂ ਤੋਂ 12 ਘੰਟਿਆਂ ਤੱਕ ਕੰਮ : ਮਜ਼ਦੂਰਾਂ ਨਾਲ ਧੋਖਾ?
ਕੋਟਲੀ ਨੇ ਆਪਣੇ ਸੰਬੋਧਨ ਦੌਰਾਨ ਸਭ ਤੋਂ ਪਹਿਲਾਂ ਉਸ ਨੋਟੀਫਿਕੇਸ਼ਨ ਦਾ ਜ਼ਿਕਰ ਕੀਤਾ ਜਿਸਦੇ ਤਹਿਤ ਮਜ਼ਦੂਰਾਂ ਦੇ ਕੰਮ ਦੇ ਘੰਟੇ 8 ਤੋਂ ਵਧਾ ਕੇ 12 ਕਰਨ ਦੀ ਗੱਲ ਕੀਤੀ ਗਈ ਹੈ | ਉਨ੍ਹਾਂ ਨੇ ਕਿਹਾ ਕਿ ਇਹ ਫੈਸਲਾ ਸਿੱਧਾ-ਸਿੱਧਾ ਮਜ਼ਦੂਰਾਂ ਦੇ ਹੱਕਾਂ 'ਤੇ ਚੋਟ ਹੈ | ਉਨ੍ਹਾਂ ਨੇ ਕਿਹਾ, 'ਇੱਕ ਪਾਸੇ ਅਸੀਂ ਲੇਬਰ ਡੇ ਮਨਾਉਂਦੇ ਹਾਂ ਤੇ ਦੂਜੇ ਪਾਸੇ ਮਜ਼ਦੂਰਾਂ ਨੂੰ ਹੋਰ ਵੱਧ ਕੰਮ ਕਰਨ ਲਈ ਮਜਬੂਰ ਕਰ ਰਹੇ ਹਾਂ | ਇਹ ਨਾ ਸਿਰਫ਼ ਉਨ੍ਹਾਂ ਦੀ ਸਿਹਤ ਲਈ ਖ਼ਤਰਨਾਕ ਹੈ, ਸਗੋਂ ਉਨ੍ਹਾਂ ਦੇ ਪਰਿਵਾਰਕ ਜੀਵਨ 'ਤੇ ਵੀ ਬੁਰਾ ਅਸਰ ਪਾਉਂਦਾ ਹੈ |' ਆਪਣੇ ਸੰਬੋਧਨ ਦੇ ਅੰਤ 'ਚ ਕੋਟਲੀ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਮਜ਼ਦੂਰਾਂ ਦੀ ਭਲਾਈ ਲਈ ਬਣਾਈਆਂ ਗਈਆਂ ਨੀਤੀਆਂ ਨੂੰ ਸਿਰਫ਼ ਕਾਗਜ਼ਾਂ ਤੱਕ ਸੀਮਿਤ ਨਾ ਰੱਖਿਆ ਜਾਵੇ, ਸਗੋਂ ਉਨ੍ਹਾਂ ਨੂੰ ਜਮੀਨੀ ਪੱਧਰ 'ਤੇ ਲਾਗੂ ਕੀਤਾ ਜਾਵੇ | ਵਿਧਾਇਕ ਕੋਟਲੀ ਨੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਬਣਦਾ 18% ਡੀ ਏ ਦਾ 15 ਹਜ਼ਾਰ ਕਰੋੜ ਰੁਪਏ ਤੁਰੰਤ ਜਾਰੀ ਕਰਨ ਲਈ ਵਿਧਾਨ ਸਭਾ ਵਿੱਚ ਐਲਾਨ ਕੀਤੇ ਜਾਣ ਦੀ ਗੱਲ ਕਹੀ ਕਿ ਬਕਾਇਆ ਰਾਸ਼ੀ ਨਾ ਦੇਣਾ ਮੁਲਾਜ਼ਮਾਂ ਨਾਲ ਧੋਖਾ ਹੈ |