16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਫੈਡਰੇਸ਼ਨ ਆਫ਼ ਇੰਡਸਟਰੀ ਐਂਡ ਟਰੇਡ ਦੀ ਮਹੀਨਾਵਾਰ ਮੀਟਿੰਗ 'ਚ ਵੱਖ-ਵੱਖ ਯੋਜਨਾਵਾਂ 'ਤੇ ਹੋਈ ਚਰਚਾ

Ad Position 21
repet_subhas-goyals [Copy P29]
ਅਜੀਤ ਡੈਸਕ 28-05-2026
ਜਲੰਧਰ, 27 ਮਈ (ਜਤਿੰਦਰ ਪੰਮੀ)-ਫੈਡਰੇਸ਼ਨ ਆਫ਼ ਇੰਡਸਟਰੀ ਐਂਡ ਟ੍ਰੇਡ ਦੀ ਮਾਸਿਕ ਮੀਟਿੰਗ ਹੋਈ, ਜਿਸ ਵਿਚ ਸ਼ਹਿਰ ਦੇ ਪ੍ਰਮੁੱਖ ਉਦਯੋਗਪਤੀਆਂ, ਵਪਾਰੀਆਂ ਅਤੇ ਉਦਮੀਆਂ ਨੇ ਭਾਗ ਲਿਆ | ਇਸ ਦੌਰਾਨ ਮੁੱਖ ਮਹਿਮਾਨ ਵਜੋਂ ਵਾਈਟ ਓਕ ਕੈਪੀਟਲ ਮੁੰਬਈ ਦੇ ਸੀ.ਈ.ਓ. ਆਸ਼ੀਸ਼ ਪੀ ਸੋਮੈਯਾ ਨੇ ਸ਼ਿਰਕਤ ਕੀਤੀ ਤੇ ਹਾਜ਼ਰ ਉਦਯੋਗਪਤੀਆਂ ਨੂੰ ਸੰਪਤੀ ਪ੍ਰਬੰਧਨ, ਵਿੱਤੀ ਯੋਜਨਾ ਤੇ ਨਿਵੇਸ਼ ਜਾਗਰੂਕਤਾ ਬਾਰੇ ਅਹਿਮ ਜਾਣਕਾਰੀ ਦਿੱਤੀ | ਐੱਫ.ਆਈ.ਟੀ. (ਫਿਟ) ਦੇ ਪ੍ਰਧਾਨ ਸੁਨੀਲ ਸ਼ਰਮਾ ਨੇ ਦੱਸਿਆ ਕਿ ਮੀਟਿੰਗ ਦੌਰਾਨ ਉਦਯੋਗਾਂ ਨਾਲ ਜੁੜੇ ਵੱਖ-ਵੱਖ ਮਹੱਤਵਪੂਰਨ ਵਿਸ਼ਿਆਂ, ਪਿਛਲੇ ਮਹੀਨੇ ਫੈਡਰੇਸ਼ਨ ਵਲੋਂ ਕੀਤੇ ਉਦਯੋਗ ਹਿੱਤ ਕਾਰਜਾਂ ਅਤੇ ਭਵਿੱਖੀ ਯੋਜਨਾਵਾਂ ਬਾਰੇ ਸਕਾਰਾਤਮਕ ਚਰਚਾ ਕੀਤੀ ਗਈ | ਇਸ ਮੌਕੇ ਐਕਸਪੋਜਰ ਵਿਜ਼ਟ ਵਿੱਚ ਭਾਗ ਲੈਣ ਵਾਲੇ ਮੈਂਬਰਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਵੀ ਕੀਤਾ ਗਿਆ | ਰਾਜਕਰਨ ਸਿੰਘ ਤੇ ਅਸ਼ੋਕ ਸ਼ਰਮਾ ਨੂੰ ਵੀ ਉਦਯੋਗ ਤੇ ਸਮਾਜਿਕ ਖੇਤਰ ਵਿੱਚ ਵਿਸ਼ੇਸ਼ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ | ਪ੍ਰਸਿੱਧ ਇਨਵੈਸਟਮੈਂਟ ਐਡਵਾਈਜ਼ਰ ਅਕਸ਼ੈ ਕੁਮਾਰ ਮਰਵਾਹਾ ਤੇ ਕਨਵ ਮਰਵਾਹਾ ਨੇ ਵੀ ਮਹੱਤਵਪੂਰਨ ਭੂਮਿਕਾ ਨਿਭਾਈ | ਪ੍ਰਧਾਨ ਸੁਨੀਲ ਸਰਮਾ ਨੇ ਸਾਰੇ ਸਹਿਯੋਗੀਆਂ, ਮਹਿਮਾਨਾਂ ਅਤੇ ਮੈਂਬਰਾਂ ਦਾ ਸਵਾਗਤ ਅਤੇ ਧੰਨਵਾਦ ਕੀਤਾ | ਇਸ ਮੌਕੇ ਫੋਰਟਿਸ ਹਸਪਤਾਲ ਦੇ ਨੇਫਰੋਲੋਜਿਸਟ ਡਾ. ਅਜੈ ਮਰਵਾਹਾ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ | ਮੀਟਿੰਗ ਦੌਰਾਨ ਫੈਡਰੇਸ਼ਨ ਆਫ ਇੰਡਸਟਰੀ ਐਂਡ ਟਰੇਡ ਦੀ ਅਧਿਕਾਰਤ ਵੈਬਸਾਈਟ ਵੀ ਸ਼ੁਰੂ ਕੀਤੀ ਗਈ | ਪ੍ਰਧਾਨ ਸੁਨੀਲ ਸ਼ਰਮਾ ਨੇ ਦੱਸਿਆ ਕਿ ਇਹ ਜਲੰਧਰ ਦੀਆਂ ਉਦਯੋਗਿਕ ਸੰਸਥਾਵਾਂ ਵਿੱਚ ਆਪਣੀ ਕਿਸਮ ਦੀ ਪਹਿਲੀ ਡਿਜੀਟਲ ਪਹਿਲ ਹੈ, ਜਿਸ ਰਾਹੀਂ ਮੈਂਬਰਾਂ ਨੂੰ ਫੈਡਰੇਸਨ ਦੀਆਂ ਸਾਰੀਆਂ ਗਤੀਵਿਧੀਆਂ, ਮੀਟਿੰਗਾਂ, ਸਮਾਗਮਾਂ, ਸਰਕਾਰੀ ਨੋਟੀਫਿਕੇਸਨਾਂ, ਉਦਯੋਗਿਕ ਅਪਡੇਟਾਂ, ਜਾਗਰੂਕਤਾ ਪ੍ਰੋਗਰਾਮਾਂ, ਮੈਂਬਰ ਸੂਚੀ, ਨੈੱਟਵਰਕਿੰਗ ਜਾਣਕਾਰੀ ਅਤੇ ਹੋਰ ਮਹੱਤਵਪੂਰਨ ਜਾਣਕਾਰੀਆਂ ਨਿਯਮਿਤ ਤੌਰ 'ਤੇ ਪ੍ਰਾਪਤ ਹੋਣਗੀਆਂ | ਇਸ ਮੌਕੇ ਹਾਜ਼ਰ ਪ੍ਰਮੁੱਖ ਉਦਯੋਗਪਤੀਆਂ ਵਿੱਚ ਅਸ਼ੋਕ ਸਰਮਾ, ਕੁਸ਼ਲ ਸ਼ਰਮਾ, ਨਿਤਿਨ ਸ਼ਰਮਾ, ਅਮਰਜੀਤ ਭਾਟੀਆ, ਪ੍ਰਮੋਦ ਬਾਂਸਲ, ਲਲਿਤ ਮਿੱਤਲ, ਵਰੁਣ ਜਿੰਦਲ, ਨਵਨੀਤ ਕੁਮਾਰ, ਏਕਾਂਸ ਧਵਨ, ਨਵਦੀਪ ਕੁਮਾਰ, ਵਿਸ਼ਾਲ ਸ਼ਰਮਾ, ਅਰਜੁਨ ਭਟਾਰਾ, ਮੰਗਲ ਸਿੰਘ, ਚੇਤਨ ਸ਼ਰਮਾ, ਗੌਤਮ ਸ਼ਰਮਾ, ਚੇਅਰਮੈਨ ਮਨਿੰਦਰ ਸ਼ਰਮਾ, ਕਪਿਲ ਸ਼ਰਮਾ, ਜਗਦੀਸ਼ ਵਿਜ, ਅਕਸ਼ੈ ਵਿਜ, ਅਜੈ ਜੋਸ਼ੀ, ਸੰਦੀਪ ਸ਼ਾਰਦਾ, ਸੰਦੀਪ ਗੁਪਤਾ, ਸੌਰਵ ਸੋਲੀ ਮਹਿਤਾ, ਅਰੁਣ ਸ਼ਰਮਾ, ਗਮਨ ਮੋਂਗਾ, ਰਾਜੀਵ ਜੈਰਥ, ਜਤਿਨ ਵਧਵਾ, ਸੰਦੀਪ ਮਹਾਜਨ, ਵਿਸ਼ਾਲ ਗੁਪਤਾ, ਜਸਜੀਤ ਸਿੰਘ ਬੇਦੀ, ਨਵਦੀਪ ਸਿੰਘ ਬੇਦੀ, ਸੁਗਮ ਸ਼ਰਮਾ, ਵਿਨਾਇਕ, ਸ਼ੁਭਮ ਸ਼ਰਮਾ, ਪੁੰਜੀਤ ਸਿੰਘ ਬਵੇਜਾ, ਜਸਨੂਰ ਨਰੂਲਾ, ਸੰਦੀਪ ਅਗਰਵਾਲ, ਰਾਜੀਵ ਗੁਪਤਾ, ਸੁਨੀਤ ਜੈਨ, ਮਨਪ੍ਰੀਤ ਬਿੰਦਰਾ, ਨਵਪ੍ਰੀਤ ਬਿੰਦਰਾ, ਫੂਲ ਸਿੰਘ ਸੇਖਾਵਤ, ਅਨਿਲ ਮਹਿਤਾ, ਸਨੀ ਅਰੋੜਾ, ਮਨਵ ਪੂਰੀ ਤੇ ਜੇ. ਬੀ. ਸਿੰਘ ਚੌਧਰੀ ਸ਼ਾਮਲ ਸਨ |

Ad Position 22
No active advertisement
ਪਿਛਲੀ ਖ਼ਬਰ ਫੂਡ ਸੇਫਟੀ ਟੀਮਾਂ ਨੇ ਹਦਵਾਣੇ, ਖ਼ਰਬੂਜ਼ੇ ਤੇ ਖਾਣ ਵਾਲੀਆਂ ਚੀਜ਼ਾਂ ਦੇ ਨਮੂਨੇ ਭਰੇ <br/> ਅਗਲੀ ਖ਼ਬਰ ਫੋਰਟਿਸ ਹਸਪਤਾਲ ਜਲੰਧਰ ਨੇ 'ਵਿਸ਼ਵ ਐਮਰਜੈਂਸੀ ਮੈਡੀਸਨ ਦਿਵਸ' ਮੌਕੇ ਟ੍ਰੈਫ਼ਿਕ ਪੁਲਿਸ ਲਈ ਐਮਰਜੈਂਸੀ ਰਿਸਪਾਂਸ ਵਰਕਸ਼ਾਪ...
Ad Position 24