05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਨਿਤਿਨ ਕੋਹਲੀ ਨੇ ਸੂਰੀਆ ਇਨਕਲੇਵ ਵਿਖੇ ਬਣ ਰਹੀਆਂ ਸੜਕਾਂ ਦੇ ਕੰਮ ਦਾ ਲਿਆ ਜਾਇਜ਼ਾ <br/>

Ad Position 21
No active advertisement
ਸੂਰੀਆ ਇਨਕਲੇਵ ਵਿਖੇ ਬਣ ਰਹੀਆਂ ਸੜਕਾਂ ਦੇ ਨਿਰਮਾਣ ਕਾਰਜ ਦਾ ਜਾਇਜ਼ਾ ਲੈਣ ਦੌਰਾਨ ਖੜ੍ਹੇ ਹਲਕਾ ਇੰਚਾਰਜ ਨਿਤਿਨ ਕੋਹਲੀ, ਨਾਲ ਕੌਂਸਲਰ ਮਨਮੋਹਨ ਸਿੰਘ ਰਾਜੂ ਤੇ ਹੋਰ ਪਤਵੰਤੇ |<br/> 15-06-2026

ਚੁਗਿੱਟੀ/ਜੰਡੂ ਸਿੰਘਾ, 14 ਜੂਨ (ਨਰਿੰਦਰ ਲਾਗੂ)-ਸ਼ਹਿਰ ਦੇ ਵਾਰਡ ਨੰਬਰ 20 ਅਧੀਨ ਆਉਂਦੇ ਸੂਰੀਆ ਐਨਕਲੇਵ ਵਿਖੇ ਬਣ ਰਹੀਆਂ ਸੜਕਾਂ ਦੇ ਕੰਮ ਦਾ ਜਲੰਧਰ ਕੇਂਦਰੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਇੰਚਾਰਜ਼ ਨਿਤਿਨ ਕੋਹਲੀ ਵਲੋਂ ਜਾਇਜ਼ਾ ਲਿਆ ਗਿਆ | ਇਸ ਮੌਕੇ ਉਨ੍ਹਾਂ ਨਾਲ ਕੌਂਸਲਰ ਮਨਮੋਹਨ ਸਿੰਘ ਰਾਜੂ ਵੀ ਹਾਜ਼ਰ ਹੋਏ | ਮਿਲੀ ਜਾਣਕਾਰੀ ਅਨੁਸਾਰ ਇਸ ਕੰਮ 'ਤੇ 5 ਕਰੋੜ 10 ਲੱਖ ਰੁਪਏ ਖਰਚ ਆਉਣਗੇ | ਇਸ ਮੌਕੇ ਨਿਤਿਨ ਕੋਹਲੀ ਵਲੋਂ ਚੱਲ ਰਹੇ ਕੰਮ ਵਿੱਚ ਕੁਝ ਖਾਮੀਆਂ ਦੇਖੀਆਂ ਜਿਸ ਨੂੰ ਸਾਹਮਣੇ ਰੱਖ ਕੇ ਉਨ੍ਹਾਂ ਨੇ ਸਬੰਧਤ ਲੋਕਾਂ ਨੂੰ ਆਖਿਆ ਕਿ ਇਸ ਤਰ੍ਹਾਂ ਦੀ ਕੋਤਾਹੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਮਿੱਟੀ ਚੰਗੀ ਤਰ੍ਹਾਂ ਸਾਫ਼ ਕਰਕੇ ਲੁੱਕ ਬੱਜਰੀ ਪਾਈ ਜਾਵੇ | ਇਸ ਦੌਰਾਨ ਕੌਂਸਲਰ ਮਨਮੋਹਨ ਸਿੰਘ ਰਾਜੂ ਨੇ ਕਿਹਾ ਕਿ ਅਸੀਂ ਸਾਰੇ ਨਿਤਿਨ ਕੋਹਲੀ ਦਾ ਧੰਨਵਾਦ ਕਰਦੇ ਹਾਂ ਕਿਉਂਕਿ ਇਹ ਸੜਕ ਪਹਿਲੀ ਵਾਰ ਬਣੀ ਹੈ | ਸੂਰੀਆ ਐਨਕਲੇਵ ਕਲੋਨੀ ਜਦੋਂ ਦੀ ਬਣੀ ਹੈ ਇਸ ਸੜਕ 'ਤੇ ਪੱਥਰ ਪਾ ਕੇ ਹੀ ਕੰਮ ਬੰਦ ਕਰ ਦਿੱਤਾ ਗਿਆ ਸੀ ਪਰ ਨਿਤਿਨ ਕੋਹਲੀ ਦੀ ਵਧੀਆ ਸੋਚ ਕਾਰਨ ਇਹ ਸੜਕ ਬਣੀ ਹੈ | ਉਨ੍ਹਾਂ ਕਿਹਾ ਕਿ ਜਲੰਧਰ ਕੇਂਦਰੀ ਹਲਕੇ ਦਾ ਵਿਕਾਸ ਬਹੁਤ ਤੇਜ਼ੀ ਨਾਲ ਹੋ ਰਿਹਾ ਹੈ | ਆਉਣ ਵਾਲੇ ਦਿਨਾਂ ਵਿੱਚ ਲੋਕਾਂ ਨੂੰ ਉਨ੍ਹਾਂ ਦੀਆਂ ਮੁੱਢਲੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ | ਇਸ ਮੌਕੇ ਹੋਰਨਾਂ ਤੋਂ ਇਲਾਵਾ ਮਨੀਸ਼ ਕੁਮਾਰ, ਜਸਮੀਤ ਸਿੰਘ ਬਲਾਕ ਪ੍ਰਧਾਨ, ਸੰਜੀਵ ਬਾਟਾ, ਜਰਨੈਲ ਸਿੰਘ, ਸ਼ਸ਼ੀ ਰਾਏ, ਜਰਨੈਲ ਸਿੰਘ,ਰਾਮ ਸਿੰਘ, ਅਤੇ ਜੰਗਬੀਰ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਹਰਿਗੋਬਿੰਦ ਨਗਰ ਵਿਚ ਸੀਵਰੇਜ ਪਾਣੀ ਦੀ ਸਮੱਸਿਆ ਹੱਲ ਕਰਨ ਦੀ ਮੰਗ <br/> ਅਗਲੀ ਖ਼ਬਰ ਦੋ ਮੋਟਰਸਾਈਕਲਾਂ ਦੀ ਭਿਆਨਕ ਟੱਕਰ 'ਚ ਇਕ ਨੌਜਵਾਨ ਦੀ ਮੌਤ, ਇਕ ਗੰਭੀਰ ਜ਼ਖ਼ਮੀ <br/>
Ad Position 24
No active advertisement