ਦੁਸਾਂਝ ਕਲਾਂ, 30 ਮਈ (ਰਾਮ ਪ੍ਰਕਾਸ਼ ਟੋਨੀ)-ਦਰਬਾਰ ਬਾਬਾ ਬਾਲਾ ਪੀਰ ਜੀ ਪਿੰਡ ਸਰਹਾਲ ਕਾਜ਼ੀਆਂ ਵਿਖੇ ਸਲਾਨਾ ਮੇਲਾ ਪ੍ਰਬੰਧਕ ਕਮੇਟੀ, ਗ੍ਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਇਸ ਨਗਰ ਦੇ ਹੀ ਜੰਮਪਲ ਕੁਲਜੀਤ ਸਿੰਘ ਸਰਹਾਲ ਹਲਕਾ ਇੰਚਾਰਜ, ਵਾਈਸ ਚੇਅਰਮੈਨ ਜਲ ਸਰੋਤ ਪ੍ਰਬੰਧਨ ਅਤੇ ਵਿਕਾਸ ਕਾਰਪੋਰੇਸ਼ਨ ਪੰਜਾਬ ਵਿਸ਼ੇਸ਼ ਤੌਰ 'ਤੇ ਪਹੁੰਚੇ | ਉਨ੍ਹਾਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੇਲੇ ਮਨਾਉਣ ਨਾਲ ਆਪਸੀ ਭਾਈਚਾਰਕ ਸਾਂਝ ਮਜ਼ਬੂਤ ਹੁੰਦੀ ਹੈ | ਉਨ੍ਹਾਂ ਕਿਹਾ ਕਿ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪੜ੍ਹਾਈਏ ਤਾਂ ਹੀ ਸਾਡਾ ਸਮਾਜ ਅਤੇ ਦੇਸ਼ ਤਰੱਕੀ ਕਰ ਸਕਦਾ ਹੈ | ਉਨ੍ਹਾਂ ਸਮੂਹ ਸੰਗਤਾਂ ਨੂੰ ਮੇਲੇ ਦੀਆਂ ਵਧਾਈਆਂ ਦਿੱਤੀਆਂ | ਇਸ ਦੋ ਦਿਨਾਂ ਮੇਲੇ ਦੌਰਾਨ ਪਹਿਲੇ ਦਿਨ ਚਰਾਗ ਰੌਸ਼ਨ ਅਤੇ ਝੰਡੇ ਦੀ ਰਸਮ ਅਦਾ ਕੀਤੀ ਗਈ | ਮੇਲੇ ਦੇ ਦੂਸਰੇ ਦਿਨ ਦਰਬਾਰ ਦੀਆਂ ਧਾਰਮਿਕ ਰਸਮਾਂ ਤੋਂ ਬਾਅਦ ਸਟੇਜ ਸਜਾਈ ਗਈ, ਜਿਸ ਵਿੱਚ ਨਾਮਵਰ ਕਲਾਕਾਰਾਂ ਰਾਂਝਣ ਅਲੀ, ਦੋਗਾਣਾ ਜੋੜੀ ਮਨਮੋਹਣ ਭੱਟੀ -ਸੀਮਾ ਭੱਟੀ, ਕੌਰ ਸਿਸਟਰਜ਼ ਵਲੋਂ ਧਾਰਮਿਕ ਅਤੇ ਸੱਭਿਆਚਾਰ ਗੀਤਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ | ਪ੍ਰਬੰਧਕਾਂ ਵੱਲੋਂ ਪਹੁੰਚੇ ਹੋਏ ਆਗੂਆਂ, ਕਲਾਕਾਰਾਂ ਅਤੇ ਸੇਵਾਦਾਰਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਮੁੱਖ ਸੇਵਾਦਾਰ ਕੁਲਜੀਤ ਸਿੰਘ ਸਰਹਾਲ, ਸੇਵਾਦਾਰ ਕਸ਼ਮੀਰੀ ਲਾਲ, ਪ੍ਰਧਾਨ ਪਰਮਜੀਤ ਸਿੰਘ, ਰਣਜੀਤ ਸਿੰਘ ਪੰਚ, ਡਾ. ਗੁਰਪ੍ਰੀਤ ਬਾਗਲਾ, ਗੁਰਮੀਤ ਸਿੰਘ ਰੱਤੂ , ਗੁਰਮੀਤ ਬਾਗਲਾ, ਕਸ਼ਮੀਰ ਬਾਗਲਾ, ਮਹਿੰਦਰ ਪਾਲ ਪੰਚ, ਤਜਿੰਦਰ ਪੰਚ, ਨਵੀਨ ਮਹੇ, ਬੀਬੀ ਬਖਸ਼ੋ ਪੰਚ, ਚਮਨ ਲਾਲ ਬਾਗਲਾ, ਪ੍ਰੇਮ ਦਾਸ ਘਈ, ਰੋਹਿਤ ਬਾਗਲਾ, ਅਮਨਦੀਪ ਬਾਂਸਲ, ਬਸ਼ੰਬਰ ਲਾਲ ਸਾਬਕਾ ਸਰਪੰਚ, ਬਲਰਾਜ ਮੁਹੰਮਦ ਰਾਜਾ ਤੋਂ ਇਲਾਵਾ ਭਾਰੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ | ਸਟੇਜ ਸਕੱਤਰ ਦੀ ਭੂਮਿਕਾ ਪ੍ਰਤਾਪ ਚੌਹਾਨ ਵਲੋਂ ਬਾਖੂਬੀ ਨਿਭਾਈ ਗਈ |