05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਖਹਿਰਾ ਤੇ ਭੌਂਸਲੇ ਵਲੋਂ ਪੰਜਾਬ ਪ੍ਰਧਾਨ ਰਾਜਾ ਵੜਿੰਗ ਨਾਲ ਮੁਲਾਕਾਤ

Ad Position 21
No active advertisement
ਅਜੀਤ ਡੈਸਕ 05-07-2026
ਫਿਲੌਰ, 4 ਜੁਲਾਈ (ਵਿਪਨ ਗੈਰੀ)-ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਖਹਿਰਾ ਤੇ ਵਿਧਾਨ ਸਭਾ ਹਲਕਾ ਫਿਲੌਰ ਤੋਂ ਦਲਿਤ ਆਗੂ ਅਮ੍ਰਿਤਪਾਲ ਭੌਂਸਲੇ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨਾਲ ਕੀਤੀ ਮੁਲਾਕਾਤ ਮਗਰੋਂ ਸਾਝੇ ਤੌਰ ’ਤੇ ਗੱਲਬਾਤ ਦੌਰਾਨ ਦੱਸਿਆ ਕਿ ਕਾਂਗਰਸ ਰਾਜਨੀਤਿਕ ਪਾਰਟੀ ਦੇ ਨਾਲ-ਨਾਲ ਲੋਕਤੰਤਰ ਦੀ ਤਾਕਤ ਸਵਿੰਧਾਨ ਦੀ ਸਖੀ ਤੇ ਸੇਵਾ ਤਿਆਗ ਅਤੇ ਆਤਮ ਸਮਰਪਣ ਦੀ ਪ੍ਰਤੀਕ ਹੈ। ਇਹ ਉਹ ਸੰਗਠਨ ਹੈ ਜੋ ਦੇਸ਼ ਦੀ ਆਜ਼ਾਦੀ ਸਮਾਜਿਕ ਨਿਆਂ ਭਾਈਚਾਰਾ ਤੇ ਰਾਸ਼ਟਰੀ ਏਕਤਾ ਦੀ ਅਲੰਬੜਦਾਰ ਰਹੀ ਹੈ। ਅੱਜ ਕਾਂਗਰਸ ਪਾਰਟੀ ਦਾ ਹਰ ਵਰਕਰ ਸੰਗਠਨ ਨੂੰ ਪਹਿਲਾਂ ਨਾਲੋ ਮਜ਼ਬੂਤ ਦੇਖਣਾ ਚਾਹੁੰਦਾ ਹੈ ਪਾਰਟੀ ਦੀ ਅਸਲ ਤਾਕਤ ਨਿਸ਼ਠਾਵਾਨ ਕਾਰਕੁਨ ਹਨ ਕਿਸੇ ਇਕ ਵਿਆਕਤੀ ਦਾ ਅਹੁਦਾ ਜਾਂ ਪ੍ਰਭਾਤ ਨਹੀਂ ਕਬੂਲਣਾ ਚਾਹੀਦਾ ਅਤੇ ਹਰ ਲੀਡਰ ਨੂੰ ਅਨੁਸ਼ਾਸ਼ਨ ਵਿਚ ਰਹਿੰਦੇ ਹੋਏ ਨਿੱਜੀ ਮਹੱਤਵਤਾ ਨੂੰ ਤਿਆਗ ਕੇ ਆਪਣੇ ਆਪ ਨੂੰ ਸੰਗਠਨ ਤੋ ਉੱਪਰ ਨਹੀਂ ਸਮਝਣਾ ਚਾਹੀਦਾ। ਕਿਸੇ ਵੀ ਲੀਡਰ ਨੂੰ ਆਪਣੇ ਨਿੱਜੀ ਸਵਰਥ ਲਈ ਪਾਰਟੀ ਦਾ ਨੁਕਸਾਨ ਨਹੀਂ ਕਰਨਾ ਚਾਹੀਦਾ ਕਿਉਂਕਿ ਪਾਰਟੀ ਹੀ ਲੀਡਰ ਬਣਾਉਂਦੀ ਹੈ ਨਾ ਕਿ ਲੀਡਰ ਪਾਰਟੀ ਨੂੰ ਬਣਾਉਦੇ ਹਨ। ਆਗੂਆਂ ਨੇ ਪਾਰਟੀ ਹਾਈਕਮਾਨ ਨੂੰ ਪੁਰਜ਼ੋਰ ਅਪੀਲ ਕਰਦਿਆ ਕਿਹਾ ਕਿ ਅਨੁਸ਼ਾਸਨ ਹੀਨਤਾ ਨੂੰ ਕਿਸੇ ਵੀ ਕੀਮਤ ’ਤੇ ਸਹਿਣ ਨਾ ਕੀਤਾ ਜਾਵੇ ਅਤੇ ਪਾਰਟੀ ਦੀ ਮਜ਼ਬੂਤੀ ਲਈ ਲਏ ਫੈਸਲੇ ਸਵਿਕਾਰ ਕਰਨੇ ਚਾਹੀਦੇ ਹਨ।
Ad Position 22
No active advertisement
ਪਿਛਲੀ ਖ਼ਬਰ ਡਾ. ਪਰਵਿੰਦਰ ਸਿੰਘ ਤੇ ਸਤੀਸ਼ ਜੱਜਾ ਨੇ ਡੇਰਾ ਸੱਚਖੰਡ ਬੱਲਾਂ ਵਿਖੇ ਸੰਤ ਨਿਰੰਜਨ ਦਾਸ ਨੂੰ ਪਦਮਸ੍ਰੀ ਮਿਲਣ ’ਤੇ ਦਿੱਤੀ ਵ... ਅਗਲੀ ਖ਼ਬਰ ਕਿਸ਼ਨਗੜ੍ਹ ਵਿਖੇ ਸਤਿਗੁਰੂ ਕਬੀਰ ਜੀ ਦਾ ਪ੍ਰਕਾਸ਼ ਦਿਹਾੜਾ ਸ਼ਰਧਾ ਸਹਿਤ ਮਨਾਇਆ
Ad Position 24
No active advertisement