18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਕਰੋੜਾਂ ਦੇ ਟੈਕਸ ਦੇਣ ਵਾਲੇ ਇੰਡਸਟਰੀਅਲ ਏਰੀਆ 'ਚ ਸਫ਼ਾਈ ਸੇਵਕ ਨਹੀਂ <br/>

Ad Position 21
No active advertisement
ਇਲਾਕੇ ਵਿਚ ਸਫ਼ਾਈ ਕਰਵਾਉਂਦੇ ਹੋਏ ਵਿਕਰਾਂਤ ਵਰਮਾ | ਤਸਵੀਰ: ਜੀ. ਪੀ. ਸਿੰਘ <br/> 11-06-2026
ਜਲੰਧਰ, 10 ਜੂਨ (ਸ਼ਿਵ)-ਸਨਅਤਕਾਰਾਂ ਵਲੋਂ ਹਰ ਸਾਲ ਕਰੋੜਾਂ ਰੁਪਏ ਟੈਕਸਾਂ ਦੇ ਰੂਪ ਵਿਚ ਨਗਰ ਨਿਗਮ ਨੂੰ ਦਿੱਤਾ ਜਾਂਦਾ ਹੈ, ਪਰ ਅੱਜ ਜਦੋਂ ਨਿਗਮ ਦੇ ਸਹਾਇਕ ਕਮਿਸ਼ਨਰ ਵਿਕਰਾਂਤ ਵਰਮਾ ਸਫ਼ਾਈ ਮੁਹਿੰਮ ਸਮੇਤ ਹੋਰ ਕਮੀਆਂ ਦੀ ਚੈਕਿੰਗ ਕਰ ਰਹੇ ਸਨ ਤਾਂ ਜਾਣਕਾਰੀ ਸਾਹਮਣੇ ਆਈ ਕਿ ਇੰਡਸਟਰੀਅਲ ਏਰੀਆ, ਫੋਕਲ ਪੁਆਇੰਟ, ਗਦਈਪੁਰ ਰੋਡ ਇਲਾਕੇ ਦਾ ਨਿਰੀਖਣ ਕੀਤਾ ਗਿਆ | ਉੱਥੇ ਕੂੜੇ ਦੇ ਬਹੁਤ ਵੱਡੇ ਢੇਰ ਲੰਬੇ ਸਮੇਂ ਤੋਂ ਪਏ ਹੋਏ ਮਿਲੇ | ਜਾਂਚ ਦੌਰਾਨ ਪਤਾ ਲੱਗਿਆ ਕਿ ਇਸ ਇਲਾਕੇ ਵਿਚ ਨਾ ਕੋਈ ਪੱਕਾ ਸਫ਼ਾਈ ਕਰਮਚਾਰੀ ਤਾਇਨਾਤ ਹੈ ਅਤੇ ਨਾ ਹੀ ਕੋਈ ਪੱਕਾ ਸੁਪਰਵਾਈਜ਼ਰ ਤੱਕ ਨਹੀਂ ਹੈ, ਜਿਸ ਕਰਕੇ ਇਸ ਸਨਅਤੀ ਇਲਾਕੇ ਵਿਚ ਕੂੜੇ ਦੀ ਕਦੇ ਸਮੱਸਿਆ ਹੱਲ ਨਹੀਂ ਹੋਈ ਹੈ | ਪੰਜਾਬ ਸਰਕਾਰ ਵਲੋਂ ਹੁਣ ਰੋਜ਼ਾਨਾ ਹੀ ਇਕ ਘੰਟਾ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਦੀ ਹਦਾਇਤ ਦਿੱਤੀ ਗਈ ਹੈ, ਜਿਸ ਕਰਕੇ ਹੁਣ ਅਫ਼ਸਰ ਫ਼ੀਲਡ ਵਿਚ ਨਿਕਲ ਰਹੇ ਹਨ ਤਾਂ ਉਨਾਂ ਨੂੰ ਹੁਣ ਕਮੀਆਂ ਦਾ ਪਤਾ ਲੱਗ ਰਿਹਾ ਹੈ | ਸਨਅਤਕਾਰਾਂ ਦਾ ਕਹਿਣਾ ਸੀ ਕਿ ਉਹ ਕਰੋੜਾਂ ਰੁਪਏ ਦੇ ਟੈਕਸਾਂ ਦੀ ਅਦਾਇਗੀ ਕਰਦੇ ਹਨ ਪਰ ਇਸ ਇਲਾਕੇ ਵਿਚ ਪੱਕੇ ਸਫ਼ਾਈ ਸੇਵਕ ਲਗਾਏ ਜਾਣੇ ਚਾਹੀਦੇ ਹਨ | ਉਧਰ ਅੱਜ ਸਵੇਰੇ 7 ਤੋਂ 8 ਵਜੇ ਤੱਕ ਕੀਤੀ ਗਈ ਚੈਕਿੰਗ ਦੌਰਾਨ ਸਭ ਤੋਂ ਪਹਿਲਾਂ ਵਾਰਡ ਨੰਬਰ 72 ਵਿਚ ਸਫ਼ਾਈ ਕਰਮਚਾਰੀਆਂ ਦੀ ਹਾਜ਼ਰੀ ਦੀ ਜਾਂਚ ਕੀਤੀ ਗਈ | ਇਹ ਇਲਾਕਾ ਟਾਂਡਾ ਰੋਡ 'ਤੇ ਸਥਿਤ ਹੈ | ਉੱਥੇ ਸਾਰੇ ਸਫ਼ਾਈ ਕਰਮਚਾਰੀ 100 ਫੀਸਦੀ ਹਾਜ਼ਰ ਪਾਏ ਗਏ | ਚੈਕਿੰਗ ਤੋਂ ਬਾਅਦ ਵਿਕਰਾਂਤ ਵਰਮਾ ਨੇ ਕਿਸੇ ਹੋਰ ਇਲਾਕੇ ਤੋਂ ਇੱਕ ਟਰਾਲੀ ਮੰਗਵਾ ਕੇ ਫੋਕਲ ਪੁਆਇੰਟ ਵਿਚ ਕੂੜਾ ਚੁੱਕਣ ਦਾ ਕੰਮ ਤੁਰੰਤ ਸ਼ੁਰੂ ਕਰਵਾਇਆ |

Ad Position 22
No active advertisement
ਪਿਛਲੀ ਖ਼ਬਰ ਸਟੇਟ ਪਬਲਿਕ ਸਕੂਲ ਕੈਂਟ ਦੇ ਵਿਦਿਆਰਥੀਆਂ ਨੇ ਵਿੱਦਿਅਕ ਦੌਰੇ ਦੌਰਾਨ ਮਾਣਿਆ ਆਨੰਦ <br/> ਅਗਲੀ ਖ਼ਬਰ ਬਰਸਾਤਾਂ ਦੇ ਮੌਸਮ ਨੂੰ ਦੇਖਦਿਆਂ ਸੀਵਰ ਤੇ ਗਲੀਆਂ ਦੀ ਠੀਕ ਢੰਗ ਨਾਲ ਕਰਵਾਈ ਜਾਵੇ ਸਫ਼ਾਈ- ਰਜਿੰਦਰ ਬੇਰੀ ਨਗਰ ਨਿਗਮ ਦ...
Ad Position 24