29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਸ਼ਹਿਰ ਦੇ ਪ੍ਰਮੁੱਖ ਡਾਕਟਰਾਂ ਨੇ ਸ਼ੂਗਰ ਅਤੇ ਦਿਲ ਦੇ ਰੋਗਾਂ ’ਚ ਦਵਾਈਆਂ ਦੇ ਸੁਮੇਲ ਵਰਤੋਂ ਬਾਰੇ ਕੀਤੀ ਚਰਚਾ

ਜਲੰਧਰ, 28 ਅਕਤੂਬਰ (ਐੱਮ. ਐੱਸ.

Ad Position 21
No active advertisement
ਅਜੀਤ ਡੈਸਕ 29-10-2026
ਜਲੰਧਰ, 28 ਅਕਤੂਬਰ (ਐੱਮ. ਐੱਸ. ਲੋਹੀਆ)-ਸ਼ੂਗਰ ਅਤੇ ਦਿਲ ਦੇ ਰੋਗੀਆਂ ਨੂੰ ਦਵਾਈਆਂ ਦਾ ਪੂਰਾ ਲਾਭ ਮਿਲ ਸਕੇ, ਇਸ ਲਈ ਸ਼ਹਿਰ ਦੇ ਪ੍ਰਮੁੱਖ ਡਾਕਟਰਾਂ ਵਲੋਂ ਮਰੀਜ਼ ਨੂੰ ਦਿੱਤੀਆਂ ਜਾਣ ਵਾਲੀਆਂ ਦਵਾਈਆਂ ਦੇ ਸੁਮੇਲ ਦੀ ਵਰਤੋਂ ਬਾਰੇ ਵਿਚਾਰ ਚਰਚਾ ਕੀਤੀ ਗਈ। ਇਸ ਸਮੂਹ ਚਰਚਾ ਦੇ ਕਨਵੀਨਰ ਡਾ. ਐੱਸ.ਪੀ.ਐੱਸ. ਗਰੋਵਰ ਰਹੇ। ਇਸ ਮੌਕੇ ਪ੍ਰਸਿੱਧ ਐਂਡੋਕਰੀਨੋਲੋਜਿਸਟ ਡਾ. ਰਾਜੇਸ਼ ਜੈਨ ਨੇ ਇਕ ਕੇਸ ਪੇਸ਼ ਕੀਤਾ, ਇਸ ’ਚ ਜਾਣਕਾਰੀ ਦਿੱਤੀ ਗਈ ਕਿ ਦਵਾਈਆਂ ਦੇ ਸਹੀ ਸੁਮੇਲ ਨਾਲ ਕਿਵੇਂ ਬਲੱਡ ਸ਼ੂਗਰ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ ਅਤੇ ਇਸ ਨਾਲ ਦਿਲ ਦੇ ਦੌਰੇ, ਕੋਰੋਨਰੀ ਬਿਮਾਰੀ ਅਤੇ ਦਿਲ ਦੀ ਅਸਫਲਤਾ ਕਾਰਨ ਹੋਣ ਵਾਲੀ ਮੌਤ ਦਰ ਨੂੰ ਘਟਾਇਆ ਜਾ ਸਕਦਾ ਹੈ। ਨਿਊ ਰੂਬੀ ਹਸਪਤਾਲ ਜਲੰਧਰ ਦੇ ਡਾ. ਮਨਬੀਰ ਸਿੰਘ ਇੰਟਰਵੈਨਸ਼ਨਲ ਕਾਰਡੀਓਲੋਜਿਸਟ ਨੇ ਪੋਸਟ ਐਂਜੀਓਪਲਾਸਟੀ ਅਤੇ ਪੋਸਟ ਥ੍ਰੋਮਬੋਲਾਈਸਿਸ ਕੇਸਾਂ ਦੀਆਂ ਉਦਾਹਰਣਾਂ ਦਿੱਤੀਆਂ, ਜਿਨ੍ਹਾਂ ਨੂੰ ਦਵਾਈਆਂ ਦਾ ਸੁਮੇਲ ਦਿੱਤਾ ਗਿਆ ਸੀ, ਜਿਸ ਦੇ ਵਧੀਆ ਨਤੀਜੇ ਮਿਲੇ। ਇਸ ਮੌਕੇ ਕਈ ਹੋਰ ਦਵਾਈਆਂ ਦੇ ਸੁਮੇਲ ਬਾਰੇ ਵੀ ਵਿਸਥਾਰ ਨਾਲ ਚਰਚਾ ਕੀਤੀ ਗਈ। ਇਸ ਮੌਕੇ ਡਾ. ਸੀ.ਪੀ. ਸਿੱਕਾ, ਡਾ. ਐੱਮ.ਕੇ. ਅਰੋੜਾ, ਡਾ. ਐੱਚ.ਐੱਸ. ਢੀਂਗਰਾ ਅਤੇ ਹੋਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਆਦਰਸ਼ ਨਗਰ ਵਿਖੇ ਮਨਾਇਆ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਅਗਲੀ ਖ਼ਬਰ ਮਾਨਸਾ ’ਚ ਪੁਲਿਸ ਤਸ਼ੱਦਦ ਸਰਕਾਰ ਦੇ ਪਤਨ ਦਾ ਕਾਰਨ ਬਣੇਗਾ-ਗੱਗੀ
Ad Position 24