27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਹੋਮਿਓਪੈਥਿਕ ਡਾ. ਹਰਭਜਨ ਸਿੰਘ ਦਾ ਲਾਈਫ਼ ਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨ

Ad Position 21
No active advertisement
ਨਾਰਥ ਇੰਡੀਆ ਹੋਮਿਓਪੈਥਿਕ ਕੈਮਿਸਟ ਐਸੋਸੀਏਸ਼ਨ ਵਲੋਂ ਕਰਵਾਏ ਗਏ ਸਮਾਗਮ ਵਿਚ ਐਸੋਸੀਏਸ਼ਨ ਦੇ ਪ੍ਰਧਾਨ ਡਾ. ਕਮਲਜੀਤ ਸਿੰਘ ਤੇ ਡਾ. ਵੀਰ ਬੇਰੀ, ਉੱਘੇ ਹੋਮਿਓਪੈਥਿਕ ਡਾ. ਹਰਭਜਨ ਸਿੰਘ ਨੂੰ ਲਾਈਫ਼ ਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕਰਦੇ ਹੋਏ | ਤਸਵੀਰ ਵਿਚ ਰਵਿੰਦਰ ਕੌਰ ਤੇ ਐਸੋਸੀਏਸ਼ਨ ਦੇ ਹੋਰ ਮੈਂਬਰ | ਅਜੀਤ ਤਸਵੀਰ <br/> 09-04-2026
ਕਪੂਰਥਲਾ, 8 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ)-ਕਪੂਰਥਲਾ ਦੇ ਉੱਘੇ ਹੋਮਿਓਪੈਥਿਕ ਡਾ. ਹਰਭਜਨ ਸਿੰਘ ਨੂੰ ਨਾਰਥ ਇੰਡੀਆ ਹੋਮਿਓਪੈਥਿਕ ਕੈਮਿਸਟ ਐਸੋਸੀਏਸ਼ਨ ਵਲੋਂ ਲੁਧਿਆਣਾ ਵਿਚ ਕਰਵਾਏ ਗਏ ਹੈਲਥ ਐਂਡ ਹੋਮਿਓ ਐਕਸਪੋ 2026 ਵਿਚ ਐਸੋਸੀਏਸ਼ਨ ਦੇ ਪ੍ਰਧਾਨ ਡਾ. ਕਮਲਜੀਤ ਸਿੰਘ ਤੇ ਡਾ. ਵੀਰ ਬੇਰੀ ਵਲੋਂ ਲਾਈਫ਼ ਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ | ਇਸ ਸਮਾਗਮ ਵਿਚ ਹਰਦੀਪ ਸਿੰਘ ਮੁੰਡੀਆ ਕੈਬਨਿਟ ਮੰਤਰੀ ਪੰਜਾਬ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਤੇ ਉਨ੍ਹਾਂ ਐਸੋਸੀਏਸ਼ਨ ਵਲੋਂ ਸਮਾਗਮ ਕਰਵਾਉਣ ਦੇ ਉਪਰਾਲੇ ਦੀ ਸ਼ਲਾਘਾ ਕੀਤੀ | ਸਮਾਗਮ ਵਿਚ ਹੋਮਿਉਪੈਥੀ ਮੈਡੀਕਲ ਕਾਲਜ ਚੰਡੀਗੜ੍ਹ ਦੇ ਪਿ੍ੰਸੀਪਲ ਡਾ. ਸੰਦੀਪ ਪੁਰੀ, ਹੋਮਿਉਪੈਥੀ ਕਾਲਜ ਲੁਧਿਆਣਾ ਦੇ ਡਾ. ਰਵਿੰਦਰ ਕੋਛੜ, ਪ੍ਰੋ. ਡਾ. ਮਕਤਿੰਦਰ ਸਿੰਘ ਤੇ ਸੰਸਥਾ ਦੇ ਪ੍ਰਧਾਨ ਡਾ. ਕਮਲਜੀਤ ਸਿੰਘ, ਡਾ.ਵੀਰ ਬੇਰੀ, ਡਾ. ਵੀ.ਕੇ. ਜੈਨ, ਡਾ. ਵੀ.ਐਨ. ਸੂਦ, ਡਾ. ਚਰਨਜੀਤ ਲਾਲ, ਡਾ. ਸੁਭਾਸ਼ ਨਿਸਤਾਂਦਰਾ ਤੋਂ ਇਲਾਵਾ ਹੋਰ ਪ੍ਰਮੁੱਖ ਹੋਮਿਉਪੈਥੀ ਡਾਕਟਰਾਂ ਨੂੰ ਉਨ੍ਹਾਂ ਦੀਆਂ ਹੋਮਿਉਪੈਥੀ ਦੇ ਖੇਤਰ ਵਿਚ ਸ਼ਾਨਦਾਰ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪ੍ਰੋ. ਡਾ. ਮੁਕਤਿੰਦਰ ਸਿੰਘ ਨੇ ਆਧੁਨਿਕ ਹੋਮਿਉਪੈਥੀ ਨਾਲ ਪੇਚੀਦਾ ਰੋਗਾਂ ਸਫ਼ਲ ਇਲਾਜ ਬਾਰੇ ਜਾਣਕਾਰੀ ਦਿੱਤੀ | ਸਮਾਗਮ ਮੌਕੇ 40 ਹੋਮਿਉਪੈਥੀ ਮੈਡੀਸਨ ਕੰਪਨੀਆਂ ਵਲੋਂ ਸਟਾਲ ਲਗਾਏ ਗਏ ਤੇ ਆਧੁਨਿਕ ਹੋਮਿਉਪੈਥੀ ਦਵਾਈਆਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ |
Ad Position 22
No active advertisement
ਪਿਛਲੀ ਖ਼ਬਰ ਮਿੱਠੜਾ ਕਾਲਜ ਦਾ ਬੀ.ਕਾਮ ਪਹਿਲੇ ਸਮੈਸਟਰ ਦਾ ਨਤੀਜਾ ਸ਼ਾਨਦਾਰ <br/> ਅਗਲੀ ਖ਼ਬਰ ਸਵ. ਸਵਰਨ ਚੰਦ ਨੂੰ ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ
Ad Position 24