ਜਲੰਧਰ, 25 ਜੂਨ (ਜਤਿੰਦਰ ਪੰਮੀ)-ਨਕੋਦਰ ਰੋਡ ’ਤੇ ਪੈਂਦੇ ਟੀ. ਵੀ. ਟਾਵਰ ਨੇੜੇ ਸਥਿਤ ਪੈਟਰੋਲ ਪੰਪ ‘ਤੇ ਪੈਟਰੋਲ ਪਵਾਉਣ ਆਏ ਬਾਈਕ ਸਵਾਰਾਂ ਵਲੋਂ ਗੁੰਡਾਗਰਦੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਤਿੰਨ ਬਾਈਕ ਸਵਾਰ ਨੌਜਵਾਨਾਂ ਨੇ ਪੰਪ ਤੋਂ 30 ਰੁਪਏ ਦਾ ਪੈਟਰੋਲ ਪਵਾਇਆ ਪਰ ਪੈਸੇ ਦੇਣ ਤੋਂ ਟਾਲ-ਮਟੋਲ ਕਰਨ ਲੱਗ ਪਏ। ਪੈਟਰੋਲ ਪਾਉਣ ਵਾਲੇ ਮੁਲਜ਼ਮ ਨੇ ਜਦੋਂ ਪੈਸੇ ਮੰਗ ਤਾਂ ਉਕਤ ਨੌਜਵਾਨਾਂ ਨੇ ਉਸ ਦੀ ਕੁੱਟਮਾਰ ਕਰ ਦਿੱਤੀ। ਇਹ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ। ਇਸ ਘਟਨਾ (ਬਾਕੀ ਸਫ਼ਾ 6 ’ਤੇ)