ਫ਼ਤਿਹਾਬਾਦ, 27 ਜੁਲਾਈ (ਹਰਬੰਸ ਸਿੰਘ ਮੰਡੇਰ)- ਸ਼ਹਿਰ ਦੇ ਸਮਾਜ ਸੇਵਕ ਸੁਦਰਸ਼ਨ ਨਰੂਲਾ ਦਾ ਜਨਮ ਦਿਨ ਵੱਖ-ਵੱਖ ਸਮਾਜਿਕ ਅਤੇ ਰਾਜਨੀਤਿਕ ਸੰਗਠਨਾਂ ਵਲੋਂ ਉਤਸ਼ਾਹ ਨਾਲ ਮਨਾਇਆ ਗਿਆ। ਉਨ੍ਹਾਂ ਨਵ ਕਲਿਆਣ ਸੰਸਥਾ ਦੇ ਸਹਿਯੋਗ ਨਾਲ ਵਾਤਾਵਰਣ ਸੁਰੱਖਿਆ ਦਾ ਸੰਦੇਸ਼ ਦਿੰਦਿਆਂ ਸਥਾਨਕ ਖੰਡਾ ਚੌਕ ਵਿਖੇ 100 ਤੋਂ ਵੱਧ ਬੂਟੇ ਵੰਡੇ ਅਤੇ ਚਾਰ ਮਾਰਲਾ ਕਾਲੋਨੀ ਦੇ ਸ਼ਹੀਦ ਊਧਮ ਸਿੰਘ ਪਾਰਕ ’ਚ ਬੂਟੇ ਲਗਾਏ। ਭਾਜਪਾ ਜ਼ਿਲ੍ਹਾ ਪ੍ਰਧਾਨ ਪ੍ਰਵੀਨ ਜੋੜਾ ਨੇ ਸੁਦਰਸ਼ਨ ਨਰੂਲਾ ਨੂੰ ਵਧਾਈ ਦਿੰਦਿਆਂ ਉਨ੍ਹਾਂ ਨੂੰ ਰਵਾਇਤੀ ਪੱਗ ਅਤੇ ਸ਼ਾਲ ਭੇਟ ਕਰ ਕੇ ਸਨਮਾਨਿਤ ਕੀਤਾ। ਇਸ ਮੌਕੇ ਕਵਲ ਚੌਧਰੀ, ਤਰੁਣ ਮਹਿਤਾ, ਸਾਹਬ ਦਿਆਲ ਵਧਵਾ, ਧਰਮਪਾਲ ਚਾਵਲਾ, ਪਰਮ ਅਰੋੜਾ, ਰਾਮ ਚੰਦਰ ਸੇਠੀ, ਜੋਤੀ ਪਵਨ ਰੁਖਾਇਆ, ਨਵਮਨ ਬਜਾਰਾ, ਡਾ. ਕੰਬੋਜ, ਰਿੰਕੂ ਰਾਜਪੂਤ, ਪਾਇਲ ਚੱਕਰਵਰਤੀ, ਲਲਿਤ ਚੱਕਰਵਰਤੀ, ਆਤੀਆ ਚੱਕਰਵਰਤੀ, ਹਿਤੇਨ ਨਰੂਲਾ, ਮਿੱਠੂ ਸਚਦੇਵਾ ਆਦਿ ਹਾਜ਼ਰ ਸਨ।
ਅੱਜ ਤੋਂ 11 ਤੱਕ ਮਨਾਇਆ ਜਾਵੇਗਾ ਵਿਸ਼ਵ ਹੈਪੇਟਾਈਟਸ ਦਿਵਸ
ਮਾਨਸਾ, 27 ਜੁਲਾਈ (ਸ.ਰਿ.)- ਜ਼ਿਲ੍ਹੇ ਦੇ ਸਾਰੇ ਹੈਲਥ ਵੈਲਨੈਸ ਸੈਂਟਰਾਂ, ਸਿਹਤ ਕੇਂਦਰਾਂ ਅਤੇ ਆਮ ਆਦਮੀ ਕਲੀਨਿਕਾਂ ਵਿਖੇ ਵਿਸ਼ਵ ਹੈਪੇਟਾਈਟਸ ਦਿਵਸ 28 ਜੁਲਾਈ ਤੋਂ 11 ਅਗਸਤ ਤੱਕ ਮਨਾਇਆ ਜਾਵੇਗਾ। ਇਹ ਜਾਣਕਾਰੀ ਸਿਵਲ ਸਰਜਨ ਮਾਨਸਾ ਡਾ. ਰਣਜੀਤ ਸਿੰਘ ਰਾਏ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਹੈਪੇਟਾਈਟਸ ਵਾਇਰਲ ਰੋਗ ਹੈ, ਜੋ ਕਈ ਪ੍ਰਕਾਰ ਦਾ ਹੁੰਦਾ ਹੈ ਅਤੇ ਦੂਸ਼ਿਤ ਪਾਣੀ, ਭੋਜਨ ਤੇ ਸਾਫ-ਸਫਾਈ ਦੀ ਅਣਹੋਂਦ ਕਾਰਨ ਫੈਲਦਾ ਹੈ। ਉਨ੍ਹਾਂ ਦੱਸਿਆ ਕਿ ਭੋਜਨ ਹਜ਼ਮ ਨਾ ਆਉਣਾ, ਪੇਟ ਦੇ ਉੱਪਰਲੇ ਹਿੱਸੇ ’ਚ ਸੋਜ਼ਸ਼, ਲੀਵਰ ਵਾਲੀ ਥਾਂ ’ਤੇ ਦਰਦ, ਬੁਖ਼ਾਰ ਆਦਿ ਇਸ ਦੇ ਮੁੱਖ ਲੱਛਣ ਹਨ। ਨੋਡਲ ਅਫ਼ਸਰ ਡਾ. ਰਮਨਦੀਪ ਕੌਰ ਨੇ ਕਿਹਾ ਕਿ ਹੈਪੇਟਾਈਟਸ ਤੋਂ ਬਚਣ ਲਈ ਜਦੋਂ ਵੀ ਕਿਤੇ ਖ਼ੂਨ ਦੀ ਲੋੜ ਪੈਂਦੀ ਹੈ ਤਾਂ ਸਭ ਤੋਂ ਪਹਿਲਾਂ ਖ਼ੂਨ ਦੀ ਜਾਂਚ ਕਰਵਾਉਣੀ ਚਾਹੀਦੀ ਹੈ।
ਸ੍ਰੀ ਗੁਰੂ ਰਵਿਦਾਸ ਜੀ ਦੇ ਜੀਵਨ ’ਤੇ ਆਧਾਰਿਤ ਦਸਤਾਵੇਜ਼ੀ ਸ਼ੋਅ ਵਿਖਾਏ
ਬੁਢਲਾਡਾ/ਭੀਖੀ, 27 ਜੁਲਾਈ (ਨਿ.ਪ.ਪ./ਪ.ਪ.)- ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵੈਨ ਸ਼ੋਅ ਸੰਗਤਾਂ ਲਈ ਵੱਡੀ ਪ੍ਰੇਰਨਾ ਸਰੋਤ ਸਾਬਤ ਹੋ ਰਹੇ ਹਨ। ਇਹ ਵਿਚਾਰ ਹਲਕਾ ਬੁਢਲਾਡਾ ਤੋਂ ਵਿਧਾਇਕ ਬੁੱਧ ਰਾਮ ਨੇ ਪ੍ਰਗਟਾਉਂਦਿਆਂ ਦੱਸਿਆ ਕਿ ਰਾਜ ਸਰਕਾਰ ਵਲੋਂ ਸ੍ਰੀ ਗੁਰੂ ਰਵਿਦਾਸ ਜੀ ਦੀਆਂ ਪਵਿੱਤਰ ਸਿੱਖਿਆਵਾਂ, ਮਾਨਵਤਾ ਦੀ ਭਲਾਈ, ਬਰਾਬਰੀ ਅਤੇ ਭਾਈਚਾਰਕ ਸਾਂਝ ਦੇ ਸੁਨੇਹੇ ਨੂੰ ਘਰ-ਘਰ ਪਹੁੰਚਾਉਣ ਲਈ ਇਹ ਨਿਵੇਕਲੀ ਪਹਿਲਕਦਮੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ‘ਚ ਪਹੁੰਚ ਰਹੀਆਂ ਆਧੁਨਿਕ ਪ੍ਰਚਾਰ ਵੈਨਾਂ ਰਾਹੀਂ ਦਿਖਾਏ ਜਾ ਰਹੇ ਦਸਤਾਵੇਜ਼ੀ ਸ਼ੋਅ ਲੋਕਾਂ ਨੂੰ ਗੁਰੂ ਸਾਹਿਬ ਦੇ ਜੀਵਨ, ਉਨ੍ਹਾਂ ਦੇ ਫ਼ਲਸਫ਼ੇ ਅਤੇ ਬੇਗਮਪੁਰਾ ਦੇ ਸੰਕਲਪ ਤੋਂ ਜਾਣੂ ਕਰਵਾ ਰਹੇ ਹਨ।
ਸ਼ਹੀਦ ਊਧਮ ਸਿੰਘ ਪਾਰਕ ਵਿਖੇ ਬੂਟੇ ਲਗਾਏ
ਅਜੀਤ ਡੈਸਕ
28-07-2026