29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਪਾਬੰਦੀਸ਼ੁਦਾ ਦਵਾਈਆਂ ਵੇਚਣ ਵਾਲੇ ਮੈਡੀਕਲ ਸਟੋਰ ਦਾ ਕਰਾਂਗੇ ਬਾਈਕਾਟ

ਮਹਿਤਪੁਰ, 28 ਅਕਤੂਬਰ (ਲਖਵਿੰਦਰ ਸਿੰਘ)-ਕੈਮਿਸਟ ਐਸੋਸ਼ੀਏਸ਼ਨ ਮਹਿਤਪੁਰ ਦੀ ਮੀਟਿੰਗ ਪ੍ਰਧਾਨ ਜਗਦੀਸ਼ ਚੰਦਰ ਕਵਾਤਰਾ ਦੀ ਪ੍ਰਧਾਨਗੀ ਹੇਠ, ਦੋਆਬਾ ਹਸਪਤਾਲ ਮਹਿਤਪੁਰ ਵਿਖੇ ਹੋਈ। ਜਿਸ ’ਚ ਮਹਿਤਪੁਰ ਦੇ ਕੈਮਿਸਟ ਵੀਰਾਂ ਨੇ ਵਧ ਚੜ੍ਹ ਕੇ ਹਿੱਸਾ ਲਿਆ।

Ad Position 21
No active advertisement
ਅਜੀਤ ਡੈਸਕ 29-10-2026
ਮਹਿਤਪੁਰ, 28 ਅਕਤੂਬਰ (ਲਖਵਿੰਦਰ ਸਿੰਘ)-ਕੈਮਿਸਟ ਐਸੋਸ਼ੀਏਸ਼ਨ ਮਹਿਤਪੁਰ ਦੀ ਮੀਟਿੰਗ ਪ੍ਰਧਾਨ ਜਗਦੀਸ਼ ਚੰਦਰ ਕਵਾਤਰਾ ਦੀ ਪ੍ਰਧਾਨਗੀ ਹੇਠ, ਦੋਆਬਾ ਹਸਪਤਾਲ ਮਹਿਤਪੁਰ ਵਿਖੇ ਹੋਈ। ਜਿਸ ’ਚ ਮਹਿਤਪੁਰ ਦੇ ਕੈਮਿਸਟ ਵੀਰਾਂ ਨੇ ਵਧ ਚੜ੍ਹ ਕੇ ਹਿੱਸਾ ਲਿਆ। ਮਾਨਸਾ ਵਿਖੇ ਹੋਈ ਬਹੁਤ ਦੁਖਦਾਈ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਗਈ। ਮੀਟਿੰਗ ’ਚ ਜਨਰਲ ਸਕੱਤਰ ਗੁਰਬੀਰ ਸਿੰਘ ਨੇ ਬਹੁਤ ਸਖ਼ਤ ਲਹਿਜੇ ’ਚ ਚਿਤਾਵਨੀ ਦਿੱਤੀ ਕਿ ਪਰੀਗਾਬਲਿਨ ਤੇ ਨਸ਼ੇ ਨੂੰ ਬੜਾਵਾ ਦੇਣ ਵਾਲੀਆਂ ਦਵਾਈਆਂ ਨੂੰ ਡਾਕਟਰ ਦੀ ਪਰਚੀ ਸੇਲ ,ਪਰਚੇਜ ਦਾ ਰਿਕਾਰਡ ਪੂਰਾ ਕਰਕੇ ਹੀ ਵੇਚਣਾ ਹੈ । ਮਹਿਤਪੁਰ ਦੀ ਕੈਮਿਸਟ ਐਸੋਸੀਏਸ਼ਨ ਨੇ ਸਾਫ ਸ਼ਬਦਾਂ ਵਿੱਚ ਆਪਣੇ ਕੈਮਿਸਟ ਵੀਰਾਂ ਨੂੰ ਕਿਹਾ,ਕਿ ਤੁਹਾਡੇ ਸਮਾਜਿਕ ਦੁਖ ਸੁਖ ਲਈ ਇਹ ਐਸੋਸੀਏਸ਼ਨ ਹਰ ਸਮੇ ਤੁਹਾਡੇ ਨਾਲ ਖੜ੍ਹੀ ਹੈ ਪਰ ਜੇ ਕੈਮਿਸਟ ਨਸ਼ੇ ਵਾਲੀ ਜਾਂ ਨਸ਼ੇ ਨੂੰ ਬੜਾਵਾ ਦੇਣ ਵਾਲੀ ਦਵਾਈ ਡਰੱਗ ਨਿਯਮਾਂ ਦੇ ਉਲਟ ਵੇਚੇਗਾ ਤਾਂ ਐਸੋਸੀਏਸ਼ਨ ਉਸ ਕੈਮਿਸਟ ਦਾ ਬਾਈਕਾਟ ਕਰੇਗੀ ਤੇ ਉਸ ਸਮੇਂ ਉਸ ਕੈਮਿਸਟ (ਕਾਲੀ ਭੇਡ) ਨਾਲ ਨਹੀਂ ਸਗੋਂ ਪ੍ਰਸਾਸ਼ਨ ਨਾਲ ਖੜੇਗੀ।ਨਸ਼ੇ ਦੀ ਜਾਂ ਨਸ਼ੇ ਨੂੰ ਬੜਾਵਾ ਦੇਣ ਵਾਲੀਆ ਦਵਾਈਆਂ ਕੰਪਨੀ ਨੂੰ ਵਾਪਸ ਭੇਜਣਾ ਇਹ ਮਸਲੇ ਦਾ ਹੱਲ ਨਹੀਂ, ਕਿਉਂਕਿ ਮਰੀਜ਼ਾਂ ਪ੍ਰਤੀ ਵੀ ਸਾਡੀ ਜਿੰਮੇਵਾਰੀ ਬਣਦੀ ਹੈ ।ਕੈਮਿਸਟ ਦਾ ਉਦੇਸ਼ ਮਰੀਜ਼ ਦੀ ਦਵਾਈ ਦੀ ਪੂਰਤੀ ਨੂੰ ਯਕੀਨੀ ਬਣਾਉਣ ਹੁੰਦਾ ਹੈ। ਕੈਮਿਸਟ ਆਪਣਾ ਫਰਜ਼ ਨਿਭਾਂਉੰਦਾ ਹੋਇਆ ਡਰੱਗਜ ਐਕਟ ਤੇ ਪ੍ਰਸ਼ਾਸਨ ਦੀਆਂ ਹਦਾਇਤਾਂ ਅਨੁਸਾਰ ਹੀ ਦਵਾਈਆਂ ਦੀ ਵਿੱਕਰੀ ਕਰਨ । ਮਹਿਤਪੁਰ ਦੇ ਸਾਰੇ ਕੈਮਿਸਟਾਂ ਨੇ ਐਸੋਸੀਏਸ਼ਨ ਨੂੰ ਵਿਸ਼ਵਾਸ ਦਿਵਾਇਆ ਕਿ ਅਸੀਂ ਡਰੱਗ ਵਿਭਾਗ ਤੇ ਪ੍ਰਸ਼ਾਸਨ ਦੀਆਂ ਹਦਾਇਤਾਂ ਅਨੁਸਾਰ ਹੀ ਦਵਾਈਆਂ ਦੀ ਵਿਕਰੀ ਕਰਾਂਗੇ।
Ad Position 22
No active advertisement
ਪਿਛਲੀ ਖ਼ਬਰ ਦੁਸਾਝਾਂ ਵਾਲਾ ਫਾਟਕ ਕੱਲ੍ਹ ਤੋਂ 5 ਨਵੰਬਰ ਤੱਕ ਬੰਦ ਅਗਲੀ ਖ਼ਬਰ ਭੌਤਿਕ ਵਿਗਿਆਨ ਵਿਭਾਗ ਵਲੋਂ ‘ਕੁਆਂਟਮ ਜਗਤ ’ਤੇ ਇੱਕ ਝਾਤ’ ਵਿਸ਼ੇ ’ਤੇ ਵਿਸ਼ੇਸ਼ ਲੈਕਚਰ ਕਰਵਾਇਆ
Ad Position 24