ਸੁਲਤਾਨਪੁਰ ਲੋਧੀ, 8 ਮਾਰਚ (ਨਰੇਸ਼ ਹੈਪੀ)-ਸਨਾਤਨ ਧਰਮ ਸਭਾ ਵਲੋਂ ਐੱਸ. ਡੀ. ਚੈਰੀਟੇਬਲ ਹਸਪਤਾਲ ਵਿਖੇ ਪ੍ਰਧਾਨ ਰਾਕੇਸ਼ ਧੀਰ ਦੀ ਅਗਵਾਈ 'ਚ ਅੱਖਾਂ ਤੇ ਹੋਰ ਬਿਮਾਰੀਆਂ ਦਾ ਮੁਫ਼ਤ ਚੈੱਕਅਪ ਕੈਂਪ ਲਗਾਇਆ | ਡਾ. ਅਵਿਨਾਸ਼ ਚੌਹਾਨ ਐਮ. ਸੀ. ਐਚ., ਡਾ. ਨਿਤਿਨ ਪੂਰੀ ਆਈ ਸਪੈਸ਼ਲਿਸਟ ਤੇ ਡਾ. ਦਮਨ ਕਾਲੀਆ ਨੇ ਵੱਡੀ ਗਿਣਤੀ ਵਿਚ ਪਹੁੰਚੇ ਮਰੀਜ਼ਾਂ ਦਾ ਚੈੱਕਅਪ ਕੀਤਾ | ਸਭਾ ਦੇ ਪ੍ਰਧਾਨ ਰਾਕੇਸ਼ ਧੀਰ ਨੇ ਦੱਸਿਆ ਕਿ ਵੱਖ-ਵੱਖ ਬਿਮਾਰੀਆਂ ਨਾਲ ਸੰਬੰਧਿਤ ਪਹੁੰਚੇ ਮਰੀਜ਼ਾਂ ਦਾ ਡਾਕਟਰਾਂ ਦੀ ਟੀਮ ਨੇ ਬਹੁਤ ਹੀ ਸਹਿਜਤਾ ਨਾਲ ਚੈੱਕਅਪ ਕੀਤਾ | ਉਨ੍ਹਾਂ ਦੱਸਿਆ ਕਿ ਇਸ ਦੌਰਾਨ ਅੱਖਾਂ ਨਾਲ ਸੰਬੰਧਿਤ 21 ਮਰੀਜ਼ਾਂ ਦੇ ਆਪ੍ਰੇਸ਼ਨ ਕੀਤੇ ਗਏ ਤੇ ਫ਼੍ਰੀ ਲੈਨਜ਼ ਵੀ ਪਾਏ ਗਏ | ਇਸ ਮੌਕੇ ਦਿਨੇਸ਼ ਧੀਰ ਸਾਬਕਾ ਪ੍ਰਧਾਨ ਨਗਰ ਕੌਂਸਲ, ਉਮਾਦੱਤ ਸ਼ਰਮਾ, ਰਵਿੰਦਰ ਠਾਕੁਰ, ਬਲਦੇਵ ਰਾਜ, ਰਜਿਤ ਕੋਛੜ, ਕਮਲ ਚਾਵਲਾ, ਰਾਜੀਵ ਸ਼ਰਮਾ ਆਦਿ ਵੀ ਹਾਜ਼ਰ ਸਨ |