ਗੁਰੂ ਅਮਰਦਾਸ ਪਬਲਿਕ ਸਕੂਲ ਮਾਡਲ ਟਾਊਨ ਵਿਖੇ ਅਧਿਆਪਕਾਂ ਨੂੰ ਦਿੱਤੀ ਨਿੱਘੀ ਵਿਦਾਇਗੀ
ਜਲੰਧਰ, 8 ਅਗਸਤ (ਜਤਿੰਦਰ ਪੰਮੀ)–ਗੁਰੂ ਅਮਰਦਾਸ ਪਬਲਿਕ ਸਕੂਲ ਮਾਡਲ ਟਾਊਨ ਵਿਖੇ ਲਾਇਬ੍ਰੇਰੀਅਨ ਹਰਜੀਤ ਕੌਰ, ਹਿਸਾਬ ਦੇ ਅਧਿਆਪਕਾ ਅਨੀਤਾ ਸੇਠੀ ਤੇ ਪ੍ਰਾਇਮਰੀ ਅਧਿਆਪਕਾ ਪ੍ਰਭਦੀਪ ਕੌਰ ਨੂੰ ਸਕੂਲ ਵੱਲੋਂ ਉਨ੍ਹਾਂ ਦੀ ਸੇਵਾਮੁਕਤੀ ਮੌਕੇ ਨਿੱਘੀ ਵਿਦਾਇਗੀ ਦਿੱਤੀ ਗਈ। ਜ਼ਿਕਰਯੋਗ ਹੈ ਹਰਜੀਤ ਕੌਰ ਨੇ 39 ਸਾਲ ਬਤੌਰ ਲਾਈਬ੍ਰੇਰੀਅਨ, ਪ੍ਰਭਦੀਪ ਕੌਰ ਨੇ 33 ਸਾਲ ਬਤੌਰ ਪ੍ਰਾਇਮਰੀ ਅਧਿਆਪਕਾ ਅਤੇ ਅਨੀਤਾ ਸੇਠੀ ਨੇ 26 ਸਾਲ ਬਤੌਰ ਹਿਸਾਬ ਅਧਿਆਪਕਾ ਵਜੋਂ ਆਪਣੀਆਂ ਜ਼ਿੰਮੇਵਾਰੀਆਂ ਨੂੰ ਬੜੀ ਇਮਾਨਦਾਰੀ ਅਤੇ ਸੁਹਿਰਦਤਾ ਨਾਲ ਨਿਭਾਇਆ ਹੈ।
ਜਲੰਧਰ, 8 ਅਗਸਤ (ਜਤਿੰਦਰ ਪੰਮੀ)–ਗੁਰੂ ਅਮਰਦਾਸ ਪਬਲਿਕ ਸਕੂਲ ਮਾਡਲ ਟਾਊਨ ਵਿਖੇ ਲਾਇਬ੍ਰੇਰੀਅਨ ਹਰਜੀਤ ਕੌਰ, ਹਿਸਾਬ ਦੇ ਅਧਿਆਪਕਾ ਅਨੀਤਾ ਸੇਠੀ ਤੇ ਪ੍ਰਾਇਮਰੀ ਅਧਿਆਪਕਾ ਪ੍ਰਭਦੀਪ ਕੌਰ ਨੂੰ ਸਕੂਲ ਵੱਲੋਂ ਉਨ੍ਹਾਂ ਦੀ ਸੇਵਾਮੁਕਤੀ ਮੌਕੇ ਨਿੱਘੀ ਵਿਦਾਇਗੀ ਦਿੱਤੀ ਗਈ। ਜ਼ਿਕਰਯੋਗ ਹੈ ਹਰਜੀਤ ਕੌਰ ਨੇ 39 ਸਾਲ ਬਤੌਰ ਲਾਈਬ੍ਰੇਰੀਅਨ, ਪ੍ਰਭਦੀਪ ਕੌਰ ਨੇ 33 ਸਾਲ ਬਤੌਰ ਪ੍ਰਾਇਮਰੀ ਅਧਿਆਪਕਾ ਅਤੇ ਅਨੀਤਾ ਸੇਠੀ ਨੇ 26 ਸਾਲ ਬਤੌਰ ਹਿਸਾਬ ਅਧਿਆਪਕਾ ਵਜੋਂ ਆਪਣੀਆਂ ਜ਼ਿੰਮੇਵਾਰੀਆਂ ਨੂੰ ਬੜੀ ਇਮਾਨਦਾਰੀ ਅਤੇ ਸੁਹਿਰਦਤਾ ਨਾਲ ਨਿਭਾਇਆ ਹੈ। ਸਕੂਲ ਪ੍ਰਬੰਧਕ ਕਮੇਟੀ ਵੱਲੋਂ ਤਿੰਨੋਂ ਅਧਿਆਪਕਾਂਵਾਂ ਨੂੰ ਫੁੱਲਾਂ ਦਾ ਗੁਲਦਸਤਾ ਅਤੇ ਉਪਹਾਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਨਿੱਘੀ ਵਿਦਾਇਗੀ ਵਿੱਚ ਸਕੂਲ ਸਟਾਫ਼ ਤੋਂ ਇਲਾਵਾ ਅਧਿਆਪਕਾਂ ਦੇ ਪਰਿਵਾਰਿਕ ਮੈਂਬਰ ਵੀ ਸ਼ਾਮਿਲ ਸਨ । ਪ੍ਰਧਾਨ ਪ੍ਰਬੰਧਕ ਕਮੇਟੀ ਮਹਿੰਦਰਜੀਤ ਸਿੰਘ, ਪ੍ਰਿੰਸੀਪਲ ਡਾ.ਅਪਰਨਾ ਮਹਿਤਾ ਅਤੇ ਵਾਈਸ ਪ੍ਰਿੰਸੀਪਲ ਜੈਸਮੀਨ ਕੌਰ ਨੇ ਸਕੂਲ ਲਈ ਉਨ੍ਹਾਂ ਵੱਲੋਂ ਕੀਤੇ ਕੰਮਾਂ ਦੀ ਸ਼ਲਾਘਾ ਕੀਤੀ ਅਤੇ ਭਵਿੱਖ ਲਈ ਸ਼ੁੱਭ ਇਛਾਵਾਂ ਦਿੱਤੀਆਂ। ਇਸ ਮੌਕੇ ਕਮੇਟੀ ਮੈਂਬਰ ਜਸਪ੍ਰੀਤ ਸਿੰਘ ਸੇਠੀ, ਕੰਵਲਜੀਤ ਸਿੰਘ ਕੋਛੜ, ਜੋਗਿੰਦਰ ਸਿੰਘ ਗੁੰਬਰ, ਕੁਲਤਾਰਨ ਸਿੰਘ ਆਨੰਦ, ਗਗਨਦੀਪ ਸਿੰਘ ਸੇਠੀ ਅਤੇ ਮਨਮੀਤ ਸਿੰਘ ਸੋਢੀ ਹਾਜ਼ਰ ਸਨ।