20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਧਰਮ ਪਰਿਵਰਤਨ ਕਰਵਾਉਣ ਦੇ ਵਿਰੋਧ 'ਚ ਕੀਤਾ ਪ੍ਰਦਰਸ਼ਨ

Ad Position 21
No active advertisement
ਅਜੀਤ ਡੈਸਕ 02-06-2026
• ਦੂਸਰੀ ਧਿਰ ਦੇ ਦੋਸ਼-ਘਰ 'ਚ ਬੰਦਗੀ ਕਰਦਿਆਂ ਨੂੰ ਕੀਤਾ ਪ੍ਰੇਸ਼ਾਨ
ਜਲੰਧਰ, 1 ਜੂਨ (ਐੱਮ. ਐੱਸ. ਲੋਹੀਆ)-ਬਸਤੀ ਮਿੱਠੂ ਦੇ ਇਕ ਘਰ 'ਚ ਕੁਝ ਵਿਅਕਤੀਆਂ ਵਲੋਂ ਇਕੱਠੇ ਹੋ ਕੇ ਇਕ ਪਰਿਵਾਰ ਨੂੰ ਪ੍ਰਭਾਵਿਤ ਕਰਕੇ ਉਸ ਨੂੰ ਆਪਣੇ ਧਰਮ 'ਚ ਸ਼ਾਮਿਲ ਕਰਵਾਉਣ ਦੇ ਦੋਸ਼ ਲਗਾ ਕੇ ਇਲਾਕਾ ਵਾਸੀਆਂ ਨੇ ਮੁਹੱਲੇ 'ਚ ਪ੍ਰਦਰਸ਼ਨ ਕੀਤਾ ਅਤੇ ਬਾਹਰੋਂ ਆਏ ਵਿਅਕਤੀਆਂ ਦਾ ਵਿਰੋਧ ਕੀਤਾ | ਪ੍ਰਦਰਸ਼ਨਕਾਰੀਆਂ 'ਚ ਇਲਾਕੇ ਦੇ ਆਗੂ ਨਰਿੰਦਰ ਸਿੰਘ ਲੱਕੀ ਖ਼ਾਲਸਾ, ਵਰਿਆਮ ਸਿੰਘ ਕੱਲੂ, ਪ੍ਰੀਤਮ ਸਿੰਘ ਬਾਵਾ, ਗੁਰਵਿੰਦਰ ਸਿੰਘ ਪਰਮਾਰ, ਬਘੇਲ ਸਿੰਘ, ਨਿਹਾਲ ਸਿੰਘ, ਮੰਗਲ ਸਿੰਘ ਅਤੇ ਹੋਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਕੁਝ ਦਿਨ ਤੋਂ ਸੂਚਨਾ ਮਿਲ ਰਹੀ ਸੀ ਕਿ ਦੂਸਰੇ ਸ਼ਹਿਰ ਤੋਂ ਆਏ ਕੁਝ ਵਿਅਕਤੀ ਇਲਾਕੇ ਦੇ ਘਰੋ-ਘਰੀਂ ਜਾ ਕੇ ਲੋਕਾਂ ਨੂੰ ਕ੍ਰਿਸ਼ਚਨ ਧਰਮ ਅਪਣਾਉਣ ਦੀ ਪ੍ਰੇਰਣਾ ਦੇ ਰਹੇ ਹਨ ਅਤੇ ਉਨ੍ਹਾਂ ਨੂੰ ਭਾਂਤ-ਭਾਂਤ ਨਾਲ ਵਰਗਲਾਉਣ ਦੀ ਕੋਸ਼ਿਸ਼ ਕਰ ਰਹੇ ਹਨ |
ਇਸ 'ਤੇ ਇਲਾਕਾ ਵਾਸੀਆਂ ਵਲੋਂ ਉਨ੍ਹਾਂ ਵਿਅਕਤੀਆਂ ਦਾ ਵਿਰੋਧ ਕੀਤਾ ਜਾ ਰਿਹਾ ਹੈ | ਦੂਸਰੇ ਪਾਸੇ ਅਵਤਾਰ ਸਿੰਘ ਨਾਂਅ ਦੇ ਵਿਅਕਤੀ ਨੇ ਕਿਹਾ ਕਿ ਉਹ ਆਪਣੇ ਘਰ 'ਚ ਬੰਦਗੀ ਕਰ ਰਹੇ ਸਨ, ਮੁਹੱਲੇ ਦੇ ਕੁਝ ਵਿਅਕਤੀ ਆ ਕੇ ਉਨ੍ਹਾਂ ਨੂੰ ਪ੍ਰੇਸ਼ਾਨ ਕਰਨ ਲੱਗੇ ਅਤੇ ਉਨ੍ਹਾਂ ਦੀ ਬੰਦਗੀ 'ਚ ਵਿਘਨ ਪਾਇਆ | ਦੋਵਾਂ ਧਿਰਾਂ ਵਲੋਂ ਆਪਣੀ-ਆਪਣੀ ਸ਼ਿਕਾਇਤ ਥਾਣਾ ਬਸਤੀ ਬਾਵਾ ਖੇਲ ਦੀ ਪੁਲਿਸ ਨੂੰ ਦਿੱਤੀ ਗਈ ਹੈ | ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਰਾਜਾ ਸਾਹਿਬ ਕ੍ਰਿਕਟ ਕੱਲਬ ਕ੍ਰਿਕਟ ਮੈਚ 'ਚੋਂ ਜੇਤੂ ਅਗਲੀ ਖ਼ਬਰ 'ਮੇਰੀ ਰਸੋਈ ਕਿੱਟ' ਤਿਆਰ ਕਰਨ ਵਾਲੇ ਮਜ਼ਦੂਰਾਂ ਵਲੋਂ ਲੇਬਰ ਕਮਿਸਨਰ ਦਫ਼ਤਰ ਦਾ ਘਿਰਾਓ
Ad Position 24