ਜਲੰਧਰ, 29 ਜੁਲਾਈ (ਸ਼ਿਵ)- ਕਾਂਗਰਸ ਕੌਂਸਲਰ ਪਵਨ ਕੁਮਾਰ ਨੇ ਕੁੱਝ ਸਮਾਂ ਪਹਿਲਾਂ ਬਣਾਈ ਗਈ ਸੜਕ ਦੇ ਜਲਦੀ ਟੁੱਟ ਜਾਣ ਬਾਰੇ ਸ਼ਿਕਾਇਤ ਕਰਦੇ ਹੋਏ ਕਿਹਾ ਕਿ ਇਸ ਦੀ ਜਾਂਚ ਕਰਵਾਉਣੀ ਚਾਹੀਦੀ ਹੈ। ਉਨਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਖ਼ਤਾਵਰ ਮਾਰਗ ਅਤੇ ਖੁਰਲਾ ਕਿੰਗਰਾ ਰੋਡ ਨੂੰ ਜੋੜਨ ਵਾਲੀ ਐੱਸ.ਏ.ਐੱਸ. ਨਗਰ ਐਕਸਟੈਨਸ਼ਨ ਤੇ ਬੈਲੀ ਵੀਊ ਅਪਾਰਟਮੈਂਟ ਵਾਲੀ ਸੜਕ ਜੋ ਕਿ ਲੋਕ ਨਿਰਮਾਣ ਦੇ ਅੰਡਰ ਆਉਂਦੀ ਲਗਭਗ 14 ਸਾਲਾਂ ਬਾਅਦ ਉਸ ਨੂੰ ਵਿਭਾਗ ਨੇ ਆਪਣੀ ਦੇਖਰੇਖ ਹੇਠ ਬਣਾਇਆ। ਠੇਕੇਦਾਰ ਵਲੋਂ ਬਣਾਈ ਗਈ ਸੜਕ ਅਤੇ ਲੋਕ ਨਿਰਮਾਣ ਦੇ ਜੇ.ਈ., ਐੱਸ.ਡੀ.ਓ, ਐਕਸੀਅਨ ਦੀ ਦੇਖਰੇਖ ਹੇਠ ਬਣੀ ਸੜਕ 14 ਹਫ਼ਤੇ ਵੀ ਨਹੀਂ ਕੱਢ ਸਕੀ ਹੈ। ਸੜਕ ਦੀ ਕੋਈ ਲੈਵਲਿੰਗ ਨਹੀਂ ਕੀਤੀ ਗਈ। ਬਜਰੀ ਇਸ ਤਰ੍ਹਾਂ ਨਿਕਲ ਆਈ ਜਿਸ ਤਰ੍ਹਾਂ ਇੱਥੇ ਕਦੀ ਸੜਕ ਬਣੀ ਹੀ ਨਹੀਂ ਜਿਸ ਵਕਤ ਸੜਕ ਬਣ ਰਹੀ ਸੀ ਇਲਾਕਾ ਨਿਵਾਸੀਆਂ ਨੇ ਅਤੇ ਪਵਨ ਕੁਮਾਰ ਕੌਂਸਲਰ ਵੱਲੋਂ ਵੀ ਇਤਰਾਜ਼ ਜਤਾਇਆ ਗਿਆ ਸੀ। ਮੌਕੇ ਦੇ ਅਫਸਰਾਂ ਵੱਲੋਂ ਇਹ ਆਖਿਆ ਗਿਆ ਸੀ ਕਿ ਜੇਕਰ ਮਟੀਰੀਅਲ ਮਾੜਾ ਤੇ ਸੜਕ ਟੁੱਟਦੀ ਹੈ ਤਾਂ ਅਸੀਂ ਜ਼ਿੰਮੇਵਾਰ ਹੋਵਾਂਗੇ । ਇਸ ਦੀ ਸ਼ਿਕਾਇਤ ਇਲਾਕਾ ਨਿਵਾਸੀਆਂ ਨੇ ਅਫਸਰਾਂ ਨੂੰ ਮਿਲ ਕੇ ਵੀ ਇਸ ਦੀ ਸ਼ਿਕਾਇਤ ਕੀਤੀ ਗਈ ਸੀ ਪਰ ਇਸ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਗਿਆ। ਇਹ ਘਟੀਆ ਸੜਕ ਬਣਾ ਕੇ ਸਰਕਾਰ ਦੇ ਪੈਸੇ ਦਾ ਨੁਕਸਾਨ ਕੀਤਾ ਗਿਆ ਹੈ। ਇਸ ਸਭ ਦੀ ਸ਼ਿਕਾਇਤ ਡੀ.ਸੀ. ਤੇ ਵਿਜੀਲੈਂਸ ਨੂੰ ਕੀਤੀ ਜਾਵੇਗੀ। ਤਾਂ ਜੋ ਜ਼ਿੰਮੇਵਾਰ ਅਫਸਰਾਂ ਅਤੇ ਠੇਕੇਦਾਰ ’ਤੇ ਲੋੜੀਂਦੀ ਕਾਰਵਾਈ ਕੀਤੀ ਜਾਵੇ ਅਤੇ ਇਸ ਸੜਕ ਨੂੰ ਜਲਦੀ ਤੋਂ ਜਲਦੀ ਲੈਵਲ ਵਿਚ ਕਰਕੇ ਬਣਾਇਆ ਜਾਵੇ ਨਾ ਹੋਣ ਦੀ ਸੂਰਤ ਵਿਚ ਸ਼ਿਕਾਇਤ ਸੀ.ਐਮ. ਪੋਰਟਲ ’ਤੇ ਵੀ ਪਾਈ ਜਾਵੇਗੀ। ਇਸ ਮੌਕੇ ਉਨਾਂ ਨਾਲ ਜਤਿੰਦਰ ਸਿੰਘ, ਦਲਜੀਤ ਗਿੱਲ, ਬਲਵਿੰਦਰ ਕੁਮਾਰ, ਜਨਕ ਚੋਪੜਾ, ਮਹਿੰਦਰਪਾਲ ਸਿੰਘ, ਗਿਆਨ ਤੇ ਹੋਰ ਹਾਜਰ ਸਨ।