01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਏ.ਪੀ.ਜੇ. ਸਕੂਲ ਰਾਮਾ ਮੰਡੀ 'ਚ ਏਕਮ ਸਿੰਘ ਰਾਏ ਨੂੰ ਹੈੱਡ ਬੁਆਏ ਤੇ ਆਰਸ਼ਵੀ ਸ਼ਰਮਾ ਨੂੰ ਹੈੱਡ ਗਰਲ ਚੁਣਿਆ

Ad Position 21
No active advertisement
ਅਜੀਤ ਡੈਸਕ 31-05-2026
ਜਲੰਧਰ, 30 ਮਈ (ਪਵਨ ਖਰਬੰਦਾ)-ਏ.ਪੀ.ਜੇ ਸਕੂਲ ਹੁਸ਼ਿਆਰਪੁਰ ਰੋਡ ਜਲੰਧਰ ਵਿਖੇ ਹੈੱਡ ਬੁਆਏ ਤੇ ਹੈੱਡ ਗਰਲ ਸਮੇਤ ਵੱਖ-ਵੱਖ ਅਹੁਦੇਦਾਰਾਂ ਦੀ ਚੋਣ ਕੀਤੀ ਗਈ | ਇਸ ਸਮਾਗਮ ਦੀ ਸ਼ੁਰੂਆਤ ਜੋਤ ਜਗਾਉਣ ਅਤੇ ਪ੍ਰਾਰਥਨਾ ਨਾਲ ਹੋਈ | ਇਸ ਪ੍ਰੋਗਰਾਮ ਵਿੱਚ ਵਿਦਿਆਰਥੀਆਂ ਨੂੰ ਵੱਖ-ਵੱਖ ਬੈਜ ਜਿਵੇਂ ਸਕੌਲਰ ਬੈਜ, ਹਾਊਸ ਕੈਪਟਨ ਅਤੇ ਵਾਈਸ ਹਾਊਸ ਕੈਪਟਨ ਬੈਜ, ਸਪੋਰਟਸ ਕੈਪਟਨ ਅਤੇ ਵਾਈਸ ਸਪੋਰਟਸ ਕੈਪਟਨ ਬੈਜ, ਸੀ ਆਰ ਬੈਜ ਅਤੇ ਸੈਸ਼ ਆਦਿ ਨਾਲ ਸਨਮਾਨਿਤ ਕੀਤਾ ਗਿਆ | ਇਸ ਦੌਰਾਨ ਏਕਮ ਸਿੰਘ ਰਾਏ ਨੂੰ ਹੈੱਡ ਬੁਆਏ ਅਤੇ ਆਰਸ਼ਵੀ ਵਰਮਾ ਨੂੰ ਹੈੱਡ ਗਰਲ ਆਫ ਸਕੂਲ ਦੇ ਖਿਤਾਬ ਨਾਲ ਸਨਮਾਨਿਆ ਗਿਆ | ਮਾਨਵਿਕ ਮਿੱਤਲ ਨੂੰ ਡਿਪਟੀ ਹੈੱਡ ਬੁਆਏ ਅਤੇ ਸ਼ਰੇਆ ਸਿੰਘ ਨੂੰ ਡਿਪਟੀ ਹੈੱਡ ਗਰਲ ਚੁਣਿਆ ਗਿਆ | ਅੰਕਿਤ ਜੋਸ਼ੀ ਅਤੇ ਐਸ਼ਪ੍ਰੀਤ ਕੌਰ ਨੂੰ ਸਪੋਰਟਸ ਕੈਪਟਨ, ਮਨਵੀਰ ਸਿੰਘ ਫੁੱਲ ਅਤੇ ਨਮਤਾ ਸਹਿਗਲ ਨੂੰ ਸਕੂਲ ਪਰਫੈਕਟ, ਗੁਰਮਹਿਕ ਕੌਰ ਅਤੇ ਜੈਰੂਪ ਕੌਰ ਨੂੰ ਸੈਕਰੇਟਰੀ (ਐਕਟੀਵਿਟੀਜ਼) ਚੁਣਿਆ ਗਿਆ | ਪਿ੍ੰਸੀਪਲ ਨੇ ਸਾਰੀ ਵਿਦਿਆਰਥੀ ਕੌਂਸਲ ਨੂੰ ਆਪਣਾ ਕੰਮ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਕਰਨ ਦੀ ਸਹੁੰ ਚੁਕਾਈ | ਹੈੱਡ ਬੁਆਏ ਅਤੇ ਹੈੱਡ ਗਰਲ ਨੇ ਆਪਣੇ ਭਾਸ਼ਣ 'ਚ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਸਕੂਲ ਦਾ ਝੰਡਾ ਬੁਲੰਦ ਕਰਕੇ ਆਪਣੀਆਂ ਜਿੰਮੇਵਾਰੀਆਂ ਪ੍ਰਤੀ ਪ੍ਰਤੀਬੱਧਤਾ ਦੁਹਰਾਈ | ਪਿ੍ੰਸੀਪਲ ਏ ਕੇ ਸ਼ਰਮਾ ਨੇ ਸਮੂਹ ਬੈਜ ਹੋਲਡਰ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਾਨੂੰ ਉਮੀਦ ਹੈ ਕਿ ਨਵੀਂ ਵਿਦਿਆਰਥੀ ਕੌਂਸਲ ਆਪਣੀਆਂ ਜ਼ਿੰਮੇਵਾਰੀਆਂ ਵਧੀਆ ਤਰੀਕੇ ਨਾਲ ਨਿਭਾਏਗੀ | ਉਨ੍ਹਾਂ ਨੇ ਬਾਕੀ ਵਿਦਿਆਰਥੀਆਂ ਨੂੰ ਵੀ ਇਨ੍ਹਾਂ ਤੋਂ ਪ੍ਰੇਰਨਾ ਲੈ ਕੇ ਵਧੀਆ ਅਤੇ ਸ਼ਾਨਦਾਰ ਕਾਰਗੁਜ਼ਾਰੀ ਕਰਨ ਲਈ ਪ੍ਰੇਰਿਤ ਕੀਤਾ | ਸਮਾਰੋਹ ਦੇ ਅੰਤ ਵਿੱਚ ਸਕੂਲ ਦੇ ਵਾਈਸ ਪਿ੍ੰਸੀਪਲ ਸ੍ਰੀਮਤੀ ਲਵਲੀਨ ਬੱਗਾ ਨੇ ਬੈਜ ਹੋਲਡਰ ਵਿਦਿਆਰਥੀਆਂ ਅਤੇ ਸਮੂਹ ਸਟਾਫ਼ ਨੂੰ ਇਨਵੈਸਟੀਚਰ ਸੈਰੇਮਨੀ ਦੀ ਸਫ਼ਲ ਪੇਸ਼ਕਾਰੀ ਲਈ ਵਧਾਈ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਕਮਿਸ਼ਨਰੇਟ ਪੁਲਿਸ ਵਲੋਂ ਸੇਵਾ ਮੁਕਤ ਹੋਣ ਵਾਲੇ ਮੁਲਾਜ਼ਮਾਂ ਦਾ ਸਨਮਾਨ ਅਗਲੀ ਖ਼ਬਰ ਵਿਦੇਸ਼ ਤੋਂ ਚੱਲ ਰਹੇ ਅਸਲ੍ਹਾ ਸਪਲਾਈ ਦੇ ਨੈੱਟਵਰਕ ਦਾ ਪਰਦਾਫਾਸ਼, ਦੋਸ਼ੀ ਗਿ੍ਫ਼ਤਾਰ <br/>
Ad Position 24