03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਗ੍ਰਾਮ ਪੰਚਾਇਤ ਹਰੀਪੁਰ ਵਲੋਂ ਲਗਾਇਆ ਖੂਨਦਾਨ ਕੈਂਪ

Ad Position 21
No active advertisement
ਅਜੀਤ ਡੈਸਕ 27-07-2026
ਆਦਮਪੁਰ, 26 ਜੁਲਾਈ (ਰਮਨ ਦਵੇਸਰ) ਗ੍ਰਾਮ ਪੰਚਾਇਤ ਹਰੀਪੁਰ ਵੱਲੋਂ ਸਮਾਜ ਸੇਵੀ ਸੰਸਥਾ ‘ਸਾਵਿਕ ਹੈਲਥਕੇਅਰ ਵੈਲਫੇਅਰ ਸੋਸਾਇਟੀ’ ਦੇ ਵਿਸ਼ੇਸ਼ ਸਹਿਯੋਗ ਨਾਲ ਪਿੰਡ ਹਰੀਪੁਰ ਦੇ ਪੰਚਾਇਤ ਘਰ (ਆਦਮਪੁਰ) ਵਿਖੇ ਇੱਕ ਰੋਜ਼ਾ ਖੂਨਦਾਨ ਕੈਂਪ ਦਾ ਸਫਲ ਆਯੋਜਨ ਕੀਤਾ ਗਿਆ। ਇਸ ਕੈਂਪ ਦੌਰਾਨ ਪਿੰਡ ਵਾਸੀਆਂ ਅਤੇ ਨੌਜਵਾਨਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ, ਜਿਸ ਸਦਕਾ ਕਰੀਬ 25 ਯੂਨਿਟ ਖੂਨ ਇਕੱਤਰ ਕੀਤਾ ਗਿਆ। ਕੈਂਪ ਦਾ ਉਦਘਾਟਨ ਕਰਦਿਆਂ ਪਿੰਡ ਦੇ ਸਰਪੰਚ ਡਾਕਟਰ ਨਿਰਮਲ ਕੌਲ ਨੇ ਖੂਨਦਾਨੀਆਂ ਦੀ ਹੌਸਲਾ ਅਫਜ਼ਾਈ ਕੀਤੀ ਅਤੇ ਸੋਸਾਇਟੀ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਕੈਂਪ ਦੌਰਾਨ ਪਹੁੰਚੀ ਅਰਥਨੋਵਾ ਹਸਪਤਾਲ ਜਲੰਧਰ ਦੀ ਮੈਡੀਕਲ ਟੀਮ ਵਲੋਂ ਪੂਰੀ ਸਾਵਧਾਨੀ ਨਾਲ ਖੂਨ ਇਕੱਤਰ ਕੀਤਾ ਗਿਆ ਅਤੇ ਖੂਨਦਾਨ ਕਰਨ ਵਾਲਿਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਪਿੰਡ ਦੇ ਸਰਪੰਚ ਡਾਕਟਰ ਨਿਰਮਲ ਕੌਲ ਨੇ ਸਮਾਜ ਨੂੰ ਇਕ ਪ੍ਰੇਰਨਾਦਾਇਕ ਸੁਨੇਹਾ ਦਿੰਦਿਆਂ ਆਖਿਆ ਕਿ ਖੂਨਦਾਨ ਮਹਾਂਦਾਨ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਗਜੀਤ ਸਿੰਘ ਜੱਗੀ ਬਲਾਕ ਸੰਮਤੀ ਮੈਂਬਰ, ਸੁਰਿੰਦਰ ਸਿੰਘ ਪੰਚ, ਨਰਿੰਦਰ ਪਾਲ ਪੰਚ, ਦਲਜੀਤ ਸਿੰਘ ਵਿੱਕੀ ਪੰਚ, ਰਣਵੀਰ ਸਿੰਘ ਦਿਓਲ ਪ੍ਰਧਾਨ ਨੌਜਵਾਨ ਸਭਾ ਹਰੀਪੁਰ, ਇਕਬਾਲ ਸਿੰਘ ਦਿਓਲ, ਡਾਕਟਰ ਸਾਹਿਲ ਰਾਣਾ, ਸ਼ੀਤਲ, ਹਰਵਿੰਦਰ ਸਿੰਘ, ਸੁਨੀਲ, ਰਣਜੋਤ ਸਿੰਘ, ਦੀਪਕ ਅਹੂਜਾ, ਸੰਦੀਪ ਕੌਰ, ਜੇਮਸ ਮਸੀਹ, ਨੀਲਾਕਸੀ ਅਤੇ ਹੋਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮਹਾਰਾਜਾ ਰਣਜੀਤ ਸਿੰਘ ਐਵੇਨਿਊ ਨਾਲ ਨਾਜਾਇਜ਼ ਰਸਤਾ ਜੋੜਨ ਵਾਲਿਆਂ ਵਿਰੁੱਧ ਪ੍ਰਸ਼ਾਸਨ ਵਲੋਂ ਕੀਤੀ ਜਾਵੇ ਕਾਰਵਾਈ- ਅਜੈਬ ਅਗਲੀ ਖ਼ਬਰ ਬਕਾਇਆ ਬਿੱਲਾਂ ਕਰਕੇ ਮ੍ਰਿਤਕ ਦੇਹ ਵਾਰਸਾਂ ਨੂੰ ਨਾ ਸੌਂਪਣ ਵਾਲੇ ਹਸਪਤਾਲਾਂ ਨੂੰ ਰੋਕਣ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ...
Ad Position 24
No active advertisement