ਜਲੰਧਰ, 3 ਜੁਲਾਈ (ਜਸਪਾਲ ਸਿੰਘ)-ਯੂਥ ਪੰਜਾਬ ਕ੍ਰਿਸਚੀਅਨ ਮੂਵਮੈਂਟ ਵਲੋਂ ਫੋਲੜੀਵਾਲ ਵਿਖੇ ਭਾਰਤੀ ਇਸਾਈ ਦਿਵਸ ਮਨਾਇਆ। ਇਸ ਮੌਕੇ ਚਰਚ ਆਫ ਨਾਰਥ ਇੰਡੀਆ, ਸੈਵੰਥ-ਡੇ ਐਡਵੈਂਟਿਸਟ ਚਰਚ, ਸੈਲਵੇਸ਼ਨ ਆਰਮੀ ਚਰਚ ਤੇ ਹੋਸੰਨਾ ਪੰਜਾਬੀ ਮਿਨਿਸਟਰੀਜ਼ ਸਮੇਤ ਵੱਖ-ਵੱਖ ਸੁਤੰਤਰ ਚਰਚਾਂ ਤੇ ਮਿਨਿਸਟਰੀਆਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ । ਬੁਲਾਰਿਆਂ ਨੇ ਕਿਹਾ ਕਿ ਭਾਰਤੀ ਇਸਾਈ ਦਿਵਸ ਹਰ ਸਾਲ 3 ਜੁਲਾਈ ਨੂੰ ਮਨਾਇਆ ਜਾਂਦਾ ਹੈ। ਇਹ ਦਿਨ ਸੰਤ ਥਾਮਸ ਰਸੂਲ ਦੇ ਇਸਵੀ ਸੰਨ 52 ਵਿਚ ਭਾਰਤ ਆਗਮਨ ਦੀ ਯਾਦ ਵਿਚ ਮਨਾਇਆ ਜਾਂਦਾ ਹੈ। ਇਸ ਮੌਕੇ ਭਾਰਤ ਵਿਚ ਇਸਾਈ ਧਰਮ ਦੀ ਲਗਭਗ ਦੋ ਹਜ਼ਾਰ ਸਾਲ ਪੁਰਾਣੀ ਵਿਰਾਸਤ ਨੂੰ ਯਾਦ ਕੀਤਾ ਜਾਂਦਾ ਹੈ ਅਤੇ ਦੇਸ਼ ਦੇ ਸਿੱਖਿਆ, ਸਿਹਤ, ਸਮਾਜ ਸੇਵਾ ਅਤੇ ਰਾਸ਼ਟਰ ਨਿਰਮਾਣ ਵਿਚ ਇਸਾਈ ਭਾਈਚਾਰੇ ਦੇ ਯੋਗਦਾਨ ਨੂੰ ਸਨਮਾਨਿਤ ਕੀਤਾ ਜਾਂਦਾ ਹੈ । ਸਮਾਗਮ ਵਿੱਚ ਪੰਜਾਬ ਕ੍ਰਿਸਚੀਅਨ ਮੂਵਮੈਂਟ ਦੇ ਜਨਰਲ ਸਕੱਤਰ ਤਰਸੇਮ ਮਸੀਹ ਕਾਹਨੂੰਵਾਨ, ਏਲਿਆਸ ਮਸੀਹ ਪ੍ਰਤਾਪਪੁਰਾ, ਜ਼ਿਲ੍ਹਾ ਪ੍ਰਧਾਨ (ਦਿਹਾਤੀ) ਸਟੀਫਨ ਹਾਂਸ, ਸੀਨੀਅਰ ਸਲਾਹਕਾਰ ਗਲੈਡਵਿਨ ਗੁਲਫ਼ਰਾਨ, ਮਹਿਲਾ ਵਿੰਗ ਦੀ ਪ੍ਰਧਾਨ ਡੌਲੀ ਮਸੀਹ, ਰੈਵ. ਡੈਨੀਅਲ ਸਿੱਧੂ, ਰੈਵ. ਵਿਲੀਅਮ ਮੱਲ, ਪਾਸਟਰ ਪ੍ਰੇਮ ਮਸੀਹ, ਯੂਥ ਪੰਜਾਬ ਕ੍ਰਿਸਚੀਅਨ ਮੂਵਮੈਂਟ ਦੇ ਸੂਬਾ ਯੂਥ ਜਨਰਲ ਸਕੱਤਰ ਐਡਵੋਕੇਟ ਰੋਹਿਤ ਮਸੀਹ ਅਵਰਾਹਮ, ਮਾਈਕਲ ਭਾਗ ਅਤੇ ਯੂਥ ਲੀਡਰ ਵਿਜੈ ਗੁਲਜ਼ਾਰ ਆਦਿ ਹਾਜ਼ਰ ਸਨ ।