ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਅੱਧੀ ਰਾਤ ਵੇਲੇ ਦੁਕਾਨ 'ਤੇ ਪੈਟਰੋਲ ਛਿੜਕ ਕੇ ਅੱਗ ਲਗਾਈ, ਲੱਖਾਂ ਦਾ ਨੁਕਸਾਨ

Ad Position 21
No active advertisement
ਅਜੀਤ ਡੈਸਕ 30-05-2026
ਜੰਡਿਆਲਾ ਮੰਜਕੀ,29 ਮਈ (ਸੁਰਜੀਤ ਸਿੰਘ ਜੰਡਿਆਲਾ) ਸਥਾਨਕ ਕਸਬੇ ਦੀ ਪੱਤੀ ਰਾਮ ਕੀ ਵਿੱਚ ਇੱਕ ਕਰਿਆਨਾ ਸਟੋਰ ਨੂੰ ਦੋ ਬਾਈਕ ਸਵਾਰ ਔਰਤ ਅਤੇ ਮਰਦ ਵੱਲੋਂ ਅੱਧੀ ਰਾਤ ਵੇਲੇ ਪੈਟਰੋਲ ਛਿੜਕ ਕੇ ਅੱਗ ਲਗਾਏ ਜਾਣ ਦਾ ਸਮਾਚਾਰ ਹੈ | ਇਕੱਤਰ ਕੀਤੀ ਜਾਣਕਾਰੀ ਅਨੁਸਾਰ ਜੀਵਨ ਜੋਤੀ ਮੈਹਨ ਪੁੱਤਰ ਮਹਿੰਦਰ ਪਾਲ ਵਾਸੀ ਜੰਡਿਆਲਾ ਨੂੰ ਅੱਧੀ ਰਾਤ ਵੇਲੇ ਕਿਸੇ ਨੇ ਸੂਚਿਤ ਕੀਤਾ ਕਿ ਉਸ ਦੀ ਦੁਕਾਨ ਨੂੰ ਅੱਗ ਲੱਗੀ ਹੋਈ ਹੈ | ਉਹ ਜਦੋਂ ਦੁਕਾਨ ਤੇ ਪੁੱਜਾ ਤਾਂ ਦੁਕਾਨ ਅੰਦਰ ਪਿਆ ਸਮਾਨ ਸੜ ਕੇ ਸੁਆਹ ਹੋ ਚੁੱਕਾ ਸੀ | ਗਲੀ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਦੁਕਾਨ ਨੂੰ ਅੱਗ ਲਗਾਉਣ ਵਾਲੇ ਉਪਰੋਕਤ ਬਾਈਕ ਸਵਾਰ ਕੈਦ ਹੋ ਗਏ | ਦੁਕਾਨਦਾਰ ਜੀਵਨ ਜੋਤੀ ਮੈਹਨ ਨੇ ਦੱਸਿਆ ਕਿ ਉਸਦਾ ਚਾਰ ਤੋਂ ਪੰਜ ਲੱਖ ਦੇ ਕਰੀਬ ਨੁਕਸਾਨ ਹੋਇਆ ਹੈ | ਪੀੜਤ ਦੁਕਾਨਦਾਰ ਵੱਲੋਂ ਇਸ ਸਬੰਧੀ ਪੁਲਿਸ ਚੌਂਕੀ ਜੰਡਿਆਲਾ ਨੂੰ ਵੀ ਸੂਚਿਤ ਕੀਤਾ ਗਿਆ ਹੈ ਅਤੇ ਪੁਲਿਸ ਮੁਲਾਜ਼ਮਾਂ ਵੱਲੋਂ ਆਣ ਕੇ ਜਾਂਚ ਕੀਤੀ ਗਈ |

Ad Position 22
No active advertisement
ਪਿਛਲੀ ਖ਼ਬਰ ਲੋਹੀਆਂ ਦੇ ਲੋਕਾਂ ਨੇ 9 ਸੀਟਾਂ ਜਿਤਾ ਕੇ 'ਆਪ' ਦੇ ਵਿਕਾਸ ਕਾਰਜਾਂ 'ਤੇ ਲਗਾਈ ਮੋਹਰ-ਹਰਜਿੰਦਰ ਸੀਚੇਵਾਲ <br/> ਅਗਲੀ ਖ਼ਬਰ ਨਵੇਂ ਸੂਬਾ ਪ੍ਰਧਾਨ ਕੇਵਲ ਢਿੱਲੋਂ ਭਾਜਪਾ ਨੂੰ ਨਵੀਂ ਬੁਲੰਦੀਆਂ 'ਤੇ ਲੈ ਕੇ ਜਾਣਗੇ-ਰਾਣਾ ਹਰਦੀਪ ਸਿੰਘ <br/>
Ad Position 24
No active advertisement