16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਫੂਡ ਸੇਫਟੀ ਟੀਮਾਂ ਨੇ ਹਦਵਾਣੇ, ਖ਼ਰਬੂਜ਼ੇ ਤੇ ਖਾਣ ਵਾਲੀਆਂ ਚੀਜ਼ਾਂ ਦੇ ਨਮੂਨੇ ਭਰੇ <br/>

Ad Position 21
repet_subhas-goyals [Copy P29]
ਮਕਸੂਦਾਂ ਮੰਡੀ 'ਚ ਹਦਵਾਣੇ ਤੇ ਖ਼ਰਬੂਜ਼ੇ ਦੇ ਸੈਂਪਲ ਲੈਂਦੇ ਹੋਏ ਫੂਡ ਸੇਫ਼ਟੀ ਅਫ਼ਸਰ ਮੁੁਕੁਲ ਗਿੱਲ ਤੇ ਉਨ੍ਹਾਂ ਦੀ ਟੀਮ | (ਸੱਜੇ) ਜ਼ਿਲ੍ਹਾ ਸਿਹਤ ਅਫ਼ਸਰ ਡਾ. ਸੁਖਵਿੰਦਰ ਸਿੰਘ ਮੰਡੀ ਦੇ ਬਾਹਰ ਸਥਿਤ ਦੁਕਾਨ ਤੋਂ ਫਲਾਂ ਦੇ ਸੈਂਪਲ ਲੈਂਦੇ ਹੋਏ | ਤਸਵੀਰਾਂ-ਮੁਨੀਸ਼ <br/> 28-05-2026
ਜਲੰਧਰ, 27 ਮਈ (ਜਤਿੰਦਰ ਪੰਮੀ)-ਜ਼ਿਲ੍ਹਾ ਸਿਹਤ ਵਿਭਾਗ ਦੇ ਫੂਡ ਸੇਫ਼ਟੀ ਵਿੰਗ ਵੱਲੋਂ ਬਾਗ਼ਬਾਨੀ ਵਿਭਾਗ ਦੇ ਸਹਿਯੋਗ ਨਾਲ ਬੁੱਧਵਾਰ ਨੂੰ ਵੱਖ-ਵੱਖ ਖੇਤਰਾਂ 'ਚ ਹਦਵਾਣੇ, ਖ਼ਰਬੂਜ਼ੇ ਤੇ ਹੋਰ ਫਲਾਂ ਸਮੇਤ ਖਾਣ ਵਾਲੀਆਂ ਵਸਤਾਂ ਦੇ 6 ਸੈਂਪਲ ਭਲੇ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਾ. ਸੁਖਵਿੰਦਰ ਸਿੰਘ ਜ਼ਿਲ੍ਹਾ ਸਿਹਤ ਅਫ਼ਸਰ ਨੇ ਦੱਸਿਆ ਕਿ ਫੂਡ ਸੇਫ਼ਟੀ ਅਫ਼ਸਰ ਮੁਕੁਲ ਗਿੱਲ ਵੱਲੋਂ ਮਕਸੂਦਾਂ ਸਥਿਤ ਫਲ ਤੇ ਸਬਜ਼ੀ ਮੰਡੀ ਤੋਂ ਤਿੰਨ ਸੈਂਪਲ ਹਦਵਾਣੇ ਤੇ ਖ਼ਰਬੂਜ਼ੇ ਦੇ ਭਰੇ ਤਾਂ ਪਤਾ ਲਾਇਆ ਜਾ ਸਕੇ ਕਿ ਇਨ੍ਹਾਂ 'ਚ ਕਿਸੇ ਰੰਗ ਜਾਂ ਕੈਮੀਕਲ ਦੀ ਵਰਤੋਂ ਤਾਂ ਨਹੀਂ ਕੀਤੀ ਗਈ | ਇਸੇ ਤਰ੍ਹਾਂ ਫੂਡ ਸੇਫ਼ਟੀ ਅਫ਼ਸਰ ਰੌਬਿਨ ਕੁਮਾਰ ਤੇ ਰਮਨ ਵਿਰਦੀ ਵੱਲੋਂ ਜਲੰਧਰ ਕੈਂਟ, ਜਮਸ਼ੇਰ, ਜਲੰਧਰ ਹਾਈਟਸ ਤੋਂ ਹਲਦੀ, ਚਾਹ ਪੱਤੀ ਤੇ ਮਸਾਲੇ ਦੇ ਸੈਂਪਲ ਲਏ ਗਏ | ਜ਼ਿਲ੍ਹਾ ਸਿਹਤ ਅਫ਼ਸਰ ਨੇ ਦੱਸਿਆ ਕਿ ਲਏ ਗਏ ਸਾਰੇ ਸੈਂਪਲ ਸਟੇਟ ਫੂਡ ਲੈਬਾਰਟਰੀ ਖਰੜ ਵਿਚ ਭੇਜੇ ਜਾਣਗੇ ਅਤੇ ਜੋ ਫੂਡ ਲੈਬਾਰਟਰੀ ਤੋ ਜੋ ਰਿਪੋਰਟ ਆਵੇਗੀ ਉਸ ਮੁਤਾਬਿਕ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ | ਡਾ. ਸੁਖਵਿੰਦਰ ਸਿੰਘ ਨੇ ਫੂਡ ਨਾਲ ਸਬੰਧਿਤ ਦੁਕਾਨਦਾਰਾਂ ਨੂੰ ਹਦਾਇਤ ਕੀਤੀ ਕਿ ਸਾਰੇ ਫੂਡ ਵਿਕਰੇਤਾਵਾਂ ਦਾ ਫੂਡ ਲਾਇਸੈਂਸ/ਰਜਿਸਟ੍ਰੇਸ਼ਨ ਹੋਣਾ ਲਾਜ਼ਮੀ ਹੈ | ਉਨ੍ਹਾਂ ਕਿਹਾ ਖਾਣ ਪੀਣ ਵਾਲੇ ਪਦਾਰਥਾਂ ਵਿਚ ਕਿਸੇ ਵੀ ਤਰੀਕੇ ਨਾਲ ਗ਼ਲਤ ਮਿਲਾਵਟ ਨਾ ਕੀਤੀ ਜਾਵੇ ਤੇ ਫੂਡ ਸੇਫ਼ਟੀ ਐਕਟ ਦੀ ਪਾਲਣਾ ਕੀਤੀ ਜਾਵੇ, ਅਜਿਹਾ ਨਾ ਕਰਨ 'ਤੇ ਫੂਡ ਸੇਫ਼ਟੀ ਐਕਟ ਤਹਿਤ ਸਖ਼ਤ ਕਾਰਵਾਈ ਕੀਤੀ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਯੂਥ ਕਾਂਗਰਸ ਨੇ ਨੀਟ ਪੇਪਰ ਮਾਮਲੇ 'ਚ ਦੇਸ਼ ਦੇ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦਾ ਪੁਤਲਾ ਫੂਕ ਕੇ ਰੋਸ ਜਤਾਇਆ <br/... ਅਗਲੀ ਖ਼ਬਰ ਫੈਡਰੇਸ਼ਨ ਆਫ਼ ਇੰਡਸਟਰੀ ਐਂਡ ਟਰੇਡ ਦੀ ਮਹੀਨਾਵਾਰ ਮੀਟਿੰਗ 'ਚ ਵੱਖ-ਵੱਖ ਯੋਜਨਾਵਾਂ 'ਤੇ ਹੋਈ ਚਰਚਾ
Ad Position 24