02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਮੁਸਲਮਾਨ ਭਾਈਚਾਰੇ ਦੇ ਸ਼ਸਤਰੀਕਰਨ ਲਈ ਸਰਕਾਰ ਉਸਾਰੂ ਰੁਖ਼ ਅਪਣਾਵੇ - ਸ਼ਾਹੀ ਇਮਾਮ

Ad Position 21
No active advertisement
ਅਜੀਤ ਡੈਸਕ 28-07-2026

ਭੀਖੀ, 27 ਜੁਲਾਈ (ਬਲਕਾਰ ਸਿੰਘ ਸਹੋਤਾ)- ਮਜਲਿਸ ਅਹਿਰਾਰ ਇਸਲਾਮ ਹਿੰਦ ਦੇ ਜ਼ਿਲ੍ਹਾ ਪ੍ਰਧਾਨ ਡਾ. ਸੁਲਤਾਨ ਸ਼ਾਹ ਦੇ ਘਰ ਵਿਖੇ ਗ਼ੈਰਰਸਮੀ ਗੱਲਬਾਤ ਦੌਰਾਨ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਕਿਹਾ ਕਿ ਸੂਬੇ ਦੇ ਜ਼ਿਆਦਾਤਰ ਮੁਸਲਿਮ ਨਾਗਰਿਕ ਮੱਧਵਰਗੀ ਜਾਂ ਗ਼ਰੀਬੀ ਰੇਖਾਂ ਤੋਂ ਹੇਠਾਂ ਹਨ, ਨੂੰ ਆਰਥਿਕ, ਸਮਾਜਿਕ ਅਤੇ ਵਿੱਦਿਅਕ ਪੱਧਰ ’ਤੇ ਪੈਰਾਂ ਸਿਰ ਕਰਨ, ਪੁੰਨਰ-ਨਿਵਾਸ ਅਤੇ ਸ਼ਸਤਰੀਕਰਨ ਲਈ ਵਿਸ਼ੇਸ਼ ਯੋਜਨਾਵਾਂ ਉਲੀਕੀਆਂ ਜਾਣੀਆਂ ਚਾਹੀਦਾ ਹਨ। ਉਨ੍ਹਾਂ ਕਿਹਾ ਕਿ ਵਿੱਦਿਅਕ ਤੌਰ ’ਤੇ ਮੁਸਲਿਮ ਭਾਈਚਾਰੇ ਦੇ ਵਿਦਿਆਰਥੀ ਜੋ ਪਰੰਪਰਾਗਤ ਅਕਾਦਮਿਕ ਸਿੱਖਿਆਂ ਗ੍ਰਹਿਣ ਕਰ ਰਹੇ ਹਨ, ਦੇ ਨਾਲ-ਨਾਲ ਉਨ੍ਹਾਂ ਲਈ ਧਾਰਮਿਕ ਸਿੱਖਿਆ ਲਈ ਚਲਾਏ ਜਾ ਰਹੇ ਮਦਰਸਿਆਂ ਨੂੰ ਵੱਧ ਤੋਂ ਵੱਧ ਵਿੱਤੀ ਸਹਾਇਤਾ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਮੁਸਲਿਮ ਭਾਈਚਾਰੇ ਦੀਆਂ ਕਬਰਸਤਾਨਾਂ ਲਈ ਜ਼ਮੀਨ ਦੀ ਥੋੜ੍ਹ ਹੈ, ਨੂੰ ਪੁਰ ਕਰਨ ਲਈ ਵੀ ਉਪਰਾਲੇ ਕਰਨੇ ਚਾਹੀਦੇ ਹਨ। ਉਨ੍ਹਾਂ ਮੁਸਲਮਾਨਾਂ ਨੂੰ ਤਾਕੀਦ ਕੀਤੀ ਕਿ ਉਹ ਸੂਬੇ ’ਚ ਭਾਈਚਾਰਕ ਮਜ਼ਬੂਤ ਕਰਨ, ਲੋੜਵੰਦਾਂ ਦੇ ਨਾਲ ਖੜਨ ਅਤੇ ਮਨੁੱਖੀ ਸਾਂਝ ਨੂੰ ਹੋਰ ਮਜ਼ਬੂਤ ਕਰਨ ਲਈ ਪ੍ਰਤੀਬੱਧ ਰਹਿਣ। ਉਨ੍ਹਾਂ ਕਿਹਾ ਕਿ ਦੇਸ਼ ਦੇ ਮੌਜੂਦਾ ਹਾਲਤਾਂ ਨੂੰ ਦੇਖਦਿਆਂ ਘੱਟ ਗਿਣਤੀਆਂ ਨੂੰ ਕੌਮੀ ਪੱਧਰ ’ਤੇ ਇੱਕਜੁੱਟਤਾ ਦੀ ਅਹਿਮ ਜ਼ਰੂਰਤ ਹੈ, ਜਿਸ ਲਈ ਘੱਟ ਗਿਣਤੀ ਆਗੂਆਂ ਨੂੰ ਸਕਰਾਤਮਕ ਪਹੁੰਚ ਅਪਣਾਉਣੀ ਚਾਹੀਦੀ ਹੈ। ਇਸ ਮੌਕੇ ਜ਼ਿਲ੍ਹਾ ਸਕੱਤਰ ਬਹਾਦਰ ਖਾਂ, ਉਪ ਪ੍ਰਧਾਨ ਫ਼ਿਰੋਜ਼ ਖਾਂ, ਬਲਾਕ ਪ੍ਰਧਾਨ ਸਿਕੰਦਰ ਖਾਂ, ਅਫਤਾਬ ਖਾਂ, ਬਾਰੂ ਖਾਂ, ਜੱਗੀ ਖਾਂ, ਮੁਹੰਮਦ ਮਕਸੂਦ ਆਦਿ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਭਾਕਿਯੂ (ਰਾਜੇਵਾਲ) ਵਲੋਂ ਕੱਲ੍ਹ ਦੀ ਫ਼ਾਜ਼ਿਲਕਾ ਰੈਲੀ ਸੰਬੰਧੀ ਤਿਆਰੀ ਮੀਟਿੰਗ ਅਗਲੀ ਖ਼ਬਰ ਬਹੁਜਨ ਸਮਾਜ ਪਾਰਟੀ ਨੇ ਜ਼ਿਲ੍ਹਾ ਪ੍ਰਸ਼ਾਸਨ ਰਾਹੀਂ ਰਾਜਪਾਲ ਦੇ ਨਾਂਅ ਭੇਜਿਆ ਮੰਗ-ਪੱਤਰ
Ad Position 24
No active advertisement