03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਸਫ਼ਾਈ ਕਰਮਚਾਰੀਆਂ ਤੇ ਲਾਠੀਚਾਰਜ ਦੇ ਵਿਰੋਧ ਵਿੱਚ ਬਸਪਾ ਅੰਬੇਡਕਰ ਵਲੋਂ ਰੋਸ ਮਾਰਚ

Ad Position 21
No active advertisement
ਅਜੀਤ ਡੈਸਕ 28-07-2026
ਜਲੰਧਰ, 27 ਜੁਲਾਈ ( ਜਸਪਾਲ ਸਿੰਘ)-ਬਸਪਾ ਅੰਬੇਦਕਰ ਪਾਰਟੀ ਵੱਲੋਂ ਪਿਛਲੇ ਦਿਨੀ ਬਰਨਾਲਾ ਵਿਖੇ ਸਫਾਈ ਕਰਮਚਾਰੀਆਂ ਤੇ ਪੁਲਿਸ ਵੱਲੋਂ ਕੀਤੇ ਗਏ ਲਾਠੀਚਾਰਜ ਦੇ ਵਿਰੋਧ ਚ ਅੱਜ ਰੋਸ ਮਾਰਚ ਕੀਤਾ ਗਿਆ ਪੰਜਾਬ ਬੰਦ ਦੌਰਾਨ ਬਸਪਾ ਆਗੂਆਂ ਨੇ ਕਿਹਾ ਕਿ ਬਰਨਾਲਾ ਵਿਖੇ ਆਪਣੀਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਸੰਘਰਸ਼ ਕਰਦੇ ਸਫਾਈ ਕਰਮਚਾਰੀਆਂ ਤੇ ਲਾਠੀਚਾਰਜ ਕਰਕੇ ਸਰਕਾਰ ਗਰੀਬਾਂ ਅਤੇ ਦਲਿਤਾਂ ਦੀ ਆਵਾਜ਼ ਨੂੰ ਦਬਾ ਨਹੀਂ ਸਕਦੀ ਗੋਪੀ ਚੰਦ ਹੰਸ ਜਨਰਲ ਸਕੱਤਰ ਬਸਪਾ ਅੰਬੇਡਕਰ ਪਾਰਟੀ ਜਲੰਧਰ ਨੇ ਕਿਹਾ ਕਿ ਬਰਨਾਲਾ ਵਿਖੇ ਸਫਾਈ ਕਰਮਚਾਰੀਆਂ ਤੇ ਲਾਠੀ ਚਾਰਜ ਕਰਨ ਵਾਲੇ ਪੰਜਾਬ ਪੁਲਿਸ ਦੇ ਡੀ ਐਸ ਪੀ,ਐਸ ਐਚ ਓ ਤੇ ਪੁਲਿਸ ਮੁਲਾਜ਼ਮਾ ਨੇ ਜਿਹੜਾ ਅੱਤਿਆਚਾਰ ਕੀਤਾ ਇਹਨਾਂ ਦੇ ਖਿਲਾਫ ਕੇਸ ਦਰਜ ਕਰਕੇ ਜੇਲ ਵਿੱਚ ਭੇਜਣਾ ਚਾਹੀਦਾ ਤਾਂ ਕਿ ਦੁਬਾਰਾ ਕੋਈ ਵੀ ਅਜਿਹੀ ਹਰਕਤ ਕਰਨ ਤੋਂ ਪਹਿਲਾਂ 100 ਵਾਰ ਸੋਚੇ ਇਸ ਰੋਸ ਮਾਰਚ ਵਿੱਚ ਗੋਪੀ ਚੰਦ ਹੰਸ ਤੋਂ ਇਲਾਵਾ ਜਸਵੀਰ ਲਾਲ ਟੀਟਾ ਪ੍ਰਧਾਨ ਹਲਕਾ ਕੈਂਟ ਜਲੰਧਰ ਬਸਪਾ ਅੰਬੇਦਕਰ ਪਾਰਟੀ ਅਤੇ ਭਗਵਾਨ ਵਾਲਮੀਕੀ ਸਭਾ ਸੋਫੀ ਪਿੰਡ ਦੇ ਪ੍ਰਧਾਨ ਹਰਜਿੰਦਰ ਭੱਟੀ, ਪ੍ਰੇਮ ਹੰਸ, ਅਸ਼ਵਨੀ ਭੱਟੀ, ਸੁਰਿੰਦਰ ਭੱਟੀ, ਕੇ ਐਸ ਸੱਤਾ , ਜੇ ਪੀ ਵੜੈਚ ਆਦਿ ਨੇ ਰਾਮਾ ਮੰਡੀ, ਦੀਪ ਨਗਰ, ਸੋਫੀ ਪਿੰਡ ਦੀ ਮਾਰਕੀਟ ਨੂੰ ਸ਼ਾਂਤਮਈ ਢੰਗ ਨਾਲ ਬੰਦ ਕਰਾਇਆ ਅਤੇ ਰੋਸ ਮਾਰਚ ਕੱਢਿਆ ।
Ad Position 22
No active advertisement
ਪਿਛਲੀ ਖ਼ਬਰ ਪ੍ਰੀਗੇਬਾਲਿਨ ਤੇ ਗੈਬਾਪੇਨਟਿਨ ਕੈਪਸੂਲ ਤੇ ਐਨਾਫੋਰਟਿਨ ਇੰਜੈਕਸ਼ਨ ਬਿਨਾਂ ਲਾਇਸੈਂਸ ਰੱਖਣ, ਖ਼ਰੀਦਣ/ਵੇਚਣ ’ਤੇ ਪਾਬੰਦੀ ਅਗਲੀ ਖ਼ਬਰ ਮਾਮਲਾ ਗੁਰੂ ਨਾਨਕਪੁਰਾ ਰੇਲਵੇ ਫਾਟਕ ਦਾ ਦੁਕਾਨਦਾਰਾਂ ਵਲੋਂ ਆਰ. ਓ. ਬੀ. ਦਾ ਵਿਰੋਧ ਜਾਰੀ ਰੱਖਦੇ ਹੋਏ ਸੋਮਵਾਰ ਨੂੰ ਰੱਖ...
Ad Position 24
No active advertisement