01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਵਿਦੇਸ਼ ਤੋਂ ਚੱਲ ਰਹੇ ਅਸਲ੍ਹਾ ਸਪਲਾਈ ਦੇ ਨੈੱਟਵਰਕ ਦਾ ਪਰਦਾਫਾਸ਼, ਦੋਸ਼ੀ ਗਿ੍ਫ਼ਤਾਰ <br/>

Ad Position 21
No active advertisement
ਅਜੀਤ ਡੈਸਕ 31-05-2026
ਫਿਲੌਰ, 30 ਮਈ (ਵਿਪਨ ਗੈਰੀ)-ਫਿਲੌਰ ਪੁਲਿਸ ਨੇ ਨਜਾਇਜ਼ ਅਸਲਾ ਸਪਲਾਈ ਦੇ ਕਾਰੋਬਾਰ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆ ਵਿਦੇਸ਼ ਤੋਂ ਚਲਾਏ ਜਾ ਰਹੇ ਇੱਕ ਕਥਿਤ ਅਸਲਾ ਸਪਲਾਈ ਕਰਨ ਵਾਲੇ ਨੈੱਟਵਰਕ ਦਾ ਪਰਦਾਫਾਸ਼ ਕਰਕੇ ਇੱਕ ਵਿਅਕਤੀ ਨੂੰ ਪਿਸਟਲ ਸਮੇਤ ਗਿ੍ਫ਼ਤਾਰ ਕੀਤਾ ਹੈ | ਮੁੱਢਲੀ ਜਾਂਚ ਮੁਤਾਬਿਕ ਦੋਸ਼ੀ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਿਹਾ ਸੀ ਜਿਸ ਤੋਂ ਪਹਿਲਾ ਹੀ ਪੁਲਿਸ ਨੇ ਉਸ ਨੂੰ ਗਿ੍ਫ਼ਤਾਰ ਕਰ ਲਿਆ | ਉਕਤ ਮਾਮਲੇ ਸਬੰਧੀ ਡੀ.ਐੱਸ.ਪੀ. ਫਿਲੌਰ ਭਾਰਤ ਮਸੀਹ ਨੇ ਦੱਸਿਆ ਕਿ ਥਾਣਾ ਮੁਖੀ ਫਿਲੌਰ ਲਵਨੀਤ ਬੰਗੜ ਦੀ ਟੀਮ ਦੇ ਥਾਣੇਦਾਰ ਸੁਖਦੇਵ ਸਿੰਘ ਚੌਕੀ ਇੰਚਾਰਜ ਅੱਪਰਾ ਨੇ ਜਸ਼ਨਪ੍ਰੀਤ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਪਿੰਡ ਮੰਡੀ ਦੇ ਘਰੋਂ ਇੱਕ ਪਿਸਟਲ ਇੱਕ ਮੈਗਜ਼ੀਨ ਅਤੇ 6 ਜ਼ਿੰਦਾ ਰੌਂਦ ਬਰਾਮਦ ਕੀਤੇ ਹਨ | ਜਿਸ ਖ਼ਿਲਾਫ਼ ਮੁਕੱਦਮਾ ਨੰਬਰ 140 ਜੁਰਮ 25/54/59 ਅਸਲਾ ਐਕਟ ਤਹਿਤ ਥਾਣਾ ਫਿਲੌਰ ਵਿਖੇ ਦਰਜ ਕੀਤਾ ਹੈ | ਡੀ.ਐੱਸ.ਪੀ. ਫਿਲੌਰ ਨੇ ਦਸਿਆ ਕਿ ਮੁੱਢਲੀ ਜਾਣਕਾਰੀ ਮੁਤਾਬਿਕ ਇਹ ਪਿਸਟਲ ਉਕਤ ਵਿਅਕਤੀ ਨੂੰ ਵਿਦੇਸ਼ ਤੋਂ ਚਲਾਏ ਜਾ ਰਹੇ ਨਜਾਇਜ਼ ਅਸਲਾ ਸਪਲਾਈ ਦੇ ਤਸਕਰ ਲਵਪ੍ਰੀਤ ਸਿੰਘ ਉਰਫ ਲਾਡੀ ਪੁੱਤਰ ਸ਼ੇਰ ਸਿੰਘ ਵਾਸੀ ਪਿੰਡ ਭੱਜਲ ਥਾਣਾ ਗੜ ਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਹਾਲ ਵਾਸੀ ਵਿਦੇਸ਼ ਅਰਮੀਨੀਆ ਨੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਲਈ ਦਿੱਤਾ ਸੀ | ਡੀ.ਐੱਸ.ਪੀ. ਨੇ ਦਸਿਆ ਕਿ ਵਿਦੇਸ਼ ਰਹਿੰਦੇ ਸਪਲਾਇਰ ਖ਼ਿਲਾਫ਼ ਪਹਿਲਾ ਵੀ ਪੰਜਾਬ ਦੇ ਵੱਖ-ਵੱਖ ਥਾਣਿਆਂ ਵਿਚ ਨਜਾਇਜ਼ ਅਸਲਾ ਸਪਲਾਈ ਕਰਨ ਦੇ ਮੁਕੱਦਮੇ ਦਰਜ ਹਨ |
ਪੁਲਿਸ ਦੀ ਮੁਸਤੈਦੀ ਨਾਲ ਟਲੀ ਵੱਡੀ ਘਟਨਾ
ਡੀ.ਐੱਸ.ਪੀ. ਫਿਲੌਰ ਨੇ ਦਸਿਆ ਕਿ ਦੋਸ਼ੀ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਉਸ ਦੇ ਵਿਦੇਸ਼ੀ ਸੰਪਰਕਾਂ ਸਮੇਤ ਪੂਰੇ ਨੈੱਟਵਰਕ ਦੀ ਜਾਂਚ ਕੀਤੀ ਜਾ ਰਹੀ ਹੈ | ਇਹ ਵੀ ਪਤਾ ਲਗਾਇਆ ਜਾਵੇਗਾ ਅਸਲਾ ਕਿੱਥੋਂ ਤੇ ਕਿਵੇਂ ਆਇਆਂ ਤੇ ਇਸ ਗਰੋਹ ਨਾਲ ਹੋਰ ਕੋਣ ਕੋਣ ਜੁੜਿਆ ਹੈ | ਡੀ.ਐੱਸ.ਪੀ. ਨੇ ਦਸਿਆ ਕਿ ਇਹ ਇੱਕ ਵੱਡੇ ਗੈਂਗ ਦੇ ਸੰਪਰਕ ਵਿਚ ਹੈ ਤੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਦੀ ਤਿਆਰੀ ਵਿਚ ਸਨ | ਜਦ ਕੀ ਪੁਲਿਸ ਨੇ ਮੁਸਤੈਦੀ ਦਿਖਾਉਂਦੇ ਹੋਏ ਇਸ ਨੂੰ ਪਹਿਲਾ ਹੀ ਗਿ੍ਫ਼ਤਾਰ ਕਰ ਲਿਆ ਤੇ ਇੱਕ ਸੰਭਾਵਿਕ ਵੱਡੀ ਘਟਨਾ ਨੂੰ ਟਾਲ ਦਿੱਤਾ | ਪੁਲਿਸ ਨੇ ਜਸ਼ਨਪ੍ਰੀਤ ਸਿੰਘ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਲਿਆ ਹੈ ਅਤੇ ਉਸ ਖ਼ਿਲਾਫ਼ ਪਹਿਲਾ ਵੀ ਅਸਲ੍ਹਾ ਸਪਲਾਈ ਦਾ ਮੁਕੱਦਮਾ ਦਰਜ ਹੈ |

Ad Position 22
No active advertisement
ਪਿਛਲੀ ਖ਼ਬਰ ਏ.ਪੀ.ਜੇ. ਸਕੂਲ ਰਾਮਾ ਮੰਡੀ 'ਚ ਏਕਮ ਸਿੰਘ ਰਾਏ ਨੂੰ ਹੈੱਡ ਬੁਆਏ ਤੇ ਆਰਸ਼ਵੀ ਸ਼ਰਮਾ ਨੂੰ ਹੈੱਡ ਗਰਲ ਚੁਣਿਆ ਅਗਲੀ ਖ਼ਬਰ ਯੂਥ ਕਾਂਗਰਸ ਦੀਆਂ ਰੱਦ ਕੀਤੀਆਂ ਤੇ ਰੋਕੀਆਂ ਹੋਈਆਂ ਵੋਟਾਂ ਸੰਬੰਧੀ ਜ਼ੋਨਲ ਰਿਟਰਨਿੰਗ ਅਫਸਰ ਨੇ ਯੂਥ ਆਗੂਆਂ ਨਾਲ ਕੀਤੀ ਮ...
Ad Position 24