05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਐੱਲ.ਏ.ਡੀ.ਸੀ. ਨੀਤੀ ਦੇ ਵਿਰੋਧ ’ਚ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਵਕੀਲਾਂ ਦੀ ਭੁੱਖ ਹੜਤਾਲ ਸੱਤਵੇਂ ਦਿਨ ਵੀ ਰਹੀ ਜਾਰੀ

Ad Position 21
No active advertisement
ਅਜੀਤ ਡੈਸਕ 30-07-2026
ਜਲੰਧਰ, 29 ਜੁਲਾਈ (ਜਤਿੰਦਰ ਪੰਮੀ)–ਲੀਗਲ ਏਡ ਡਿਫੈਂਸ ਕਾਊਂਸਲ (ਐੱਲ.ਏ.ਡੀ.ਸੀ.) ਨੀਤੀ ਦੇ ਵਿਰੋਧ ਵਿੱਚ ਜ਼ਿਲ੍ਹਾ ਬਾਰ ਐਸੋਸੀਏਸ਼ਨ ਵੱਲੋਂ ਚਲਾਈ ਜਾ ਰਹੀ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ਸੱਤਵੇਂ ਦਿਨ ਵੀ ਪੂਰੇ ਜੋਸ਼, ਅਨੁਸ਼ਾਸਨ ਅਤੇ ਏਕਤਾ ਨਾਲ ਜਾਰੀ ਰਹੀ। ਬੁੱਧਵਾਰ ਦਾ ਧਰਨਾ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਆਦਿੱਤਿਆ ਜੈਨ ਤੇ ਸਕੱਤਰ ਐਡਵੋਕੇਟ ਰੋਹਿਤ ਗੰਭੀਰ ਦੀ ਅਗਵਾਈ ਹੇਠ ਲਗਾਇਆ ਗਿਆ। ਪ੍ਰਧਾਨ ਐਡਵੋਕੇਟ ਆਦਿੱਤਿਆ ਜੈਨ ਨੇ ਕਿਹਾ ਕਿ ਐੱਲ.ਏ.ਡੀ.ਸੀ. ਨੀਤੀ ਵਕੀਲਾਂ ਦੇ ਹਿੱਤਾਂ, ਸੁਤੰਤਰ ਵਕਾਲਤ ਪ੍ਰਣਾਲੀ ਅਤੇ ਨਿਆਂ ਪ੍ਰਬੰਧ ਦੀ ਮਰਿਆਦਾ ‘ਤੇ ਮਾੜਾ ਪ੍ਰਭਾਵ ਪਾਉਣ ਵਾਲੀ ਨੀਤੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਬਾਰ ਐਸੋਸੀਏਸ਼ਨ ਦਾ ਇਹ ਸੰਘਰਸ਼ ਕਿਸੇ ਵਿਅਕਤੀ ਵਿਸ਼ੇਸ਼ ਦੇ ਵਿਰੁੱਧ ਨਹੀਂ, ਸਗੋਂ ਸਮੁੱਚੇ ਵਕੀਲ ਭਾਈਚਾਰੇ ਦੇ ਹੱਕਾਂ ਅਤੇ ਨੌਜਵਾਨ ਵਕੀਲਾਂ ਦੇ ਭਵਿੱਖ ਦੀ ਰੱਖਿਆ ਲਈ ਹੈ। ਉਨ੍ਹਾਂ ਕਿਹਾ ਕਿ ਪੰਜਾਬ, ਹਰਿਆਣਾ ਅਤੇ ਯੂ.ਟੀ. ਚੰਡੀਗੜ੍ਹ ਦੀ ਸਾਂਝੀ ਐਕਸ਼ਨ ਕਮੇਟੀ ਦੇ ਸੱਦੇ ‘ਤੇ ਤਿੰਨਾਂ ਖੇਤਰਾਂ ਵਿੱਚ ਇਹ ਅਣਮਿੱਥੇ ਸਮੇਂ ਦਾ ਅੰਦੋਲਨ ਜਾਰੀ ਹੈ ਅਤੇ ਜਦੋਂ ਤੱਕ ਐੱਲ.ਏ.ਡੀ.ਸੀ. ਨੀਤੀ ਨੂੰ ਪੂਰੀ ਤਰ੍ਹਾਂ ਵਾਪਸ ਨਹੀਂ ਲਿਆ ਜਾਂਦਾ, ਉਦੋਂ ਤੱਕ ਇਹ ਸੰਘਰਸ਼ ਜਾਰੀ ਰਹੇਗਾ।ਆਦਿੱਤਿਆ ਜੈਨ ਨੇ ਦੱਸਿਆ ਕਿ ਅੱਜ ਵੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਵਕੀਲਾਂ ਨੇ ਪਹਿਲਾਂ ਦੀ ਤਰ੍ਹਾਂ ਐੱਲ.ਏ.ਡੀ.ਸੀ. ਨੀਤੀ ਦੇ ਵਿਰੋਧ ਵਿੱਚ ਨਿਆਂਇਕ ਕੰਮਕਾਜ ਦਾ ਬਾਈਕਾਟ ਕੀਤਾ। ਅੰਤ ਵਿੱਚ ਜ਼ਿਲ੍ਹਾ ਬਾਰ ਐਸੋਸੀਏਸ਼ਨ ਵੱਲੋਂ ਭੁੱਖ ਹੜਤਾਲ ‘ਤੇ ਬੈਠੇ ਸਾਰੇ ਵਕੀਲਾਂ, ਧਰਨਾ ਸਥਾਨ ‘ਤੇ ਮੌਜੂਦ ਬਾਰ ਮੈਂਬਰਾਂ ਅਤੇ ਅੰਦੋਲਨ ਨੂੰ ਸਮਰਥਨ ਦੇਣ ਵਾਲੇ ਸੀਨੀਅਰ ਵਕੀਲਾਂ ਅਤੇ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਐਡਵੋਕੇਟ ਰਾਮ ਛਾਬੜਾ, ਸਾਂਝੇ ਸਕੱਤਰ ਐਡਵੋਕੇਟ ਸਾਹਿਲ ਮਲਹੋਤਰਾ, ਜੂਨੀਅਰ ਮੀਤ ਪ੍ਰਧਾਨ ਐਡਵੋਕੇਟ ਸੁਰਿੰਦਰ ਪ੍ਰਤਾਪ ਸਿੰਘ, ਸਹਾਇਕ ਸਕੱਤਰ ਐਡਵੋਕੇਟ ਸੋਨਾਲਿਕਾ ਅਤੇ ਕਾਰਜਕਾਰਨੀ ਮੈਂਬਰ ਐਡਵੋਕੇਟ ਪਾਰਸ ਚੌਧਰੀ, ਐਡਵੋਕੇਟ ਨੇਹਾ ਅਤਰੀ, ਐਡਵੋਕੇਟ ਪ੍ਰਭੂ, ਐਡਵੋਕੇਟ ਵਿਜੈ ਅਤੇ ਐਡਵੋਕੇਟ ਮਨਿੰਦਰ ਸੇਰਾਵੀ ਤੋਂ ਇਲਾਵਾ ਐਡਵੋਕੇਟ ਵੀ. ਕੇ. ਸਰੀਨ, ਐਡਵੋਕੇਟ ਐੱਸ. ਐੱਸ. ਨੰਦਾ, ਐਡਵੋਕੇਟ ਕੇ. ਐੱਸ. ਉਂਡਰ, ਐਡਵੋਕੇਟ ਦਰਸ਼ਨ ਸਿੰਘ ਧਿਆਲ, ਪੰਜਾਬ ਸਰਕਾਰ ਦੇ ਸਾਬਕਾ ਮੰਤਰੀ ਅਤੇ ਸੀਨੀਅਰ ਵਕੀਲ ਮਨੋਰੰਜਨ ਕਾਲੀਆ, ਐਡਵੋਕੇਟ ਮਦੀਪ ਸਿੰਘ ਸੱਦੇਵ, ਸਾਬਕਾ ਪ੍ਰਧਾਨ ਐਡਵੋਕੇਟ ਨਰਿੰਦਰ ਸਿੰਘ, ਐਡਵੋਕੇਟ ਰਾਜ ਕੁਮਾਰ ਭੱਲਾ, ਐਡਵੋਕੇਟ ਭਵਨ ਪ੍ਰਕਾਸ਼ ਸ਼ਰਮਾ, ਐਡਵੋਕੇਟ ਬਲਵਿੰਦਰ ਸਿੰਘ ਲੱਕੀ, ਐਡਵੋਕੇਟ ਗੁਰਮੇਲ ਸਿੰਘ ਲਿੱਧੜ, ਐਡਵੋਕੇਟ ਸੰਜੀਵ ਬਾਂਸਲ, ਐਡਵੋਕੇਟ ਐੱਚ. ਵੀ. ਕੋਹਲੀ, ਐਡਵੋਕੇਟ ਪ੍ਰੀਤਪਾਲ ਸਿੰਘ, ਐਡਵੋਕੇਟ ਰਤਨ ਦੂਆ, ਐਡਵੋਕੇਟ ਅਮਰਿੰਦਰ ਥਿੰਦ, ਐਡਵੋਕੇਟ ਰਾਕੇਸ਼ ਧੀਰ, ਐਡਵੋਕੇਟ ਸੰਨੀ ਕੁਮਾਰ, ਐਡਵੋਕੇਟ ਕੁਨਾਲ ਗੋਇਲ, ਐਡਵੋਕੇਟ ਮਧੁਰ ਰਚਨਾ, ਐਡਵੋਕੇਟ ਅੰਜੂ ਭੱਲਾ, ਐਡਵੋਕੇਟ ਸੰਜੀਵ ਕੰਬੋਜ, ਐਡਵੋਕੇਟ ਬਲਵਿੰਦਰ ਸਿੰਘ, ਐਡਵੋਕੇਟ ਮਿਹਿਰ ਸ਼ਰਮਾ, ਐਡਵੋਕੇਟ ਰਿਤੇਸ਼ ਬਰੋਟਮ, ਐਡਵੋਕੇਟ ਜਤਿੰਦਰ ਬਾਲ ਮੈਣੀ, ਐਡਵੋਕੇਟ ਜਗਤ ਮੈਣੀ, ਐਡਵੋਕੇਟ ਨਵੀਨ ਕੁਮਾਰ, ਐਡਵੋਕੇਟ ਅਜੈ ਕੌਸ਼ਿਕ, ਐਡਵੋਕੇਟ ਅਪੂਰਵ ਬਕਸ਼ੀ, ਐਡਵੋਕੇਟ ਨਵਤੇਜ ਸਿੰਘ ਮਿੰਹਾਸ, ਐਡਵੋਕੇਟ ਦਮਨ ਬਡੇਸ਼ਾ, ਐਡਵੋਕੇਟ ਆਰ. ਕੇ. ਮੈਣੀ, ਐਡਵੋਕੇਟ ਰਵੀਨਾ ਸੇਠੀ, ਐਡਵੋਕੇਟ ਰੋਬਿਨ ਸੇਠੀ, ਐਡਵੋਕੇਟ ਕਮਲਪ੍ਰੀਤ, ਐਡਵੋਕੇਟ ਕੁੰਵਰ ਸੂਦ ਅਤੇ ਵਕੀਲ ਮੌਜੂਦ ਸਨ।
ਬੁੱਧਵਾਰ ਨੂੰ ਭੁੱਖ ਹੜਤਾਲ ’ਤੇ ਬੈਠਣ ਵਾਲੇ ਵਕੀਲ
ਸੱਤਵੇਂ ਦਿਨ ਦੀ ਭੁੱਖ ਹੜਤਾਲ ਵਿੱਚ ਸਾਬਕਾ ਸਕੱਤਰ ਐਡਵੋਕੇਟ ਆਭਾ ਨਾਗਰ, ਸਾਬਕਾ ਸਹਾਇਕ ਸਕੱਤਰ ਐਡਵੋਕੇਟ ਸੌਰਭ ਸ਼ਰਮਾ, ਸਾਬਕਾ ਸਹਾਇਕ ਸਕੱਤਰ ਐਡਵੋਕੇਟ ਸੰਗੀਤਾ ਸੋਨੀ, ਸਾਬਕਾ ਕਾਰਜਕਾਰਨੀ ਮੈਂਬਰ ਐਡਵੋਕੇਟ ਦੀਪਿਕਾ ਦੁੱਗਲ, ਕਾਰਜਕਾਰਨੀ ਮੈਂਬਰ ਐਡਵੋਕੇਟ ਪਾਰਸ ਚੌਧਰੀ, ਐਡਵੋਕੇਟ ਬ੍ਰਿਜੇਸ਼ ਬਕਸ਼ੀ, ਐਡਵੋਕੇਟ ਜਤਿੰਦਰ ਅਰੋੜਾ, ਐਡਵੋਕੇਟ ਨਵਜੋਤ ਸਿੰਘ, ਐਡਵੋਕੇਟ ਨਵਨੀਤ ਨੈਅਰ, ਐਡਵੋਕੇਟ ਮਾਧਵ ਅਰੋੜਾ, ਐਡਵੋਕੇਟ ਮਧੂ ਸ਼ਰਮਾ, ਐਡਵੋਕੇਟ ਭਗਵਤ ਜੋਤ, ਐਡਵੋਕੇਟ ਮਾਨਵੀ ਉੱਪਲ, ਐਡਵੋਕੇਟ ਬਲਵਿੰਦਰ ਕੌਰ, ਐਡਵੋਕੇਟ ਨਵਨੀਤ ਕੌਰ, ਐਡਵੋਕੇਟ ਰੇਖਾ ਰਾਣੀ, ਐਡਵੋਕੇਟ ਜੇ. ਪੀ. ਸਿੰਘ, ਐਡਵੋਕੇਟ ਜੀ. ਆਰ. ਪੱਲੀ, ਐਡਵੋਕੇਟ ਸੌਰਭ ਗੰਡੋਤਰਾ, ਐਡਵੋਕੇਟ ਪ੍ਰਦੀਪ ਕੁਮਾਰ ਸ਼ਰਮਾ, ਐਡਵੋਕੇਟ ਵਿਕਰਾਂਤ ਸ਼ਰਮਾ, ਐਡਵੋਕੇਟ ਅਸ਼ਵਨੀ ਕੁਮਾਰ, ਐਡਵੋਕੇਟ ਤਜਿੰਦਰ ਸਿੰਘ, ਐਡਵੋਕੇਟ ਹਿਤੇਨ, ਐਡਵੋਕੇਟ ਦਪਿੰਦਰ ਗਿੱਲ, ਐਡਵੋਕੇਟ ਦਿਵੇਸ਼ ਕੁਮਾਰ ਭਿਆਨਾ, ਐਡਵੋਕੇਟ ਪਰਵੇਸ਼ ਕੁਮਾਰ ਭਿਆਨਾ, ਐਡਵੋਕੇਟ ਸੂਰਜ ਚੱਢਾ, ਐਡਵੋਕੇਟ ਦੀਪਕ ਵਸ਼ਿਸ਼ਠ, ਐਡਵੋਕੇਟ ਰੂਪਿੰਦਰ ਕੌਰ, ਐਡਵੋਕੇਟ ਅਜੈ ਕੁਮਾਰ ਅਤੇ ਐਡਵੋਕੇਟ ਅੰਕੁਸ਼ ਕਪਿਲ ਨੇ ਭਾਗ ਲੈਂਦਿਆਂ ਐੱਲ.ਏ.ਡੀ.ਸੀ. ਨੀਤੀ ਦੇ ਵਿਰੋਧ ਵਿੱਚ ਆਪਣੇ ਦ੍ਰਿੜ੍ਹ ਸੰਕਲਪ ਅਤੇ ਏਕਤਾ ਦਾ ਪ੍ਰਗਟਾਵਾ ਕੀਤਾ।
ਧਰਨੇ ਦੌਰਾਨ ਵਕੀਲਾਂ ਨੂੰ ਮਿਲਣ ਪਹੁੰਚੇ ਭਾਜਪਾ ਸ਼ਹਿਰੀ ਦੇ ਪ੍ਰਧਾਨ ਅਸ਼ੋਕ ਸਰੀਨ ਹਿੱਕੀ
ਜ਼ਿਲ੍ਹਾ ਬਾਰ ਐਸੋਸੀਏਸ਼ਨ ਵਿੱਚ ਐਲ.ਏ.ਡੀ.ਸੀ. ਪਾਲਿਸੀ ਦੇ ਖ਼ਿਲਾਫ਼ ਚੱਲ ਰਹੇ ਅੰਦੋਲਨ ਦੌਰਾਨ ਭਾਜਪਾ ਜ਼ਿਲ੍ਹਾ ਪ੍ਰਧਾਨ ਅਸ਼ੋਕ ਸਰੀਨ ਹਿੱਕੀ ਭਾਜਪਾ ਲੀਗਲ ਸੈੱਲ ਦੀ ਟੀਮ ਨਾਲ ਵਕੀਲਾਂ ਦੇ ਵਿਚਕਾਰ ਪਹੁੰਚੇ ਅਤੇ ਉਨ੍ਹਾਂ ਦੇ ਸੰਘਰਸ਼ ਨੂੰ ਆਪਣਾ ਸਮਰਥਨ ਦਿੱਤਾ। ਉਨ੍ਹਾਂ ਕਿਹਾ ਕਿ ਭਾਜਪਾ ਪੰਜਾਬ ਪੂਰੀ ਤਰ੍ਹਾਂ ਵਕੀਲ ਭਾਈਚਾਰੇ ਦੇ ਨਾਲ ਖੜ੍ਹੀ ਹੈ ਅਤੇ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਸਰਕਾਰ ਤੱਕ ਪੂਰੀ ਮਜ਼ਬੂਤੀ ਨਾਲ ਪਹੁੰਚਾਇਆ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਭਾਜਪਾ ਲੀਗਲ ਸੈੱਲ ਦੇ ਜ਼ਿਲ੍ਹਾ ਪ੍ਰਧਾਨ ਜਸਵੰਤ ਸਿੰਘ ਮੇਜਰ, ਸੰਜੀਵ ਕੰਬੋਜ, ਕਰਨ ਕਾਲੀਆ, ਰਾਜੇਸ਼ ਖੰਨਾ, ਮਨੀਤ ਮਲਹੋਤਰਾ, ਰਾਕੇਸ਼ ਧੀਰ, ਵਿਕਾਸ ਭਾਰਦਵਾਜ, ਨਿਖਿਲ ਸ਼ਰਮਾ, ਸ਼ੈਂਕੀ ਦਿਓਲ ਅਤੇ ਦਵਿੰਦਰ ਲੁਬਾਣਾ ਡਿੰਪੀ ਐਡਵੋਕੇਟ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਹੁਣ ਸਿਟੀ ਰੇਲਵੇ ਸਟੇਸ਼ਨ ’ਤੇ ਟਿਕਟਾਂ ਲੈਣ ਲਈ ਨਹੀਂ ਲੱਗਣਗੀਆਂ ਲੰਬੀਆਂ ਲਾਈਨਾਂ ਅਗਲੀ ਖ਼ਬਰ ਜੇਲ੍ਹ ਤੋਂ ਰਿਹਾਅ ਹੋ ਕੇ ਆਇਆ ਨਸ਼ਾ ਤਸਕਰ ਹੈਰੋਇਨ ਸਣੇ ਗ੍ਰਿਫ਼ਤਾਰ ਸੀ.ਆਈ.ਏ. ਸਟਾਫ਼ ਦਿਹਾਤੀ ਦੀ ਪੁਲਿਸ ਵਲੋਂ ਮੁਲਜ਼ਮ...
Ad Position 24
No active advertisement