05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-07-2026

ਲੰਬਾ ਪਿੰਡ ਚੌਕ, ਪਠਾਨਕੋਟ ਬਾਈਪਾਸ , ਭਗਤ ਸਿੰਘ ਚੌਕ ਦਾ ਕੀਤਾ ਜਾਵੇਗਾ ਸੁੰਦਰੀਕਰਨ

Ad Position 21
No active advertisement
ਅਜੀਤ ਡੈਸਕ 06-07-2026

ਜਲੰਧਰ, 5 ਜੁਲਾਈ (ਸ਼ਿਵ)- ਨਗਰ ਨਿਗਮ ਵਲੋਂ ਨਿੱਜੀ ਕੰਪਨੀਆਂ ਦੇ ਸਹਿਯੋਗ ਨਾਲ ਗੁਰੂ ਅਮਰਦਾਸ ਚੌਕ, ਦੋਆਬਾ ਚੌਕ, ਬਬਰੀਕ ਚੌਕ ਸਮੇਤ ਕਈ ਚੌਕਾਂ ਦਾ ਸੁੰਦਰੀਕਰਨ ਦਾ ਕੰਮ ਕਰਵਾਇਆ ਗਿਆ ਹੈ। ਜਿਸ ਕਰਕੇ ਇਹ ਚੌਕ ਹੁਣ ਕਾਫ਼ੀ ਸੋਹਣੇ ਲਗਦੇ ਹਨ ਸਗੋਂ ਇਸ ਨਾਲ ਸ਼ਹਿਰ ਦੀ ਦਿੱਖ ਵੀ ਸੋਹਣੀ ਬਣਦੀ ਹੈ। ਨਗਰ ਨਿਗਮ ਵਲੋਂ ਆਉਂਦੇ ਦਿਨਾਂ ਵਿਚ ਹੋਰ ਵੀ ਚੌਕਾਂ ਦਾ ਸੁੰਦਰੀਕਰਨ ਦਾ ਕੰਮ ਕਰਵਾਇਆ ਜਾ ਰਿਹਾ ਹੈ। ਇਨ੍ਹਾਂ ਵਿਚ ਭਗਤ ਸਿੰਘ ਚੌਕ, ਪਠਾਨਕੋਟ ਬਾਈਪਾਸ ਤੇ ਲੰਬਾ ਪਿੰਡ ਚੌਕ ਸ਼ਾਮਿਲ ਹੈ। ਨਗਰ ਨਿਗਮ ਵਲੋਂ ਇਨ੍ਹਾਂ ਚੌਕਾਂ ਦੇ ਸੁੰਦਰੀਕਰਨ ਦਾ ਕੰਮ ਆਪਣੇ ਪੱਧਰ ’ਤੇ ਕਰਵਾਇਆ ਜਾਣਾ ਹੈ ਸਗੋਂ ਇਸ ਦੇ ਡਿਜ਼ਾਈਨ ਵੀ ਤਿਆਰ ਕੀਤੇ ਗਏ ਹਨ। ਨਿਗਮ ਮੁਤਾਬਿਕ ਭਗਤ ਸਿੰਘ ਚੌਕ ਜਿਸ ਤਰਾਂ ਦਾ ਬਣਿਆ ਹੈ।ਉਹ ਉਸੇ ਤਰਾਂ ਦਾ ਹੀ ਰਹੇਗਾ ਪਰ ਇਸ ਦੇ ਆਲ਼ੇ ਦੁਆਲੇ ਸੁੰਦਰੀਕਰਨ ਕੀਤਾ ਜਾਵੇਗਾ ਜਿਸ ਨਾਲ ਇਹ ਚੌਕ ਹੋਰ ਵੀ ਖ਼ੂਬਸੂਰਤ ਲੱਗ ਸਕੇ। ਇਸ ਤੋਂ ਇਲਾਵਾ ਦੋਆਬਾ ਚੌਕ ਨੂੰ ਪਹਿਲਾਂ ਹੀ ਬਾਬਾ ਹਰਭਲੱਭ ਦੇ ਨਾਂਅ ’ਤੇ ਬਣਾਇਆ ਗਿਆ ਹੈ ਪਰ ਇਸ ਦੇ ਆਲ਼ੇ ਦੁਆਲੇ ਗਿ੍ਰਲਾਂ ਲਗਾਈਆਂ ਜਾਣਗੀਆਂ ਸਗੋਂ ਵਧੀਆ ਤਰੀਕੇ ਨਾਲ ਇਸ ਦੇ ਆਲ਼ੇ ਦੁਆਲੇ ਰੰਗ ਬਰੰਗੀਆਂ ਲਾਈਟਾਂ ਲਗਾਈਆਂ ਜਾਣਗੀਆਂ। ਇਸ ਤੋਂ ਇਲਾਵਾ ਲੰਬਾ ਪਿੰਡ ਚੌਕ ਨੂੰ ਵੀ ਖ਼ੂਬਸੂਰਤ ਬਣਾਉਣ ਦਾ ਕੰਮ ਕੀਤਾ ਜਾਵੇਗਾ। ਪਠਾਨਕੋਟ ਦੀ ਐਂਟਰੀ ਬਾਈਪਾਸ ਰੋਡ ਨੂੰ ਵੀ ਖ਼ੂਬਸੂਰਤ ਬਣਾਇਆ ਜਾਵੇਗਾ।ਇਸ ਦੀਆਂ ਆਸਪਾਸ ਦੀਆਂ ਸੜਕਾਂ ਖ਼ੂਬਸੂਰਤ ਹੋਣਗੀਆਂ ਸਗੋਂ ਆਕਰਸ਼ਕ ਤਰੀਕੇ ਨਾਲ ਡਿਵਾਈਡਰਾਂ ਨੂੰ ਵੀ ਖ਼ੂਬਸੂਰਤ ਬਣਾਇਆ ਜਾਵੇਗਾ।ਮੇਅਰ ਵਨੀਤ ਧੀਰ ਵਲੋਂ ਹੀ ਸ਼ਹਿਰ ਦੇ ਚੌਕਾਂ ਨੂੰ ਖ਼ੂਬਸੂਰਤ ਬਣਾਉਣ ਦਾ ਕੰਮ ਸ਼ੁਰੂ ਕਰਵਾਇਆ ਗਿਆ ਸੀ ਤੇ ਇਸ ਵਿਚ ਸ਼ਹਿਰ ਦੀਆਂ ਨਾਮੀ ਕੰਪਨੀਆਂ ਤੇ ਅਦਾਰਿਆਂ ਵਲੋਂ ਹਰ ਸੰਭਵ ਸਹਿਯੋਗ ਕੀਤਾ ਜਾ ਰਿਹਾ ਹੈ। ਮੇਅਰ ਵਨੀਤ ਧੀਰ ਦਾ ਕਹਿਣਾ ਸੀ ਕਿ ਇਨ੍ਹਾਂ ਚੌਕਾਂ ਨੂੰ ਖ਼ੂਬਸੂਰਤ ਬਣਾਉਣ ਨਾਲ ਸ਼ਹਿਰ ਦੀ ਦਿੱਖ ਵਧੀਆ ਹੋਵੇਗੀ ਸਗੋਂ ਸ਼ਹਿਰ ਦੇ ਦਾਖਲ ਹੋਣ ਵਾਲੇ ਰਸਤਿਆਂ ’ਤੇ ਆਕਰਸ਼ਕ ਗੇਟ ਬਣਾਏ ਜਾਣਗੇ। ਇਸ ਤੋਂ ਪਹਿਲਾਂ ਜਿਹੜੇ ਕਈ ਚੌਕ ਬਣਾਏ ਗਏ ਹਨ। ਉਹ ਇਲਾਕੇ ਦੇ ਪੁਰਾਣੇ ਤਿਉਹਾਰ ਜਾਂ ਸਮਾਗਮ ਨੂੰ ਧਿਆਨ ਵਿਚ ਰੱਖ ਕੇ ਬਣਾਏ ਗਏ ਹਨ। ਨਗਰ ਨਿਗਮ ਵਲੋਂ ਇਸ ਤੋਂ ਪਹਿਲਾਂ ਬਾਬਾ ਸੋਢਲ ਮੇਲੇ ਤੋਂ ਪਹਿਲਾਂ ਸੋਢਲ ਚੌਕ ਦਾ ਨਵੀਨੀਕਰਨ ਦਾ ਕੰਮ ਵੀ ਕੀਤਾ ਜਾ ਰਿਹਾ ਹੈ।ਬਾਬਾ ਸੋਢਲ ਦੇ ਨਾਂਅ ’ਤੇ ਇਹ ਚੌਕ ਬਣਾਇਆ ਜਾ ਰਿਹਾ ਹੈ। ਨਿਗਮ ਦਾ ਕਹਿਣਾ ਸੀ ਕਿ ਆਉਂਦੇ ਦਿਨਾਂ ਵਿਚ ਹੋਰ ਵੀ ਕਈ ਖੇਤਰਾਂ ਨੂੰ ਖ਼ੂਬਸੂਰਤ ਬਣਾਉਣ ਲਈ ਪ੍ਰਾਜੈਕਟ ਬਣਾਏ ਜਾਣਗੇ। ਇਸ ਸਾਲ ਕਈ ਪ੍ਰਾਜੈਕਟਾਂ ’ਤੇ ਕੰਮ ਸ਼ੁਰੂ ਕੀਤਾ ਜਾਣਾ ਹੈ।

Ad Position 22
No active advertisement
ਪਿਛਲੀ ਖ਼ਬਰ ਏ.ਐਸ.ਆਈ. ਬਲਵੀਰ ਸਿੰਘ ਬੁੱਟਰ ਨੇ ਪੁਲਿਸ ਚੌਂਕੀ ਪਚਰੰਗਾ (ਲਾਹਦੜਾ) ਦਾ ਅਹੁਦਾ ਸੰਭਾਲਿਆ ਅਗਲੀ ਖ਼ਬਰ ਕੌਮਾਂਤਰੀ ਗੀਤਾ ਮਹੋਤਸਵ ਭਾਰਤ-ਜਪਾਨ ਦੇ ਸੱਭਿਆਚਾਰਕ ਸਹਿਯੋਗ ਨੂੰ ਮਜ਼ਬੂਤ ਕਰੇਗਾ-ਨਾਇਬ ਸਿੰਘ ਸੈਣੀ
Ad Position 24
No active advertisement