ਕਿਸ਼ਨਗੜ੍ਹ, 4 ਜੁਲਾਈ (ਹੁਸਨ ਲਾਲ)-ਸ੍ਰੀ ਗੁਰੂ ਰਵਿਦਾਸ ਭਵਨ ਕਿਸ਼ਨਗੜ੍ਹ ਵਿਖੇ ਸਮੂਹ ਨਗਰ ਵਾਸੀਆਂ, ਗੁਰੂਘਰ ਦੀ ਪ੍ਰਬੰਧਕ ਕਮੇਟੀ, ਗ੍ਰਾਮ ਪੰਚਾਇਤ ਕਿਸ਼ਨਗੜ੍ਹ ਤੇ ਨੌਜਵਾਨ ਸਭਾ ਆਦਿ ਸਭ ਦੇ ਸਾਂਝੇ ਸਹਿਯੋਗ ਨਾਲ ਸਤਿਗੁਰੂ ਕਬੀਰ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਸ਼ਰਧਾ ਤੇ ਸਤਿਕਾਰ ਸਹਿਤ ਮਨਾਇਆ। ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਦੇ ਭੋਗ ਪਾਏ ਗਏ। ਅਰਦਾਸ ਉਪਰੰਤ ਵੱਖ-ਵੱਖ ਕੀਰਤਨੀ ਜਥਿਆਂ ਦੇ ਨਾਲ-ਨਾਲ ਭਾਈ ਰਵਿੰਦਰਪਾਲ ਸਿੰਘ ਸੋਂਧੀ ਕਿਸ਼ਨਗੜ੍ਹ ਵਾਲਿਆਂ ਤੇ ਭਾਈ ਨਰਿੰਦਰ ਸਿੰਘ ਹੈਰੀ ਬਿਆਸ ਪਿੰਡ ਵਾਲਿਆ ਵਲੋਂ ਮਨੋਹਰ ਸ਼ਬਦ ਕੀਰਤਨ ਰਾਹੀਂ ਹਾਜ਼ਰੀਨ ਸੰਗਤਾਂ ਨੂੰ ਗੁਰੂ ਜੱਸ ਸਰਵਣ ਕਰਵਾਇਆ। ਇਸ ਮੌਕੇ’ਤੇ ਸਮੂਹ ਸੰਗਤਾਂ ਨੂੰ ਸਤਿਗੁਰੂ ਕਬੀਰ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀ ਮੁਬਾਰਕਬਾਦ ਦਿੰਦਿਆਂ ਭਾਈ ਰਵਿੰਦਰ ਪਾਲ ਸਿੰਘ, ਸਰਪੰਚ ਡਾਕਟਰ ਗੁਰਬਖਸ ਸੁਆਮੀ, ਪਰਮਜੀਤ ਕੁਮਾਰ ਸੇਵਾ ਮੁਕਤ ਸੀਨੀ.ਪ੍ਰੋਡਿਊਸਰ ਦੂਰਦਰਸ਼ਨ, ਸੇਵਾ ਮੁਕਤ ਪ੍ਰਿੰਸੀਪਲ ਧਰਮਪਾਲ, ਲੈਕਚਰਾਰ ਸੁਰਜੀਤ ਸਿੰਘ ਜੱਸਲ, ਲੰਬੜਦਾਰ ਬਹਾਦਰ ਚੰਦ ਆਦਿ ਨੇ ਸਾਂਝੇ ਤੌਰ ‘ਤੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਸਤਿਗੁਰੂ ਕਬੀਰ ਮਹਾਰਾਜ ਜੀ ਦੇ ਜੀਵਨ ਤੇ ਉਪਦੇਸ਼ਾਂ ਤੋਂ ਸਿੱਖਿਆ ਲੈ ਕੇ ਆਪਣਾ ਜੀਵਨ ਅੰਧ ਵਿਸ਼ਵਾਸ ਰਹਿਤ ਤੇ ਸੁਤੰਤਰਤਾ ਅਤੇ ਭਾਈਚਾਰਕ ਸਾਂਝ ਵਾਲੀ ਸੋਚ ਵਾਲਾ ਬਣਾਉਣਾ ਚਾਹੀਦਾ ਹੈ। ਇਸ ਮੌਕੇ ਬਹਾਦਰ ਚੰਦ, ਰਸ਼ਪਾਲ ਸਿੰਘ ਫੁੱਲ (ਦੋਨੋ ਨੰਬਰਦਾਰ) ਗੁਰਮੀਤ ਕੌਰ, ਕਰਮਜੀਤ ਕੌਰ, (ਦੋਨੋਂ ਸਾਬਕਾ ਸਰਪੰਚ ) ਲੈਕਚਰਾਰ ਸੁਰਜੀਤ ਸਿੰਘ ਜੱਸਲ, ਚਮਨ ਲਾਲ ਜੇ. ਈ., ਗੁਰਦੇਵ ਸਾਬਕਾ ਈ. ਡੀ. ਓ., ਗੁਰਵੀਰ ਸਿੰਘ ਢਿੱਲੋ, ਅਮਨਦੀਪ ਸੋਂਧੀ, ਸੇਵਾ ਮੁਕਤ ਬੀ. ਪੀ. ਈ. ਓ. ਰਾਜ ਰਾਣੀ, ਸਾਬਕਾ ਪੰਚ ਕੇਵਲ ਕ੍ਰਿਸ਼ਨ, ਮਲਕੀਤ ਚੰਦ, ਸੁਰਿੰਦਰ ਕੁਮਾਰ ਮਹੇ, ਰਵੀ ਬੰਗਾ, ਸੀਤਲ ਰਾਮ ਸਾਬਕਾ ਫੌਜੀ, ਅਮਰੀਕ ਸਿੰਘ, ਕੁਲਦੀਪ ਕੁਮਾਰ, ਦਿਲਰਾਜ ਸੋਂਧੀ, ਮਨਦੀਪ ਕੁਮਾਰ,ਵਿਜੇ ਕੁਮਾਰ, ਠੇਕੇਦਾਰ ਹੁਸਨ ਲਾਲ, ਲਵਜੀਤ, ਰੋਹਿਤ ਮਹੇ, ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਪ੍ਰਬੰਧਕ ਕਮੇਟੀ ਵਲੋਂ ਦਾਨੀ ਸੱਜਣਾ, ਸੇਵਾਦਾਰਾਂ ਤੇ ਕੀਰਤਨੀਏ ਜਥਿਆਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰਪਾਓ ਦੇ ਸਨਮਾਨਿਤ ਕੀਤਾ। ਸਮੁੱਚੇ ਸਮਾਗਮ ਦੌਰਾਨ ਮੰਚ ਸੰਚਾਲਨ ਦੀਆਂ ਸੇਵਾਵਾਂ ਪਰਮਜੀਤ ਕੁਮਾਰ ਸਾਬਕਾ ਸਰਪੰਚ ਵਲੋਂ ਬਾਖੂਬੀ ਨਿਭਾਈਆਂ ਗਈਆਂ।