05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਬਰਸਾਤਾਂ ਕਰਕੇ ਲਟਕ ਸਕਦੇ ਹਨ ਸਮਾਰਟ ਸਿਟੀ ਦੇ ਕਰੋੜਾਂ ਦੇ ਤਿੰਨ ਵੱਡੇ ਪ੍ਰਾਜੈਕਟ

Ad Position 21
No active advertisement
ਅਜੀਤ ਡੈਸਕ 15-06-2026

ਕੂੜਾ ਸੰਭਾਲ ਪ੍ਰਾਜੈਕਟ, ਸਰਫੇਸ ਵਾਟਰ ਪ੍ਰਾਜੈਕਟ ਤੇ ਸਪੋਰਟਸ ਹੱਬ ਦਾ ਚੱਲ ਰਿਹਾ ਕੰਮ
ਜਲੰਧਰ, 14 ਜੂਨ (ਸ਼ਿਵ)-ਅਗਲੇ ਮਹੀਨੇ ਸ਼ੁਰੂ ਹੋਣ ਵਾਲੀਆਂ ਬਰਸਾਤਾਂ ਕਰਕੇ ਜਿੱਥੇ ਸੜਕ ਨਿਰਮਾਣ ਦਾ ਕੰਮ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ ਸਗੋਂ ਉੱਥੇ ਸਮਾਰਟ ਸਿਟੀ ਦੇ ਤਿੰਨ ਵੱਡੇ ਪ੍ਰਾਜੈਕਟਾਂ ਦੇ ਪੂਰੇ ਹੋਣ ਵਿਚ ਦੇਰੀ ਹੋਣ ਦੀ ਸੰਭਾਵਨਾ ਜ਼ਾਹਿਰ ਕੀਤੀ ਜਾ ਰਹੀ ਹੈ | ਸਮਾਰਟ ਸਿਟੀ ਕੰਪਨੀ ਦੇ ਕਰੋੜਾਂ ਰੁਪਏ ਦੇ ਫ਼ੰਡਾਂ ਨਾਲ ਨਿਗਮ ਵਲੋਂ ਇਨ੍ਹਾਂ ਪ੍ਰਾਜੈਕਟਾਂ 'ਤੇ ਕੰਮ ਚਲਾਇਆ ਜਾ ਰਿਹਾ ਹੈ ਜਿਹੜੇ ਕਿ ਸ਼ਹਿਰ ਲਈ ਕਾਫ਼ੀ ਅਹਿਮ ਹਨ | ਇਨ੍ਹਾਂ ਵਿਚ ਪਹਿਲੀ ਪ੍ਰਾਜੈਕਟ ਬਰਲਟਨ ਪਾਰਕ ਵਿਚ 77 ਕਰੋੜ ਦੀ ਲਾਗਤ ਨਾਲ ਬਣ ਰਹੇ ਸਪੋਰਟਸ ਹੱਬ ਦਾ ਕੰਮ ਹੈ |ਕੰਪਨੀ ਵਲੋਂ ਇਸ ਪ੍ਰਾਜੈਕਟ ਦਾ ਕੰਮ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ ਪਰ ਉਸ ਨੂੰ ਪਹਿਲਾਂ ਅਗਸਤ ਮਹੀਨੇ ਵਿਚ ਪੂਰਾ ਕਰਨ ਦਾ ਸਮਾਂ ਦਿੱਤਾ ਗਿਆ ਸੀ ਤੇ ਕੰਪਨੀ ਨੇ ਦਸੰਬਰ ਤੱਕ ਇਸ ਪ੍ਰਾਜੈਕਟ ਨੂੰ ਪੂਰਾ ਕਰਨ ਲਈ ਸਮਾਂ ਮੰਗਿਆ ਹੈ | ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਮੁਤਾਬਿਕ ਜੁਲਾਈ ਵਿਚ ਸਪੋਰਟਸ ਹੱਬ ਦਾ ਹਾਕੀ ਸਟੇਡੀਅਮ ਦਾ ਕੰਮ ਪੂਰਾ ਹੋਣ ਦੀ ਸੰਭਾਵਨਾ ਹੈ | ਜਲੰਧਰ ਦੇ ਮੇਅਰ ਵਨੀਤ ਧੀਰ ਦਾ ਇਹ ਡਰੀਮ ਪ੍ਰਾਜੈਕਟ ਹੈ ਕਿਉਂਕਿ ਉਨ੍ਹਾਂ ਨੇ ਕਈ ਸਾਲਾਂ ਬਾਅਦ ਆਪ ਦੇ ਆਗੂਆਂ ਨਾਲ ਮਿਲ ਕੇ ਇਸ ਪ੍ਰਾਜੈਕਟ ਨੂੰ ਦੁਬਾਰਾ ਸ਼ੁਰੂ ਕਰਵਾਇਆ ਸੀ ਜਿਹੜਾ ਕਿ ਪਹਿਲਾਂ ਕੰਪਨੀ ਵਲੋਂ ਬੰਦ ਕੀਤਾ ਜਾ ਚੁੱਕਾ ਸੀ | ਹੁਣ ਤਾਂ ਇਸ ਪ੍ਰਾਜੈਕਟ 'ਤੇ ਕੰਮ ਚੱਲ ਰਿਹਾ ਹੈ ਜਿਸ ਕਰਕੇ ਹੁਣ ਹੋ ਰਿਹਾ ਨਿਰਮਾਣ ਦਿਖਾਈ ਵੀ ਦੇਣ ਲੱਗ ਪਿਆ ਹੈ | ਇਸ ਤਰਾਂ ਨਾਲ ਆਦਮਪੁਰ ਤੋਂ ਪਾਈਪਾਂ ਰਾਹੀਂ ਨਹਿਰ ਦਾ ਪਾਣੀ ਲਿਆ ਕੇ ਜਲੰਧਰ ਦੇ ਲੋਕਾਂ ਨੂੰ ਸਪਲਾਈ ਕਰਨ ਵਾਲੀ ਕਰੀਬ 825 ਕਰੋੜ ਦਾ ਸਰਫੇਸ ਵਾਟਰ ਪ੍ਰਾਜੈਕਟ ਵੀ ਸ਼ਾਮਿਲ ਹੈ | ਇਸ ਪ੍ਰਾਜੈਕਟ ਦੇ ਤਹਿਤ ਹੁਣ ਤੱਕ 65 ਕਿੱਲੋਮੀਟਰ ਪਾਈਪਾਂ ਪਾ ਚੁੱਕੀਆਂ ਹਨ ਜਦਕਿ 20 ਤੋਂ 25 ਕਿੱਲੋਮੀਟਰ ਤੱਕ ਪਾਈਪਾਂ ਪਾਉਣ ਦਾ ਕੰਮ ਹੋ ਚੁੱਕਾ ਹੈ | ਆਦਮਪੁਰ ਦੇ ਕੋਲ ਪਿੰਡ ਜਗਰਾਵਾਂ ਵਿਚ ਵਾਟਰ ਟਰੀਟਮੈਂਟ ਪਲਾਂਟ ਦਾ 90 ਫ਼ੀਸਦੀ ਕੰਮ ਪੂਰਾ ਹੋ ਚੁੱਕਾ ਹੈ | ਸ਼ਹਿਰ ਵਿਚ ਹਾਈਵੇ ਦੇ ਸਰਵਿਸ ਰੋਡ 'ਤੇ ਹੁਣ ਇਸ ਪ੍ਰਾਜੈਕਟ ਦੀਆਂ ਪਾਈਪਾਂ ਪਾਉਣ ਦਾ ਕੰਮ ਚੱਲ ਰਿਹਾ ਹੈ | ਹੁਣ ਕਿ ਜਦੋਂ ਕੁੱਝ ਮਹੀਨੇ ਬਾਅਦ ਵਿਧਾਨ ਸਭਾ ਚੋਣਾਂ ਆਉਣ ਵਾਲੀਆਂ ਹਨ ਤਾਂ ਇਸ ਕਰਕੇ ਨਿਗਮ ਵਲੋਂ ਸ਼ਹਿਰ ਵਿਚ ਹੋਰ ਸੜਕਾਂ ਨੂੰ ਤੋੜੇ ਜਾਣ ਦੀ ਮਨਜ਼ੂਰੀ ਮਿਲਣ ਦੀ ਸੰਭਾਵਨਾ ਨਹੀਂ ਹੈ ਕਿਉਂਕਿ ਸੜਕਾਂ ਦੇ ਟੁੱਟੇ ਹੋਣ ਕਰਕੇ ਨਿਗਮ ਪ੍ਰਸ਼ਾਸਨ ਲੋਕਾਂ ਦੀ ਨਾਰਾਜ਼ਗੀ ਲੈਣ ਦੇ ਹੱਕ ਵਿਚ ਨਹੀਂ ਹੈ | ਉਂਜ ਵੀ 2022 ਵਿਚ ਵੀ ਚੋਣਾਂ ਕਰਕੇ ਇਸ ਪ੍ਰਾਜੈਕਟ ਦੀ ਗਤੀ ਵੀ ਕਾਫ਼ੀ ਹੌਲੀ ਹੋ ਗਈ ਸੀ | ਉਂਜ ਬਰਸਾਤਾਂ ਕਰਕੇ ਇਸ ਦਾ ਕੰਮ ਵੀ ਧੀਮਾ ਹੋ ਜਾਵੇਗਾ | ਨਗਰ ਨਿਗਮ ਦਾ ਤੀਜਾ ਸਭ ਤੋਂ ਅਹਿਮ ਪ੍ਰਾਜੈਕਟ ਵਰਿਆਣਾ ਡੰਪ 'ਤੇ 8 ਲੱਖ ਮੀਟਰਿਕ ਟਨ ਕੂੜੇ ਨੂੰ ਖ਼ਤਮ ਕਰਨ ਵਾਲਾ ਬਾਇਓ ਮਾਈਨਿੰਗ ਪ੍ਰਾਜੈਕਟ ਹੈ ਜਿਸ ਦੇ ਬਰਸਾਤਾਂ ਵਿਚ ਕੂੜੇ ਨੂੰ ਖ਼ਤਮ ਕਰਨ ਲਈ ਚੱਲਦੀਆਂ ਮਸ਼ੀਨਾਂ ਬੰਦ ਹੋ ਜਾਣਗੀਆਂ ਕਿਉਂਕਿ ਮੀਂਹ ਵਿਚ ਇਨ੍ਹਾਂ ਮਸ਼ੀਨਾਂ ਨਾਲ ਗਿੱਲੇ ਕੂੜੇ ਨੂੰ ਖ਼ਤਮ ਕਰਨਾ ਆਸਾਨ ਨਹੀਂ ਹੈ | ਉਂਜ ਇਹ ਪ੍ਰਾਜੈਕਟ ਤੈਅ ਕੀਤੇ ਗਏ ਸਮੇਂ ਤੋਂ ਦੇਰੀ ਨਾਲ ਚੱਲ ਰਿਹਾ ਹੈ | ਬਾਕੀ ਕੂੜੇ ਨੂੰ ਖ਼ਤਮ ਕਰਨ ਲਈ ਕੰਪਨੀ ਵਲੋਂ ਅਗਲੇ ਸਾਲ ਹੀ ਇਸ ਦਾ ਕੰਮ ਪੂਰਾ ਹੋਣ ਦੀ ਸੰਭਾਵਨਾ ਹੈ | ਨਗਰ ਨਿਗਮ ਨੇ 11 ਲੱਖ ਮੀਟਰਿਕ ਟਨ ਹੋਰ ਪਏ ਕੂੜੇ ਨੂੰ ਖ਼ਤਮ ਕਰਨ ਲਈ ਅਲੱਗ ਤੋਂ 42 ਕਰੋੜ ਦਾ ਟੈਂਡਰ ਲਗਾਇਆ ਹੈ | ਚੇਤੇ ਰਹੇ ਕਿ ਐਨ. ਜੀ. ਟੀ. ਦੀ ਹਦਾਇਤ ਮੁਤਾਬਿਕ ਇਸ ਡੰਪ 'ਤੇ 15 ਲੱਖ ਮੀਟਰਿਕ ਟਨ ਤੋਂ ਜ਼ਿਆਦਾ ਕੂੜਾ ਪਿਆ ਹੈ |ਉੱਧਰ ਨਗਰ ਨਿਗਮ ਦੇ ਕਮਿਸ਼ਨਰ ਸੰਦੀਪ ਰਿਸ਼ੀ ਦਾ ਕਹਿਣਾ ਸੀ ਕਿ ਨਿਗਮ ਵਲੋਂ ਇਨ੍ਹਾਂ ਪ੍ਰਾਜੈਕਟਾਂ ਨੂੰ ਤੇਜ਼ੀ ਨਾਲ ਪੂਰਾ ਕਰਵਾਉਣ ਦਾ ਕੰਮ ਚੱਲ ਰਿਹਾ ਹੈ ਪਰ ਬਰਸਾਤਾਂ ਕਰਕੇ ਇਨ੍ਹਾਂ ਦੇ ਕੰਮ ਦੀ ਗਤੀ ਹੌਲੀ ਹੋ ਸਕਦੀ ਹੈ | ਕੰਪਨੀਆਂ ਨੂੰ ਸਮੇਂ ਸਿਰ ਕੰਮ ਪੂਰਾ ਕਰਨ ਲਈ ਕਿਹਾ ਗਿਆ ਹੈ | ਉਨ੍ਹਾਂ ਕਿਹਾ ਕਿ ਤਿੰਨੇ ਪ੍ਰਾਜੈਕਟਾਂ ਦੇ ਪੂਰਾ ਹੋਣ ਤੋਂ ਬਾਅਦ ਸ਼ਹਿਰੀਆਂ ਨੂੰ ਵੱਡੀ ਰਾਹਤ ਮਿਲਣ ਵਾਲੀ ਹੈ |

Ad Position 22
No active advertisement
ਪਿਛਲੀ ਖ਼ਬਰ ਸ਼ਹਿਰ 'ਚ ਬਰਸਾਤਾਂ ਦੌਰਾਨ ਪਾਣੀ ਭਰਨ ਵਾਲੀਆਂ ਥਾਵਾਂ ਦੀ ਨਗਰ ਨਿਗਮ ਨੇ ਕੀਤੀ ਪਹਿਚਾਣ ਪਾਣੀ ਨਿਕਾਸੀ ਜਲਦੀ ਕਰਵਾਉਣ ਲਈ... ਅਗਲੀ ਖ਼ਬਰ ਵਾਰਡ ਨੰਬਰ 40 ਦੀ ਕਾਲੋਨੀ ਵਿਚ ਟੂਟੀਆਂ ਵਿਚ ਆ ਰਿਹਾ ਗੰਦਾ ਪਾਣੀ ਨਗਰ ਨਿਗਮ ਤੋਂ ਕੀਤੀ ਸਮੱਸਿਆ ਹੱਲ ਕਰਵਾਉਣ ਦੀ ਮੰਗ...
Ad Position 24
No active advertisement