09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਸੈਕਟਰ ਹੈੱਡਕੁਆਰਟਰ ਬੀ.ਐਸ.ਐਫ ਅੰਮ੍ਰਿਤਸਰ ਵਿਖੇ ਡਬਲਯੂ.ਏ.ਆਰ.ਬੀ. ਦੀ ਮੀਟਿੰਗ- ਪੀ. ਐਸ. ਸੰਧੂ

ਅੰਮ੍ਰਿਤਸਰ, 8 ਅਗਸਤ (ਅ. ਬ.)

Ad Position 21
No active advertisement
ਅਜੀਤ ਡੈਸਕ 09-08-2026
ਅੰਮ੍ਰਿਤਸਰ, 8 ਅਗਸਤ (ਅ.ਬ.)- ਸੈਕਟਰ ਹੈੱਡਕੁਆਰਟਰ ਬੀ.ਐਸ.ਐਫ ਅੰਮ੍ਰਿਤਸਰ ਵਿਖੇ ਵੈਲਫੇਅਰ ਐਂਡ ਰਿਹੈਬਿਲਿਟੇਸ਼ਨ ਬੋਰਡ ਦੀ ਮੀਟਿੰਗ ਕਰਵਾਈ ਗਈ । ਇਸ ਮੀਟਿੰਗ ’ਚ ਸੈਂਟਰਲ ਆਰਮਡ ਪੁਲਿਸ ਫੋਰਸ ਦੇ ਰਿਟਾਇਰ ਜਵਾਨਾਂ ਅਤੇ ਵਿਧਵਾਵਾਂ ਨੇ ਵੱਡੀ ਗਿਣਤੀ ’ਚ ਹਿੱਸਾ ਲਿਆ । ਡੀ.ਆਈ.ਜੀ. ਬੀ.ਐਸ.ਐਫ ਅੰਮ੍ਰਿਤਸਰ ਵਲੋਂ ਸੱਦੇ ’ਤੇ ਸ੍ਰੀ ਪੀ. ਐਸ. ਸੰਧੂ, ਪ੍ਰਧਾਨ, ਐਕਸ ਸੈਂਟਰਲ ਆਰਮਡ ਪੁਲਿਸ ਫੋਰਸ ਪਰਸੋਨਲ ਵੈਲਫੇਅਰ ਐਸੋਸੀਏਸ਼ਨ ਨੇ ਵੀ ਮੀਟਿੰਗ ਵਿੱਚ ਸ਼ਿਰਕਤ ਕੀਤੀ । ਆਪ ਵਿਧਵਾਵਾਂ ਨੂੰ ਕੇਂਦਰ ਸਰਕਾਰ ਅਤੇ ਰਾਜ ਸਰਕਾਰ ਦੀਆਂ ਨਵੀਆਂ ਭਲਾਈ ਯੋਜਨਾਵਾਂ, ਮਿਲ ਰਹੀਆਂ ਸਹੂਲਤਾਂ ਅਤੇ ਉਨ੍ਹਾਂ ਵਿੱਚ ਹੋਏ ਤਾਜ਼ਾ ਬਦਲਾਵਾਂ ਬਾਰੇ ਜਾਣਕਾਰੀ ਦਿੱਤੀ । ਇਸ ਤੋਂ ਬਾਅਦ ਉਨ੍ਹਾਂ ਨੇ CGHS ਕਾਰਡ, ਜਨਮ ਮਿਤੀ, ਨਾਮ ਦੀ ਸਪੈਲਿੰਗ, ਪੈਨਸ਼ਨ ਅਤੇ ਹੋਰ ਆ ਰਹੀਆਂ ਸਮੱਸਿਆਵਾਂ ਦੇ ਹੱਲ ਬਾਰੇ ਵਿਸਥਾਰ ਨਾਲ ਦੱਸਿਆ ਅਤੇ ਉਨ੍ਹਾਂ ਨੂੰ ਇਹ ਸਮੱਸਿਆਵਾਂ ਦੂਰ ਕਰਵਾਉਣ ਦੇ ਤਰੀਕੇ ਵੀ ਸਮਝਾਏ। ਸ੍ਰੀ ਸੰਧੂ ਨੇ ਮੌਜੂਦ ਸਾਰੇ ਰਿਟਾਇਰ ਜਵਾਨਾਂ ਅਤੇ ਵਿਧਵਾਵਾਂ ਦੀਆਂ ਸਮੱਸਿਆਵਾਂ ਅਤੇ ਸ਼ਿਕਾਇਤਾਂ ਵੀ ਸੁਣੀਆਂ ਅਤੇ ਭਰੋਸਾ ਦਿੱਤਾ ਕਿ ਉਹ ਉਨ੍ਹਾਂ ਦੀਆਂ ਸੰਬੰਧਿਤ ਬਟਾਲੀਅਨਾਂ ਅਤੇ ਹੈੱਡਕੁਆਰਟਰਾਂ ਨਾਲ ਸੰਪਰਕ ਕਰਕੇ ਸਮੱਸਿਆਵਾਂ ਦੇ ਹੱਲ ਲਈ ਹਰ ਸੰਭਵ ਯਤਨ ਕਰਨਗੇ । ਇਸ ਮੌਕੇ ਸ੍ਰੀ ਪੀ. ਐਸ. ਸੰਧੂ ਅਤੇ ਉਨ੍ਹਾਂ ਦੀ ਟੀਮ ਨੇ ਐਸ.ਐਸ. ਚੰਦੇਲ ਡੀ.ਆਈ.ਜੀ. ਬੀ.ਐਸ.ਐਫ ਅੰਮ੍ਰਿਤਸਰ ਦਾ ਸਵਾਗਤ ਕੀਤਾ। ਸ੍ਰੀ ਚੰਦੇਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਬੀਐਸਐਫ ਹਮੇਸ਼ਾ ਆਪਣੇ ਰਿਟਾਇਰ ਜਵਾਨਾਂ ਅਤੇ ਵਿਧਵਾਵਾਂ ਦੇ ਨਾਲ ਖੜ੍ਹੀ ਹੈ ਅਤੇ ਉਨ੍ਹਾਂ ਦੀਆਂ ਸ਼ਿਕਾਇਤਾਂ ਦੇ ਹੱਲ ਲਈ ਪੂਰੀ ਕੋਸ਼ਿਸ਼ ਕਰਦੀ ਰਹੇਗੀ । ਮੀਟਿੰਗ ਦੇ ਅੰਤ ’ਚ ਸ਼੍ਰੀ ਪੀ. ਐਸ. ਸੰਧੂ ਨੇ ਡੀ.ਆਈ.ਜੀ ਬੀ.ਐਸ.ਐਫ ਅੰਮ੍ਰਿਤਸਰ ਅਤੇ ਉਨ੍ਹਾਂ ਦੇ ਸਮੂਹ ਸਟਾਫ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਮੀਟਿੰਗ ਵਿੱਚ ਸ਼ਾਮਿਲ ਹੋਏ ਸਾਰੇ ਰਿਟਾਇਰ ਜਵਾਨਾਂ ਅਤੇ ਵਿਧਵਾਵਾਂ ਦਾ ਵੀ ਦਿਲੋਂ ਧੰਨਵਾਦ ਕੀਤਾ, ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਮੀਟਿੰਗ ਵਿੱਚ ਹਿੱਸਾ ਲਿਆ । ਉਨ੍ਹਾਂ ਨੇ ਸਾਰੇ ਸੈਂਟਰਲ ਆਰਮਡ ਪੁਲਿਸ ਫੋਰਸ ਦੇ ਰਿਟਾਇਰ ਜਵਾਨਾਂ ਅਤੇ ਵਿਧਵਾਵਾਂ ਨੂੰ ਅਪੀਲ ਕੀਤੀ ਕਿ ਉਹ ਭਵਿੱਖ ਵਿੱ ਚ ਹੋਣ ਵਾਲੀਆਂ ਅਜਿਹੀਆਂ ਮੀਟਿੰਗਾਂ ਵਿੱਚ ਵੀ ਜ਼ਰੂਰ ਸ਼ਾਮਲ ਹੋਣ। ਨਾਲ ਹੀ ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਐਕਸ ਸੈਂਟਰਲ ਆਰਮਡ ਪੁਲਿਸ ਫੋਰਸ ਪਰਸੋਨਲ ਵੈਲਫੇਅਰ ਐਸੋਸੀਏਸ਼ਨ ਦੀ ਸਾਲਾਨਾ ਮੀਟਿੰਗ ਅਕਤੂਬਰ 2026 ਨੂੰ ਜਲੰਧਰ ਵਿੱਚ ਕਰਵਾਈ ਜਾਵੇਗੀ। ਮੀਟਿੰਗ ਦੌਰਾਨ ਹੋਰਨਾਂ ਤੋਂ ਇਲਾਵਾ ਇੰਸਪੈਕਟਰ (ਸੇਵਾਮੁਕਤ )ਹਰਜੀਤ ਸਿੰਘ, ਸਹਾਇਕ ਸਬ ਇੰਸਪੈਕਟਰ (ਸੇਵਾਮੁਕਤ) ਓਂਕਾਰ ਸਿੰਘ, ਹੈੱਡ ਕਾਂਸਟੇਬਲ (ਸੇਵਾਮੁਕਤ) ਸੁਰਿੰਦਰ ਸਿੰਘ, ਹੈੱਡ ਕਾਂਸਟੇਬਲ (ਸੇਵਾਮੁਕਤ) ਜਸਪਾਲ ਸਿੰਘ, ਸਬ ਇੰਸਪੈਕਟਰ (ਸੇਵਾਮੁਕਤ) ਗੁਰਪਰਗਟ ਸਿੰਘ ਪ੍ਰਧਾਨ ਕਪੂਰਥਲਾ ਵੈਲਫੇਅਰ ਐਸੋਸੀਏਸ਼ਨ ਅਤੇ ਹੈੱਡ ਕਾਂਸਟੇਬਲ (ਸੇਵਾਮੁਕਤ) ਜਗਜੀਤ ਸਿੰਘ ਪ੍ਰਧਾਨ ਤਰਨਤਾਰਨ ਵੈਲਫੇਅਰ ਐਸੋਸੀਏਸ਼ਟ ਵੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਕਲੱਬ ਦੀਆਂ ਚੋਣਾਂ ’ਚ ਸਿਆਸਤ ਨਹੀਂ ਹੋਣੀ ਚਾਹੀਦੀ- ਬੇਰੀ ਅਗਲੀ ਖ਼ਬਰ ਆਜ਼ਾਦੀ ਦਿਵਸ ਦੇ ਮੱਦੇਨਜ਼ਰ ਦਿਹਾਤੀ ਪੁਲਿਸ ਵਲੋਂ ਸੁਰੱਖਿਆ ਪ੍ਰਬੰਧ ਹੋਰ ਮਜ਼ਬੂਤ
Ad Position 24