20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

'ਮੇਰੀ ਰਸੋਈ ਕਿੱਟ' ਤਿਆਰ ਕਰਨ ਵਾਲੇ ਮਜ਼ਦੂਰਾਂ ਵਲੋਂ ਲੇਬਰ ਕਮਿਸਨਰ ਦਫ਼ਤਰ ਦਾ ਘਿਰਾਓ

Ad Position 21
No active advertisement
ਅਜੀਤ ਡੈਸਕ 02-06-2026
ਜਲੰਧਰ, 1 ਜੂਨ (ਜਤਿੰਦਰ ਪੰਮੀ)-ਸਰਕਾਰ ਦੀ ਮੇਰੀ ਰਸੋਈ ਸਕੀਮ ਤਹਿਤ ਨੀਲੇ ਕਾਰਡ ਧਾਰਕਾਂ ਨੂੰ ਦਿੱਤੇ ਜਾਣ ਵਾਲੇ ਰਾਸ਼ਨ ਦੀਆਂ ਕਿੱਟਾਂ ਭਰਨ ਦਾ ਕੰਮ ਕਰਦੀ ਕੰਪਨੀ ਦੇ ਪ੍ਰਬੰਧਕਾਂ ਵਲੋਂ ਕੰਮ ਤੋਂ ਕੱਢੇ ਮਜ਼ਦੂਰਾਂ ਵਲੋਂ ਕੰਮ ਦੀ ਬਹਾਲੀ ਲਈ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੀ ਅਗਵਾਈ ਹੇਠ ਸਹਾਇਕ ਲੇਬਰ ਕਮਿਸਨਰ ਦੇ ਦਫਤਰ ਦਾ 8 ਘੰਟੇ ਤੋਂ ਵੱਧ ਸਮਾਂ ਘੇਰਾਓ ਕੀਤਾ ਗਿਆ | ਆਖਰ ਫੈਕਟਰੀ ਪ੍ਰਬੰਧਕਾਂ ਨੂੰ 60 ਵਰਕਰਾਂ ਨੂੰ ਕੱਲ੍ਹ 2 ਜੂਨ ਤੋਂ ਕੰਮ ਉੱਤੇ ਬਹਾਲ ਕਰਨ ਦਾ ਲਿਖਤੀ ਇਕਰਾਰ ਕਰਨਾ ਪਿਆ ਅਤੇ ਬਾਕੀ ਵਰਕਰਾਂ ਦੀ ਬਹਾਲੀ ਅਤੇ ਹੋਰ ਮੰਗਾਂ ਦੇ ਹੱਲ ਲਈ ਪ੍ਰਸ਼ਾਸਨ ਵਲੋਂ 4 ਜੂਨ ਨੂੰ ਲੇਬਰ ਕਮਿਸ਼ਨਰ ਦਫਤਰ ਵਿਖੇ ਤਿੰਨ ਧਿਰੀ ਗੱਲਬਾਤ ਦਾ ਸੱਦਾ ਦਿੱਤਾ ਗਿਆ | ਇਸ ਉਪਰੰਤ ਸਵੇਰੇ 11 ਵਜੇ ਤੋਂ ਸ਼ੁਰੂ ਹੋ ਕੇ ਸ਼ਾਮ 7 ਵਜੇ ਤੱਕ ਚੱਲਿਆ ਘੇਰਾਓ ਖਤਮ ਹੋਇਆ | ਘੇਰਾਓ ਕਾਰਨ 8 ਘੰਟੇ ਮਾਹੌਲ ਤਣਾਅਪੂਰਨ ਬਣਿਆ ਰਿਹਾ ਅਤੇ ਪ੍ਰਸ਼ਾਸਨ ਨੂੰ ਵੱਡੀ ਗਿਣਤੀ ਪੁਲਿਸ ਫੌਰਸ ਤਾਇਨਾਤ ਕਰਨੀਂ ਪਈ | ਇਸ ਪਹਿਲਾਂ 30 ਮਈ ਨੂੰ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੀ ਅਗਵਾਈ ਹੇਠ ਉਕਤ ਅਦਾਰੇ ਸਾਹਮਣੇ ਸੜਕ ਜਾਮ ਕਰਕੇ ਨਾਅਰੇਬਾਜ਼ੀ ਕੀਤੀ ਗਈ ਸੀ | ਇਸ ਮੌਕੇ ਪ੍ਰਸ਼ਾਸਨ ਵਲੋਂ ਦੋਨੋਂ ਸਹਾਇਕ ਕਿਰਤ ਕਮਿਸ਼ਨਰ ਅਤੇ ਤਹਿਸੀਲਦਾਰ ਨੇ ਧਰਨਾਕਾਰੀਆਂ ਨੂੰ ਸਮੁੱਚੇ ਵਰਕਰਾਂ ਨੂੰ ਕੰਮ 'ਤੇ ਬਹਾਲ ਕਰਵਾਉਣ ਅਤੇ ਟੁੱਟੇ ਦਿਨਾਂ ਦਾ ਮਿਹਨਤਾਨਾ, ਮੁਆਵਜ਼ਾ ਦਿਵਾਉਣ ਦਾ ਭਰੋਸਾ ਦਿੱਤਾ ਗਿਆ | ਇਸ ਮੌਕੇ ਪੇਂਡੂ ਮਜਦੂਰ ਯੂਨੀਅਨ ਪੰਜਾਬ ਦੇ ਸੂਬਾਈ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ ਅਤੇ ਯੂਨੀਅਨ ਦੇ ਯੂਥ ਵਿੰਗ ਆਗੂ ਗੁਰਪ੍ਰੀਤ ਸਿੰਘ ਚੀਦਾ ਨੇ ਐਲਾਨ ਕੀਤਾ ਕਿ ਜੇਕਰ ਪ੍ਰਸ਼ਾਸਨ ਵਲੋਂ ਦਿੱਤੇ ਭਰੋਸੇ ਨੂੰ ਅਮਲੀ ਰੂਪ ਨਾ ਦੁਆਇਆ ਗਿਆ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ | ਇਸ ਮੌਕੇ ਜ਼ਿਲ੍ਹਾ ਆਗੂ ਕੇ ਐੱਸ ਅਟਵਾਲ, ਇਸਤਰੀ ਜਾਗਿ੍ਤੀ ਮੰਚ ਦੇ ਆਗੂ ਜਸਵੀਰ ਕੌਰ ਜੱਸੀ ਅਤੇ ਬਲਵਿੰਦਰ ਕੌਰ ਘੁੱਗਸ਼ੋਰ ਤੋਂ ਇਲਾਵਾ ਮਜ਼ਦੂਰ ਦਿਲਬਾਗ ਸਿੰਘ, ਰਿੰਕੂ, ਵਿੱਕੀ, ਜਸਵੰਤ, ਕਿਰਨ, ਜੋਤੀ ਅਤੇ ਗੁਰਮੇਲ ਰਾਮ ਸਮੇਤ ਮਜ਼ਦੂਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਧਰਮ ਪਰਿਵਰਤਨ ਕਰਵਾਉਣ ਦੇ ਵਿਰੋਧ 'ਚ ਕੀਤਾ ਪ੍ਰਦਰਸ਼ਨ ਅਗਲੀ ਖ਼ਬਰ ਕੈਬਨਿਟ ਮੰਤਰੀ ਮਹਿੰਦਰ ਭਗਤ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਦਿੱਤਾ ਵਿਸ਼ੇਸ਼ ਸੱਦਾ
Ad Position 24