09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

-ਭਗਵਾਨ ਵਾਲਮੀਕਿ ਟਰੱਸਟ ਦੇ ਚੇਅਰਮੈਨ ਦੀ ਚੋਣ ਅੱਜ-ਅਲੀ ਮੁਹੱਲੇ ਵਿਚ ਵਿਪਨ ਸਭਰਵਾਲ ਦੇ ਹੱਕ ਵਿਚ ਹੋਇਆ ਵਿਸ਼ਾਲ ਇਕੱਠ

ਜਲੰਧਰ, 8 ਅਗਸਤ (ਸ਼ਿਵ)-ਭਗਵਾਨ ਵਾਲਮੀਕਿ ਆਸ਼ਰਮ ਸ਼ਕਤੀ ਨਗਰ ਜਲੰਧਰ ਵਿਚ ਸਥਾਪਿਤ ਵਾਲਮੀਕਿ ਵੈੱਲਫੇਅਰ ਟਰੱਸਟ ਦੇ ਚੇਅਰਮੈਨ ਦੀਆਂ 9 ਅਗਸਤ ਨੂੰ ਕਰਵਾਈਆਂ ਜਾ ਰਹੀਆਂ ਹਨ। ਨਤੀਜਾ ਸ਼ਾਮ ਨੂੰ ਐਲਾਨ ਦਿੱਤਾ ਜਾਵੇਗਾ।

Ad Position 21
No active advertisement
ਇਕੱਠ ਵਿਚ ਵੱਡੀ ਗਿਣਤੀ ਵਿਚ ਮੌਜੂਦ ਲੋਕ। 09-08-2026
ਜਲੰਧਰ, 8 ਅਗਸਤ (ਸ਼ਿਵ)-ਭਗਵਾਨ ਵਾਲਮੀਕਿ ਆਸ਼ਰਮ ਸ਼ਕਤੀ ਨਗਰ ਜਲੰਧਰ ਵਿਚ ਸਥਾਪਿਤ ਵਾਲਮੀਕਿ ਵੈੱਲਫੇਅਰ ਟਰੱਸਟ ਦੇ ਚੇਅਰਮੈਨ ਦੀਆਂ 9 ਅਗਸਤ ਨੂੰ ਕਰਵਾਈਆਂ ਜਾ ਰਹੀਆਂ ਹਨ। ਨਤੀਜਾ ਸ਼ਾਮ ਨੂੰ ਐਲਾਨ ਦਿੱਤਾ ਜਾਵੇਗਾ। ਮੌਜੂਦਾ ਕਾਰਜਕਾਰੀ ਚੇਅਰਮੈਨ ਵਿਪਨ ਸਭਰਵਾਲ ਇਸ ਬਾਰ ਫਿਰ ਚੋਣ ਮੈਦਾਨ ਵਿਚ ਹਨ। ਵਿਪਨ ਸਭਰਵਾਲ ਦਾ ਚੋਣ ਨਿਸ਼ਾਨ ਨੰਬਰ -1 ਹੈ। ਵਿਪਨ ਸਭਰਵਾਲ ਨੂੰ ਲੋਕਾਂ ਦਾ ਭਾਰੀ ਸਮਰਥਨ ਮਿਲ ਰਿਹਾ ਹੈ। ਉਨਾਂ ਦੇ ਹੱਕ ਵਿਚ ਅਲੀ ਮੁਹੱਲੇ ਦੇ ਘੋੜਿਆਂ ਵਾਲੇ ਚੌਕ ਵਿਚ ਅੱਜ ਵਿਸ਼ਾਲ ਰੈਲੀ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਵੱਡੀ ਗਿਣਤੀ ਵਿਚ ਵੱਡੀ ਗਿਣਤੀ ਵਿਚ ਮਹਿਲਾਵਾਂ ਸਮੇਤ ਲੋਕਾਂ ਨੇ ਸ਼ਮੂਲੀਅਤ ਕੀਤੀ। ਵੱਖ-ਵੱਖ ਸੰਸਥਾਵਾਂ ਨਾਲ ਸਬੰਧਿਤ ਲੋਕਾਂ ਨੇ ਰੈਲੀ ਵਿਚ ਪਹੁੰਚ ਕੇ ਵਿਪਨ ਸਭਰਵਾਲ ਨੂੰ ਆਪਣਾ ਸਮਰਥਨ ਦਿੱਤਾ। ਇਸ ਮੌਕੇ ਇਸਲਾਮਗੰਜ ਤੋਂ ਚਰਨ ਦਾਸ ਸਭਰਵਾਲ ਨੇ ਕਿਹਾ ਕਿ ਉਨਾਂ ਦੇ ਮੁਹੱਲੇ ਦੀਆਂ ਸਾਰੀਆਂ ਵੋਟਾਂ ਵਿਪਨ ਸਭਰਵਾਲ ਨੂੰ ਪੈਣਗੀਆਂ। ਇਸ ਮੌਕੇ ਬੁਲਾਰਿਆਂ ਜਿਨਾਂ ਵਿਚ ਗੌਰਵ ਕਲਿਆਣ, ਸੁਨੀਲ ਦੱਤ ਬੌਬੀ, ਰਾਜੀਵ ਗੋਰਾ, ਅਸ਼ੋਕ ਭੀਲ ਨੇ ਕਿਹਾ ਕਿ ਵਿਪਨ ਸਭਰਵਾਲ ਨੇ ਪਿਛਲੇ ਪੰਜ ਸਾਲਾਂ ਦੌਰਾਨ ਜੋ ਕਾਰਜ ਕਰਵਾਏ ਹਨ, ਉਹ ਸ਼ਲਾਘਾਯੋਗ ਅਤੇ ਸਮਾਜ ਹਿਤ ਵਿਚ ਹਨ। ਉਨ੍ਹਾਂ ਕਿਹਾ ਕਿ ਅਲੀ ਮੁਹੱਲੇ ਦੀ ਇੱਕ-ਇੱਕ ਵੋਟ ਵਿਪਨ ਸਭਰਵਾਲ ਦੇ ਹੱਕ ਵਿਚ ਪਾ ਕੇ ਉਨ੍ਹਾਂ ਨੂੰ ਮੁੜ ਟਰੱਸਟ ਦਾ ਚੇਅਰਮੈਨ ਬਣਾਇਆ ਜਾਵੇਗਾ। ਉਨਾਂ ਕਿਹਾ ਕਿ ਵਿਪਨ ਸਭਰਵਾਲ ਨੇ ਭਗਵਾਨ ਵਾਲਮੀਕਿ ਆਸ਼ਰਮ ਵਿਚ ਲੋਕ ਭਲਾਈ ਦੇ ਕੰਮ ਕਰਵਾ ਕੇ ਵਾਲਮੀਕਿ ਸਮਾਜ ਦਾ ਮਾਣ-ਸਨਮਾਨ ਵਧਾਇਆ ਹੈ। ਉਨ੍ਹਾਂ ਕਿਹਾ ਕਿ ਅਲੀ ਮੁਹੱਲਾ ਦੇ ਸਾਰੇ ਵਸਨੀਕ ਵਿਪਨ ਸਭਰਵਾਲ ਦੇ ਨਾਲ ਹਨ ਅਤੇ ਮੁਹੱਲੇ ਦੀਆਂ ਸਾਰੀਆਂ ਵੋਟਾਂ ਉਨ੍ਹਾਂ ਦੇ ਹੱਕ ਵਿਚ ਜਾਣਗੀਆਂ। ਵਿਪਨ ਸਭਰਵਾਲ ਵਲੋਂ ਹਰ ਸਾਲ ਹਜ਼ਾਰਾਂ ਲੋਕਾਂ ਨੂੰ ਪਾਵਨ ਵਾਲਮੀਕਿ ਤੀਰਥ ਦੀ ਯਾਤਰਾ ਕਰਵਾਉਣਾ ਬਹੁਤ ਹੀ ਪੁੰਨ ਦਾ ਕੰਮ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਗਲੀ ਦੀ ਇੱਕ-ਇੱਕ ਵੋਟ ਵਿਪਨ ਸਭਰਵਾਲ ਨੂੰ ਮਿਲੇਗੀ ਅਤੇ ਉਹ ਭਾਰੀ ਵੋਟਾਂ ਨਾਲ ਜਿੱਤ ਹਾਸਲ ਕਰਨਗੇ। ਉਨਾਂ ਨੇ ਲੋਕਾਂ ਸਮਾਜ ਲਈ ਮਿਸਾਲੀ ਕੰਮ ਕੀਤੇ ਹਨ ਜਿਨਾਂ ਵਿਚ ਮੈਡੀਕਲ ਕੈਂਪ ਸਮੇਤ ਹੋਰ ਵੀ ਅਹਿਮ ਕੰਮ ਸ਼ਾਮਿਲ ਹਨ। ਇਸ ਮੌਕੇ ਸੰਤ ਮਹਾ ਨਾਥ ਜੀ, ਬਾਲ ਯੋਗੀ ਬਾਬਾ ਪ੍ਰਗਟ ਨਾਥ ਜੀ, ਬਾਬਾ ਸੰਗਤ ਨਾਥ ਜੀ, ਸੰਤ ਅਸ਼ੋਕ ਲੰਕੇਸ਼ ਅਤੇ ਬਾਬਾ ਅਮਰਜੀਤ ਕਾਦਰੀ ਨੇ ਵਿਪਨ ਸਭਰਵਾਲ ਨੂੰ ਚੋਣਾਂ ਵਿਚ ਜਿੱਤ ਲਈ ਆਸ਼ੀਰਵਾਦ ਦਿੱਤਾ। ਰੈਲੀ ਵਿਚ ਮੁੱਖ ਤੌਰ ’ਤੇ ਬਿਸ਼ਨ ਦਾਸ ਸਹੋਤਾ, ਸ਼ਸ਼ੀ ਸ਼ਰਮਾ, ਰਘੁਵੀਰ ਲਾਲ, ਗੋਲਾ ਪਹਿਲਵਾਨ, ਬਾਬਾ ਯਸ਼ਪਾਲ, ਅਸ਼ਵਨੀ ਦਾਦਰੀ, ਪੀਟਰ ਨਾਹਰ, ਪੁਰਸ਼ੋਤਮ ਸੋਂਧੀ, ਜਤਿੰਦਰ ਨਿੱਕਾ, ਨੰਨੂ ਕਲਿਆਣ, ਚੇਤਨ ਹਾਂਡਾ, ਅਜੈ ਖੋਸਲਾ, ਵਿਕੀ ਚੀਦਾ, ਬੰਟੂ ਸਭਰਵਾਲ, ਹੰਸ ਰਾਜ ਨਾਹਰ, ਰਾਜੂ ਸਭਰਵਾਲ, ਗੋਗਾ ਗਿੱਲ, ਰਿੰਕੂ ਖੋਸਲਾ, ਵਿਕੀ ਗਿੱਲ, ਗੌਰਵ ਕਲਿਆਣ, ਮਨੀਸ਼ ਰਾਜਪੂਤ, ਗੁਲਜ਼ਾਰ ਖੋਸਲਾ, ਸੰਦੀਪ ਲੱਕੀ, ਵਿਕੀ ਖੋਸਲਾ, ਸਨੀ, ਚੇਤਨ ਨਾਹਰ, ਤਾਬੀ ਸਿੰਘ, ਮੰਨੂ ਗਿੱਲ, ਗੌਰਵ ਜੀ.ਕੇ., ਜੈ ਕਲਿਆਣ, ਗੋਪੀ, ਲਿੰਕੀ ਬੈਂਸ, ਰਾਹੁਲ ਮੱਟੂ, ਆਕਾਸ਼ ਕਲਿਆਣ, ਮਨਜੀਤ ਗਿੱਲ, ਏਕਤਾ ਨਾਹਰ, ਮਮਤਾ ਨਾਹਰ, ਪ੍ਰੀਤੀ ਕਲਿਆਣ, ਮੋਨਾ ਰਾਣੀ, ਅਨੂ ਰਾਣੀ, ਸੁਜਾਤਾ ਨਾਹਰ, ਸੀਮਾ ਸਭਰਵਾਲ, ਪਿੰਕੀ ਗਿੱਲ, ਬੰਦਨਾ ਬੈਂਸ, ਕਾਜਲ ਆਦਿ ਹਾਜਰ ਸਨ।
Ad Position 22
No active advertisement
ਪਿਛਲੀ ਖ਼ਬਰ ਡੂਨ ਵਰਲਡ ਸਕੂਲ ਮਲਸੀਆਂ ਦੀਆਂ ਵਿਦਿਆਰਥਣਾਂ ਦਾ ਜ਼ੋਨਲ ਪੱਧਰੀ ਬਾਸਕਟਬਾਲ ਮੁਕਾਬਲੇ ’ਚ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਜੇ . ਪੀ . ਨਗਰ ਨੇੜੇ ਵਿਵਾਦਿਤ ਜ਼ਮੀਨ ਨੂੰ ਲੈ ਕੇ ਦੋ ਵਿਅਕਤੀਆਂ ਵਲੋਂ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ
Ad Position 24