16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਮਕਸੂਦਾਂ ਮੰਡੀ ਗੋਲੀਕਾਂਡ 'ਚ ਰਾਜੀਨਾਮੇ ਤੋਂ ਬਾਅਦ ਵੀ ਪੁਲਿਸ ਸਖ਼ਤ

Ad Position 21
repet_subhas-goyals [Copy P29]
ਅਜੀਤ ਡੈਸਕ 28-05-2026
ਮਕਸੂਦਾਂ, 27 ਮਈ (ਸÏਰਵ ਮਹਿਤਾ)-ਸ਼ਹਿਰ ਦੀ ਨਵੀਂ ਮਕਸੂਦਾਂ ਸਬਜ਼ੀ ਮੰਡੀ ਵਿਚ ਫੜ ਦੇ ਕਬਜ਼ੇ ਨੂੰ ਲੈ ਕੇ ਹੋਏ ਖ਼ੂਨੀ ਵਿਵਾਦ ਅਤੇ ਦਿਨ ਦਿਹਾੜੇ ਚੱਲੀਆਂ ਗੋਲੀਆਂ ਦੇ ਮਾਮਲੇ ਵਿਚ ਦੋਵੇਂ ਧਿਰਾਂ ਦਰਮਿਆਨ ਰਾਜੀਨਾਮਾ ਹੋ ਜਾਣ ਦੀ ਗੱਲ ਸਾਹਮਣੇ ਆਈ ਹੈ, ਪਰ ਪੁਲਿਸ ਨੇ ਸਪਸ਼ਟ ਕੀਤਾ ਹੈ ਕਿ ਫਾਇਰਿੰਗ ਕਰਨ ਵਾਲੇ ਦੋਸ਼ੀਆਂ ਨੂੰ ਕਿਸੇ ਵੀ ਹਾਲਤ ਵਿਚ ਬਖ਼ਸ਼ਿਆ ਨਹੀਂ ਜਾਵੇਗਾ¢ ਪੁਲਿਸ ਦਾ ਕਹਿਣਾ ਹੈ ਕਿ ਇਹ ਮਾਮਲਾ ਕਤਲ ਦੀ ਕੋਸ਼ਿਸ਼ ਤੇ ਆਰਮਜ਼ ਐਕਟ ਨਾਲ ਸੰਬੰਧਿਤ ਹੈ, ਇਸ ਲਈ ਰਾਜੀਨਾਮੇ ਦਾ ਕੋਈ ਅਸਰ ਜਾਂਚ 'ਤੇ ਨਹੀਂ ਪਵੇਗਾ¢ਜ਼ਿਕਰਯੋਗ ਹੈ ਕਿ 12 ਮਈ ਨੂੰ ਨਵੀਂ ਮਕਸੂਦਾਂ ਸਬਜ਼ੀ ਮੰਡੀ ਵਿਚ ਪੰਜ ਫੁੱਟ ਫੜ ਦੀ ਜਗ੍ਹਾ ਨੂੰ ਲੈ ਕੇ ਮੋਨੂ ਪੁਰੀ ਅਤੇ ਨੰਨੀ-ਸੰਨੀ ਬੱਤਰਾ ਧਿਰਾਂ ਵਿਚਕਾਰ ਤਣਾਅ ਚੱਲ ਰਿਹਾ ਸੀ¢ ਉਸ ਦਿਨ ਦੋਵੇਂ ਪੱਖ ਆਪਣੇ ਸਮਰਥਕਾਂ ਸਮੇਤ ਮੰਡੀ ਵਿਚ ਇਕੱਠੇ ਹੋਏ ਹੋਏ ਸਨ¢ ਹਾਲਾਤ ਤਣਾਅਪੂਰਨ ਹੋਣ ਦੀ ਸੂਚਨਾ ਮਿਲਣ 'ਤੇ ਥਾਣਾ ਇਕ ਦੇ ਮੁਖੀ ਰਾਕੇਸ਼ ਕੁਮਾਰ ਆਪਣੀ ਪੁਲਿਸ ਟੀਮ ਸਮੇਤ ਮੌਕੇ 'ਤੇ ਮÏਜੂਦ ਸਨ¢ ਇਸ ਦÏਰਾਨ ਗੱਲਬਾਤ ਕਰਦੇ-ਕਰਦੇ ਦੋਵੇਂ ਪਾਸਿਆਂ ਵਿਚਕਾਰ ਤਿੱਖੀ ਬਹਿਸਬਾਜ਼ੀ ਹੋ ਗਈ ਅਤੇ ਮਾਮਲਾ ਧੱਕਾ-ਮੁੱਕੀ ਤੱਕ ਪਹੁੰਚ ਗਿਆ¢ਇਸੇ ਦÏਰਾਨ ਲਾਲ ਰੰਗ ਦੀ ਟੀ-ਸ਼ਰਟ ਪਹਿਨੇ ਇਕ ਨÏਜਵਾਨ ਨੇ ਭੀੜ ਵਿਚਕਾਰੋਂ ਇਕ ਤੋਂ ਬਾਅਦ ਇਕ ਤਿੰਨ ਫਾਇਰ ਕਰ ਦਿੱਤੇ¢ ਗੋਲੀਬਾਰੀ ਨਾਲ ਮੰਡੀ ਵਿਚ ਭਗਦੜ ਮਚ ਗਈ ਅਤੇ ਭੀੜ ਦਾ ਫਾਇਦਾ ਚੁੱਕਦਿਆਂ ਹਮਲਾਵਰ ਮੌਕੇ ਤੋਂ ਫਰਾਰ ਹੋ ਗਿਆ¢ ਇਸ ਗੋਲੀਬਾਰੀ ਵਿਚ ਮੋਨੂ ਪੁਰੀ ਅਤੇ ਨੰਨੀ-ਸੰਨੀ ਬੱਤਰਾ ਧਿਰ ਵਲੋਂ ਆਏ ਤਰੁਣ ਬਠਲਾ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਏ ਸਨ, ਜਿਨ੍ਹਾਂ ਨੂੰ ਤੁਰੰਤ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ¢ ਸੂਤਰਾਂ ਮੁਤਾਬਕ ਮਾਮਲੇ ਵਿਚ ਰਾਜਨੀਤਿਕ ਦਖ਼ਲ ਤੋਂ ਬਾਅਦ ਦੋਵੇਂ ਧਿਰਾਂ ਵਿਚਕਾਰ ਸਮਝÏਤਾ ਹੋ ਗਿਆ ਹੈ¢ ਹਾਲਾਂਕਿ ਇਹ ਰਾਜੀਨਾਮਾ ਫੜ ਦੇ ਵਿਵਾਦ ਨੂੰ ਲੈ ਕੇ ਹੋਇਆ ਦੱਸਿਆ ਜਾ ਰਿਹਾ ਹੈ, ਪਰ ਪੁਲਿਸ ਨੇ ਸਾਫ਼ ਕਰ ਦਿੱਤਾ ਹੈ ਕਿ ਗੋਲੀ ਚਲਾਉਣ ਵਾਲਿਆਂ ਖ਼ਿਲਾਫ਼ ਕਾਰਵਾਈ ਜਾਰੀ ਰਹੇਗੀ¢ ਥਾਣਾ ਡਿਵੀਜ਼ਨ ਨੰਬਰ-1 ਦੇ ਮੁਖੀ ਰਾਕੇਸ਼ ਕੁਮਾਰ ਨੇ ਕਿਹਾ ਕਿ ਪੁਲਿਸ ਸਾਹਮਣੇ ਕਾਨੂੰਨ ਨੂੰ ਹੱਥ ਵਿਚ ਲੈ ਕੇ ਗੋਲੀਆਂ ਚਲਾਉਣਾ ਗੰਭੀਰ ਅਪਰਾਧ ਹੈ ਅਤੇ ਅਜਿਹੇ ਲੋਕਾਂ ਦੀ ਗਿ੍ਫ਼ਤਾਰੀ ਹਰ ਹਾਲ ਵਿਚ ਕੀਤੀ ਜਾਵੇਗੀ¢ਪੁਲਿਸ ਮੁਤਾਬਕ ਲਾਲ ਟੀ-ਸ਼ਰਟ ਵਾਲਾ ਨੌਜਵਾਨ ਸੀ.ਸੀ.ਟੀ.ਵੀ. ਕੈਮਰਿਆਂ ਵਿਚ ਸਪਸ਼ਟ ਤੌਰ 'ਤੇ ਫਾਇਰਿੰਗ ਕਰਦਾ ਨਜ਼ਰ ਆ ਰਿਹਾ ਹੈ, ਪਰ ਉਸ ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ¢ ਜਾਂਚ ਟੀਮ ਵਲੋਂ ਸੀ.ਸੀ.ਟੀ.ਵੀ. ਫੁਟੇਜ਼ ਅਤੇ ਹੋਰ ਤਕਨੀਕੀ ਸਬੂਤਾਂ ਦੇ ਆਧਾਰ 'ਤੇ ਦੋਸ਼ੀ ਦੀ ਪਹਿਚਾਣ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ¢
Ad Position 22
No active advertisement
ਪਿਛਲੀ ਖ਼ਬਰ ਜਨਗਣਨਾ ਵਿਚ ਵਧੀਆ ਕੰਮ ਕਰਨ ਵਾਲਿਆਂ ਨੂੰ ਮਿਲਣਗੇ ਪ੍ਰਮਾਣ ਪੱਤਰ ਅਗਲੀ ਖ਼ਬਰ ਟੈੱਸਟ ਦੇਣ ਆਏ ਵਿਅਕਤੀ ਨੇ ਖੰਭੇ 'ਚ ਮਾਰੀ ਗੱਡੀ <br/>
Ad Position 24