ਕਿਸ਼ਨਗੜ੍ਹ, 4 ਜੁਲਾਈ (ਹੁਸਨ ਲਾਲ)-ਪੰਜਾਬ ਸਰਕਾਰ ਦੁਆਰਾ ਪਿੰਡਾਂ ਦੀਆਂ ਬਹੁਤ ਹੀ ਸਮੇਂ ਤੋਂ ਖਸਤਾ ਹਾਲਤ ਸੜਕਾਂ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ। ਇਸ ਲੜੀ ਤਹਿਤ ਹਲਕਾ ਆਦਮਪੁਰ ਦੇ ਪਿੰਡ ਸੰਘਵਾਲ ਦੀ ਸੜਕ ਜੋ ਕਿਸ਼ਨਗੜ੍ਹ ਤੋਂ ਪਿੰਡ ਸੰਘਵਾਲ ਤੱਕ ਪਿੰਡ ਸੰਘਵਾਲ ਫਿਰਨੀ, ਬਿਆਸ ਪਿੰਡ ਤੋਂ ਸੰਘਵਾਲ ਦੀ ਲਿੰਕ ਸੜਕ ’ਤੇ ਸੰਘਵਾਲ ਤੋਂ ਦੁੱਗਰੀ ਤੱਕ ਦੀਆਂ ਲਿੰਕ ਸੜਕਾਂ ਦੀ ਹਾਲਤ ਬਹੁਤ ਸਾਲਾਂ ਤੋਂ ਰਸਯੋਗ ਬਣੀ ਹੋਈ ਸੀ, ਜਿਸ ਕਾਰਨ ਇਹਨਾਂ ਪਿੰਡਾਂ ਦੇ ਵਸਨੀਕਾਂ ਨੂੰ ਆਉਣ ਜਾਣ ਵਿਚ ਬਹੁਤ ਹੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਸੀ। ਪੰਜਾਬ ਸਰਕਾਰ ਦੀ ਸੜਕਾਂ ਦੀ ਨਵੀਨੀਕਰਨ ਲੜੀ ਤਹਿਤ ਤੇ ਹਲਕਾ ਆਦਮਪੁਰ ਦੇ ‘ਆਪ’ ਪਾਰਟੀ ਦੇ ਇੰਚਾਰਜ ਪਵਨ ਕੁਮਾਰ ਦੇ ਯਤਨਾਂ ਸਦਕਾ ਪਿੰਡ ਸੰਘਵਾਲ ਦੀ ਫਿਰਨੀ ਦੀ ਸੜਕ ਤੇ ਸੰਘਵਾਲ ਤੋਂ ਦੁੱਗਰੀ ਦੀ ਸੜਕ ਬਣ ਕੇ ਤਿਆਰ ਹੋ ਗਈ ਹੈ। ਸੜਕ ਬਣਨ ’ਤੇ ਇਲਾਕੇ ਦੇ ਲੋਕਾਂ ਵਿਚ ਭਾਰੀ ਖੁਸ਼ੀ ਜਾਹਿਰ ਕੀਤੀ ਜਾ ਰਹੀ ਹੈ। ਸੜਕ ਬਣਨ ’ਤੇ ਸਰਪੰਚ ਸ੍ਰੀਮਤੀ ਪ੍ਰਵੀਨ ਕੁਮਾਰੀ, ਪੰਚ ਹਰਜਿੰਦਰ ਸਿੰਘ, ਸਾਬਕਾ ਸਰਪੰਚ ਭਾਗ ਰਾਮ, ਅਮਨ ਕੁਮਾਰ ਚੌਹਾਨ, ਉੱਤਮ ਸਿੰਘ ਤੇ ਸੌਰਵ ਕੁਮਾਰ ਨੇ ਹਲਕਾ ਇੰਚਾਰਜ ਪਵਨ ਕੁਮਾਰ ਟੀਨੂੰ ਦਾ ਧੰਨਵਾਦ ਕੀਤਾ।