02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਵਿਧਾਨ ਸਭਾ ਹਲਕਾ ਨਕੋਦਰ ਦੇ ਨੂਰਮਹਿਲ ਤੇ ਬਿਲਗਾ ਥਾਣੇ ਵਿੱਚ ਨਹੀਂ ਹੋ ਰਿਹੇ ਲੋਕਾਂ ਦੇ ਮਸਲੇ ਹੱਲ

Ad Position 21
repet_subhas-goyals [Copy P29]
ਅਜੀਤ ਡੈਸਕ 31-05-2026
ਨੂਰਮਹਿਲ/ਬਿਲਗਾ, 30 ਮਈ (ਤਜਿੰਦਰ ਕੁਮਾਰ)-ਨੂਰਮਹਿਲ ਥਾਣੇ ਵਿੱਚ ਵੱਖ-ਵੱਖ ਜਥੇਬੰਦੀਆਂ ਵੱਲੋਂ ਇਕੱਠ ਕੀਤਾ ਗਿਆ,ਪੱਤਰਕਾਰ ਭਾਈਚਾਰੇ ਨੇ ਜਦ ਇਸ ਇਕੱਠ ਦਾ ਕਾਰਨ ਪੁੱਛਿਆ ਤਾਂ ਪਤਾ ਲੱਗਾ ਇਸ ਇਕੱਠ ਦਾ ਮਕਸਦ ਇਹ ਸੀ ਕਿ ਮਹੀਨਾ ਪਹਿਲਾਂ ਨੂਰਮਹਿਲ ਥਾਣੇ ਵਿੱਚ ਸਰਦਾਰ ਸੁਰਜੀਤ ਸਿੰਘ ਚੀਮਾਂ ਕਲਾਂ ਵੱਲੋਂ ਸਿੰਘ ਸਾਬ ਜੀ ਦੇ ਚੀਮਾਂ ਕਲਾਂ ਦੇ ਹੀ ਨÏਜਵਾਨ ਨਵੀ ਵੱਲੋਂ ਸਿਰ ਉਤੇ ਬੰਨੇ ਦੁਮਾਲੇ ਤੇ ਰੋਮਾਂ ਦੀ ਕੀਤੀ ਬੇਅਦਬੀ ਦੀ ਦਰਖਾਸਤ ਦਿੱਤੀ ਗਈ ਸੀ ¢ਪੁਲਿਸ ਪ੍ਰਸਾਸਨ ਵੱਲੋਂ ਉਸ ਦਰਖਾਸਤ ਉੱਤੇ ਨਵੀ ਉੱਤੇ ਪਰਚਾ ਤਾਂ ਕੱਟਿਆ ਗਿਆ ਸੀ ¢ਪਰ ਪੁਲਿਸ ਉਸਨੂੰ ਪਿਛਲੇ ਸਵਾ ਮਹੀਨੇ ਤੋਂ ਫੜ ਨਹੀ ਰਹੀ ਸੀ ¢ ਜਦੋਂ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਵੱਲੋਂ ਨੂਰਮਹਿਲ ਥਾਣੇ ਵਿੱਚ ਪਹੁੰਚਕੇ ਸਰਕਾਰ ਤੇ ਪੁਲਿਸ ਪ੍ਰਸਾਸਨ ਖਿਲਾਫ ਮੁਰਦਾਬਾਦ ਦੇ ਨਾਅਰੇ ਲਗਾਏ ਗਏ ਤਾਂ ਪੁਲਿਸ ਐਕਸ਼ਨ ਵਿੱਚ ਆਈ 'ਤੇ ਨੂਰਮਹਿਲ ਥਾਣਾ ਮੁਖੀ ਲਾਭ ਸਿੰਘ ਨੇ ਉਸ ਨਵੀ ਦੋਸੀ ਨੂੰ ਫੜਨ ਲਈ ਪੁਲਿਸ ਭੇਜੀ ਗਈ ਜਥੇਬੰਦੀਆਂ ਨੇ ਕਿਹਾ ਕਿ ਨੂਰਮਹਿਲ ਤੇ ਬਿਲਗੇ ਥਾਣੇ ਵਿੱਚ ਮੁਲਾਜਮਾਂ ਵੱਲੋਂ ਬਿਲਕੁਲ ਵੀ ਕੰਮ ਨਹੀ ਕੀਤਾ ਜਾ ਰਿਹਾ ¢ਲੋਕਾਂ ਨੂੰ ਇਨ੍ਹਾਂ ਥਾਣਿਆਂ ਵਿੱਚ ਬਹੁਤ ਖੱਜਲ ਖੁਆਰੀ ਝੱਲਣੀ ਪੈ ਰਹੀ ਹੈ ਮੁਲਾਜਮ ਕਿਸੇ ਦੀ ਵੀ ਸੁਣਵਾਈ ਨਹੀ ਕਰ ਰਹੇ ਹਨ ¢ਸਰਕਾਰ ਨੂੰ ਲਪੇਟੇ ਵਿੱਚ ਲੈਂਦਿਆਂ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਆਮ ਆਦਮੀ ਦੀ ਸਰਕਾਰ ਝੂਠ,ਧੱਕੇਸਾਹੀ ਅਤੇ ਨਕਲੀ ਇਸ਼ਤਿਹਾਰਬਾਜੀ ਦੀ ਸਰਕਾਰ ਹੈ¢ ਵੀ. ਆਈ. ਪੀ. ਕਲਚਰ ਖਿਲਾਫ ਬੋਲਦੀ ਸਰਕਾਰ ਖੁਦ ਸਬ ਤੋਂ ਵੱਧ ਵੀ,ਆਈ, ਪੀਕਲਚਰ ਨੂੰ ਅਪਨਾਉਣ ਵਾਲੀ ਸਰਕਾਰ ਹੈ¢ ਜਿਸਦੀ ਵਜਾ ਕਰਕੇ ਥਾਣਿਆਂ ਵਿੱਚ ਮੁਲਾਜਮ ਨਾ ਮਾਤਰ ਹਨ¢ਜੇਕਰ ਆਉਣ ਵਾਲੇ ਸਮੇਂ ਵਿੱਚ ਥਾਣਿਆਂ ਦਾ ਇਹੀ ਹਾਲ ਰਿਹਾ ਤਾਂ ਹਰੇਕ ਥਾਣੇ ਅੱਗੇ ਲੋਕ ਧਰਨੇ ਲਾਕੇ ਬੈਠ ਜਾਣਗੇ¢ਇਸ ਲਈ ਸਰਕਾਰ ਤੇ ਪ੍ਰਸਾਸਨ ਨੂੰ ਚੇਤਾਵਨੀ ਹੈ ਕਿ ਪੰਜਾਬ ਤੇ ਲੋਕਾਂ ਪ੍ਰਤੀ ਆਪਣੀ ਜਿੰਮੇਵਾਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣ, ਇਸ ਇਕੱਠ ਵਿੱਚ ਬੀਕੇਯੂ ਦੁਆਬਾ ਯੂਨੀਅਨ ਤੋਂ ਮਹਿਤਪੁਰ ਤੋਂ ਬਲਾਕ ਪ੍ਰਧਾਨ ਕਸ਼ਮੀਰ ਸਿੰਘ ਪੰਨੂੰ, ਸ.ਨਰਿੰਦਰ ਸਿੰਘ ਉਧੋਵਾਲ ਮੀਤ ਪ੍ਰਧਾਨ ਬਲਾਕ ਨੂਰਮਹਿਲ ਬੀਕੇਯੂ ਦੁਆਬਾ, ਹਰਪਾਲ ਸਿੰਘ ਸਾਦੀਪੁਰ ਸੀਨੀਅਰ ਮੀਤ ਪ੍ਰਧਾਨ ਬੀਕੇਯੂ ਦੁਆਬਾ, ਸੁਰਜੀਤ ਸਿੰਘ ਤੇ ਪ੍ਰਗਟ ਸਿੰਘ ਮÏ-ਸਾਹਿਬ, ਦਵਿੰਦਰ ਸਿੰਘ ਸੰਗੋਵਾਲ ਜਿਲ੍ਹਾ ਜਲੰਧਰ ਪ੍ਰਧਾਨ ਮਿਸਲ ਸਤਲੁਜ,ਸੁਰਜੀਤ ਸਿੰਘ ਚੀਮਾ ਕਲਾਂ ਜਿਲ੍ਹਾ ਜਲੰਧਰ ਪ੍ਰਧਾਨ ਧਾਰਮਿਕ ਵਿੰਗ ਮਿਸਲ ਸਤਲੁਜ, ਕੁਲਵੰਤ ਸਿੰਘ ਮੁਖੀ ਦਸਮੇਸ਼ ਤਰਨਾ ਦਲ ਆਦਿ ਹਾਜ਼ਰ ਸਨ¢
Ad Position 22
No active advertisement
ਪਿਛਲੀ ਖ਼ਬਰ ਨੂਰਮਹਿਲ ਵਿੱਚ ਓਵਰਲੋਡ ਰੇਤ ਦੇ ਟਿੱਪਰਾਂ ਕਾਰਨ ਲੋਕ ਪ੍ਰੇਸ਼ਾਨ, ਪ੍ਰਸ਼ਾਸਨ ਬੇਖ਼ਬਰ ਅਗਲੀ ਖ਼ਬਰ ਪਿੰਡ ਸਰਹਾਲ ਕਾਜ਼ੀਆਂ ਵਿਖੇ ਸਾਲਾਨਾ ਮੇਲਾ ਸ਼ਾਨੋ ਸ਼ੌਕਤ ਨਾਲ ਹੋਇਆ ਸਮਾਪਤ
Ad Position 24