28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਐੱਫ. ਆਈ. ਟੀ. ਦੇ 17 ਮੈਂਬਰੀ ਵਫ਼ਦ ਨੇ ਦਿੱਲੀ ਵਿਖੇ ਇੰਟਰਨੈਸ਼ਨਲ ਹਾਰਡਵੇਅਰ ਫੇਅਰ ’ਚ ਤਕਨੀਕਾਂ ਬਾਰੇ ਜਾਣਿਆ

ਜਲੰਧਰ, 27 ਅਕਤੂਬਰ (ਜਤਿੰਦਰ ਪੰਮੀ)-ਫੈੱਡਰੇਸ਼ਨ ਆਫ ਇੰਡਸਟਰੀ ਐਂਡ ਟਰੇਡ ਦੇ 17 ਮੈਂਬਰੀ ਵਫ਼ਦ ਨੇ ਐਤਵਾਰ ਨੂੰ ਨਵੀਂ ਦਿੱਲੀ ਦੇ ਪ੍ਰਗਤੀ ਮੈਦਾਨ ਸਥਿਤ ਭਾਰਤ ਮੰਡਪਮ ਵਿਖੇ ਲੱਗੀ ਇੰਟਰਨੈਸ਼ਨਲ ਹਾਰਡਵੇਅਰ ਫੇਅਰ ਇੰਡੀਆ ਦਾ ਦੌਰਾ ਕੀਤਾ। ਇਹ ਉਦਯੋਗਿਕ ਦੌਰਾ ਪੰਜਾਬ ਸਰਕਾਰ ਦੇ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮਿਨਿਸਟ੍ਰੇਸ਼ਨ ਦੇ ਸਹਿਯੋਗ ਨਾਲ ਕਰਵਾਇਆ ਗਿਆ।

Ad Position 21
No active advertisement
ਅਜੀਤ ਡੈਸਕ 28-10-2026
ਜਲੰਧਰ, 27 ਅਕਤੂਬਰ (ਜਤਿੰਦਰ ਪੰਮੀ)-ਫੈੱਡਰੇਸ਼ਨ ਆਫ ਇੰਡਸਟਰੀ ਐਂਡ ਟਰੇਡ ਦੇ 17 ਮੈਂਬਰੀ ਵਫ਼ਦ ਨੇ ਐਤਵਾਰ ਨੂੰ ਨਵੀਂ ਦਿੱਲੀ ਦੇ ਪ੍ਰਗਤੀ ਮੈਦਾਨ ਸਥਿਤ ਭਾਰਤ ਮੰਡਪਮ ਵਿਖੇ ਲੱਗੀ ਇੰਟਰਨੈਸ਼ਨਲ ਹਾਰਡਵੇਅਰ ਫੇਅਰ ਇੰਡੀਆ ਦਾ ਦੌਰਾ ਕੀਤਾ। ਇਹ ਉਦਯੋਗਿਕ ਦੌਰਾ ਪੰਜਾਬ ਸਰਕਾਰ ਦੇ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮਿਨਿਸਟ੍ਰੇਸ਼ਨ ਦੇ ਸਹਿਯੋਗ ਨਾਲ ਕਰਵਾਇਆ ਗਿਆ। ਪ੍ਰਦਰਸ਼ਨੀ ਦੌਰਾਨ ਐੱਫ.ਆਈ.ਟੀ. ਦੇ ਮੈਂਬਰਾਂ ਨੇ ਹਾਰਡਵੇਅਰ, ਇੰਜੀਨੀਅਰਿੰਗ ਉਤਪਾਦਾਂ, ਆਧੁਨਿਕ ਮਸ਼ੀਨਰੀ, ਨਿਰਮਾਣ ਤਕਨੀਕਾਂ ਅਤੇ ਵੱਖ-ਵੱਖ ਉਦਯੋਗਿਕ ਉਤਪਾਦਾਂ ਬਾਰੇ ਜਾਣਕਾਰੀ ਹਾਸਿਲ ਕੀਤੀ। ਇਸ ਤੋਂ ਇਲਾਵਾ ਵੱਖ-ਵੱਖ ਕੰਪਨੀਆਂ ਦੇ ਨੁਮਾਇੰਦਿਆਂ ਤੇ ਉਦਯੋਗਪਤੀਆਂ ਨਾਲ ਵਪਾਰਕ ਸੰਭਾਵਨਾਵਾਂ, ਨਵੀਆਂ ਤਕਨੀਕਾਂ ਅਤੇ ਭਵਿੱਖ ’ਚ ਆਪਸੀ ਸਹਿਯੋਗ ਦੇ ਮੁੱਦਿਆਂ ਬਾਰੇ ਵਿਚਾਰ-ਵਟਾਂਦਰਾ ਵੀ ਕੀਤਾ ਗਿਆ। ਇਸ ਸੰਬੰਧੀ ਗੱਲਬਾਤ ਕਰਦਿਆਂ ਸੁਨੀਲ ਸ਼ਰਮਾ ਨੇ ਕਿਹਾ ਕਿ ਅੱਜ ਦੇ ਮੁਕਾਬਲੇਬਾਜ਼ੀ ਵਾਲੇ ਦੌਰ ’ਚ ਉਦਯੋਗਾਂ ਦੀ ਤਰੱਕੀ ਲਈ ਨਵੀਆਂ ਤਕਨੀਕਾਂ, ਨਵੀਨਤਾ, ਗੁਣਵੱਤਾ ਅਤੇ ਆਧੁਨਿਕ ਉਤਪਾਦਨ ਪ੍ਰਣਾਲੀਆਂ ਬਾਰੇ ਜਾਣਕਾਰੀ ਹਾਸਿਲ ਕਰਨੀ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕ ਿ ਐੱਫ.ਆਈ.ਟੀ. ਦਾ ਉਦੇਸ਼ ਸਿਰਫ਼ ਮੀਟਿੰਗਾਂ ਕਰਵਾਉਣਾ ਹੀ ਨਹੀਂ, ਸਗੋਂ ਆਪਣੇ ਮੈਂਬਰਾਂ ਨੂੰ ਦੇਸ਼-ਵਿਦੇਸ਼ ਦੇ ਉਦਯੋਗਿਕ ਮੰਚਾਂ ਨਾਲ ਜੋੜ ਕੇ ਉਨ੍ਹਾਂ ਦੇ ਕਾਰੋਬਾਰ ਅਤੇ ਉਦਯੋਗਾਂ ਦੇ ਵਿਕਾਸ ਲਈ ਅਮਲੀ ਮੌਕੇ ਮੁਹੱਈਆ ਕਰਵਾਉਣਾ ਵੀ ਹੈ। ਇਸ ਉਦਯੋਗਿਕ ਦੌਰੇ ’ਚ ਸੰਦੀਪ ਸ਼ਾਰਦਾ, ਭੂਪੇਸ਼ ਮੈਨੀ, ਯੋਗੇਸ਼ ਲੂਥਰਾ, ਸੰਜੀਵ ਅਗਰਵਾਲ, ਆਸ਼ੀਸ਼ ਖੁਰਾਣਾ, ਅਭੀ ਗੋਇਲ, ਵਰੁਣ ਜਿੰਦਲ, ਨਿਤਿਨ ਜੈਨ, ਕਨਿਸ਼ਕ ਮੈਨੀ, ਨਵਦੀਪ ਸ਼ਾਰਦਾ, ਸੌਰਭ ਸੌਲੀ ਮਹਿਤਾ, ਨਵਨੀਤ ਕੁਮਾਰ, ਸਚਿਨ ਗੁਪਤਾ, ਰਾਜੀਵ ਠਾਕੁਰ, ਉੱਤਮ ਚੱਢਾ ਅਤੇ ਸੰਦੀਪ ਮਹਾਜਨ ਸ਼ਾਮਿਲ ਸਨ।
Ad Position 22
No active advertisement
ਪਿਛਲੀ ਖ਼ਬਰ ਬਿਜਲੀ ਦੀ ਤਾਰ ਟੁੱਟਣ ਕਾਰਨ ਪਛਾੜੀਆ ਵਿਖੇ ਲੱਖਾਂ ਦਾ ਸੜਿਆ ਗੰਨਾ ਅਗਲੀ ਖ਼ਬਰ ਸਨਅਤਕਾਰ ਐਸ.ਕੇ. ਭਾਟੀਆ ਨਹੀਂ ਰਹੇ
Ad Position 24