03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਹੜਤਾਲ ਕਾਰਨ ਅੱਜ ਵੀ ਕੂੜੇ, ਸਫ਼ਾਈ ਦਾ ਕੰਮ ਰਹੇਗਾ ਪ੍ਰਭਾਵਿਤ

Ad Position 21
No active advertisement
ਅਜੀਤ ਡੈਸਕ 28-07-2026
ਜਲੰਧਰ, 27 ਜੁਲਾਈ (ਸ਼ਿਵ)- ਬਰਨਾਲਾ ਦੀ ਘਟਨਾ ਨੂੰ ਲੈ ਕੇ ਵਾਲਮੀਕਿ ਭਾਈਚਾਰੇ ਦੇ ਸੱਦੇ ’ਤੇ ਜਿੱਥੇ ਜਲੰਧਰ ਵਿਚ ਪੂਰਨ ਤੌਰ ’ਤੇ ਬੰਦ ਰੱਖਿਆ ਗਿਆ ਤਾਂ ਉਥੇ ਹੀ ਨਗਰ ਨਿਗਮ ਯੂਨੀਅਨਾਂ ਵਲੋਂ ਵੀ ਸਫ਼ਾਈ ਤੇ ਹੋਰ ਕੰਮ ਬੰਦ ਰੱਖੇ ਗਏ। ਨਗਰ ਨਿਗਮ ਯੂਨੀਅਨ ਪ੍ਰਧਾਨ ਬੰਟੂ ਸਭਰਵਾਲ ਨੇ ਦੱਸਿਆ ਕਿ ਉਨ੍ਹਾਂ ਦੀਆਂ ਯੂਨੀਅਨਾਂ ਵਲੋਂ 28 ਜੁਲਾਈ ਨੂੰ ਵੀ ਸਫ਼ਾਈ ਸਮੇਤ ਹੋਰ ਕੰਮ ਬੰਦ ਰੱਖੇ ਜਾਣਗੇ। ਦੱਸਿਆ ਜਾਂਦਾ ਹੈ ਕਿ ਬੰਟੂ ਸਭਰਵਾਲ ਆਪਣੇ ਸਾਥੀਆਂ ਨਾਲ 28 ਜੁਲਾਈ ਨੂੰ ਹੀ ਬਰਨਾਲਾ ਲਾਠੀਚਾਰਜ ਦੇ ਪੀੜਤਾਂ ਨਾਲ ਮੁਲਾਕਾਤ ਕਰਨਗੇ। ਉੱਧਰ ਅੱਜ ਯੂਨੀਅਨ ਵਲੋਂ ਕੰਮ ਬੰਦ ਰੱਖੇ ਜਾਣ ਕਾਰਨ ਰੋਸ ਵਜੋਂ ਕੂੜਾ ਅਤੇ ਸਫ਼ਾਈ ਦਾ ਕੰਮ ਬੰਦ ਰੱਖਿਆ ਗਿਆ। ਨਿਗਮ ਕਰਮਚਾਰੀਆਂ ਵਲੋਂ ਅੱਜ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।
Ad Position 22
No active advertisement
ਪਿਛਲੀ ਖ਼ਬਰ ਹੇਮਕੁੰਟ ਪਬਲਿਕ ਸਕੂਲ ਵਿਖੇ ਪ੍ਰਸ਼ਨੋਤਰੀ ਮੁਕਾਬਲਾ ਕਰਵਾਇਆ ਅਗਲੀ ਖ਼ਬਰ ਪ੍ਰੀਗੇਬਾਲਿਨ ਤੇ ਗੈਬਾਪੇਨਟਿਨ ਕੈਪਸੂਲ ਤੇ ਐਨਾਫੋਰਟਿਨ ਇੰਜੈਕਸ਼ਨ ਬਿਨਾਂ ਲਾਇਸੈਂਸ ਰੱਖਣ, ਖ਼ਰੀਦਣ/ਵੇਚਣ ’ਤੇ ਪਾਬੰਦੀ
Ad Position 24
No active advertisement