27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਆਨੰਦ ਕਾਲਜ 'ਚ ਵਿਸ਼ਵ ਸਿਹਤ ਦਿਵਸ 'ਤੇ ਸੈਮੀਨਾਰ

Ad Position 21
No active advertisement
ਆਨੰਦ ਕਾਲਜ ਆਫ਼ ਇੰਜੀਨੀਅਰਿੰਗ ਐਂਡ ਮੈਨੇਜਮੈਂਟ ਕਪੂਰਥਲਾ ਦੇ ਬੀ.ਐਸ.ਸੀ.ਐਮ.ਐਲ.ਐਸ. ਵਿਭਾਗ ਵਲੋਂ ਵਿਸ਼ਵ ਸਿਹਤ ਦਿਵਸ 'ਤੇ ਕਰਵਾਏ ਗਏ ਸੈਮੀਨਾਰ ਦੌਰਾਨ ਵਿਭਾਗ ਦੇ ਵਿਦਿਆਰਥੀ ਸਵੱਛ ਜੀਵਨ ਸ਼ੈਲੀ ਸੰਬੰਧੀ ਇਕ ਗਤੀਵਿਧੀ ਪੇਸ਼ ਕਰਦੇ ਹੋਏ | ਅਜੀਤ ਤਸਵੀਰ <br/> 09-04-2026
ਕਪੂਰਥਲਾ, 8 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ)-ਆਨੰਦ ਕਾਲਜ ਆਫ਼ ਇੰਜੀਨੀਅਰਿੰਗ ਐਂਡ ਮੈਨੇਜਮੈਂਟ ਕਪੂਰਥਲਾ ਦੇ ਬੀ.ਐਸ.ਸੀ.ਐਮ.ਐਲ.ਐਸ. (ਮੈਡੀਕਲ ਲੈਬਾਰਟਰੀ ਸਾਇੰਸ) ਵਿਭਾਗ ਵਲੋਂ ਰੈੱਡ ਰੀਬਨ ਕਲੱਬ ਦੇ ਸਹਿਯੋਗ ਨਾਲ ਵਿਸ਼ਵ ਸਿਹਤ ਦਿਵਸ 'ਤੇ ਇਕ ਸੈਮੀਨਾਰ ਕਰਵਾਇਆ ਗਿਆ | ਜਿਸ ਵਿਚ ਕਾਲਜ ਦੇ ਮੈਨੇਜਿੰਗ ਡਾਇਰੈਕਟਰ ਵਿਕਰਮ ਆਨੰਦ, ਡਾਇਰੈਕਟਰ ਰੁਚੀ ਆਨੰਦ ਤੇ ਪਿ੍ੰਸੀਪਲ ਡਾ. ਅਮਰਪ੍ਰੀਤ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਸੈਮੀਨਾਰ ਦੀ ਸ਼ੁਰੂਆਤ ਦੀਪ ਜਗਾਉਣ ਉਪਰੰਤ ਹੋਈ | ਇਸ ਮੌਕੇ ਬੋਲਦਿਆਂ ਪਿ੍ੰਸੀਪਲ ਡਾ. ਅਮਰਪ੍ਰੀਤ ਸਿੰਘ ਨੇ ਕਿਹਾ ਕਿ 'ਸਾਡੀ ਸਿਹਤ, ਸਾਡਾ ਅਧਿਕਾਰ' ਕੇਵਲ ਇਕ ਨਾਅਰਾ ਨਹੀਂ, ਸਗੋਂ ਹਰੇਕ ਨਾਗਰਿਕ ਦੀ ਮੁੱਢਲੀ ਲੋੜ ਹੈ, ਜਿਸ ਨੂੰ ਸਿਹਤ ਮਾਹਿਰਾਂ ਵਲੋਂ ਸੁਨਿਸ਼ਚਿਤ ਕਰਨਾ ਸਮੇਂ ਦੀ ਮੁੱਖ ਲੋੜ ਹੈ | ਇਸ ਮੌਕੇ ਮੈਡੀਕਲ ਲੈਬਾਰਟਰੀ ਸਾਇੰਸ ਨਾਲ ਸਬੰਧਿਤ ਕੁੱਝ ਬੁਲਾਰਿਆਂ ਨੇ ਆਧੁਨਿਕ ਸਿਹਤ ਪ੍ਰਣਾਲੀਆਂ ਵਿਚ ਲੈਬ ਤਕਨੀਕਾਂ ਦੀ ਮਹੱਤਵਪੂਰਨ ਭੂਮਿਕਾ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ | ਉਨ੍ਹਾਂ ਕਿਹਾ ਕਿ ਲੈਬ ਤਕਨੀਕਾਂ ਰਾਹੀਂ ਸਟੀਕ ਡਾਇਗਨੋਜ਼ ਦੇ ਜ਼ਰੀਏ ਗੰਭੀਰ ਬਿਮਾਰੀਆਂ ਦਾ ਸਮੇਂ ਤੋਂ ਪਹਿਲਾਂ ਪਤਾ ਲਗਾ ਕੇ ਅਨਮੋਲ ਜੀਵਨ ਨੂੰ ਬਚਾਇਆ ਜਾ ਸਕਦਾ ਹੈ | ਇਸ ਮੌਕੇ ਵਿਦਿਆਰਥੀਆਂ ਨੇ ਪੋਸਟਰ ਤੇ ਪੈ੍ਰਜ਼ਨਟੇਸ਼ਨ ਰਾਹੀਂ ਸਵੱਛ ਜੀਵਨ ਸ਼ੈਲੀ ਤੇ ਸਿਹਤ ਦੀ ਨਿਯਮਤ ਜਾਂਚ ਦੇ ਮਹੱਤਵ ਬਾਰੇ ਜਾਣਕਾਰੀ ਦਿੱਤੀ | ਕਾਲਜ ਦੇ ਮੈਨੇਜਿੰਗ ਡਾਇਰੈਕਟਰ ਵਿਕਰਮ ਆਨੰਦ ਨੇ ਬੀ.ਐਸ.ਸੀ. ਐਮ.ਐਲ.ਐਸ. ਵਿਭਾਗ ਵਲੋਂ ਸੈਮੀਨਾਰ ਕਰਵਾਉਣ ਦੇ ਉਪਰਾਲੇ ਦੀ ਸ਼ਲਾਘਾ ਕੀਤੀ | ਉਨ੍ਹਾਂ ਕਿਹਾ ਕਿ ਭਵਿੱਖ ਵਿਚ ਵੀ ਕਾਲਜ ਦੀ ਪ੍ਰਬੰਧਕ ਕਮੇਟੀ ਵਲੋਂ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਹੁਨਰ ਨੂੰ ਹੋਰ ਨਿਖਾਰਨ ਤੇ ਉਨ੍ਹਾਂ ਨੂੰ ਵੱਧ ਤੋਂ ਵੱਧ ਗਿਆਨ ਦੇਣ ਲਈ ਇਸ ਤਰ੍ਹਾਂ ਦੇ ਸੈਮੀਨਾਰ ਕਰਵਾਏ ਜਾਣਗੇ |
Ad Position 22
No active advertisement
ਪਿਛਲੀ ਖ਼ਬਰ ਨਵੇਂ ਦਾਖ਼ਲ ਹੋਏ ਵਿਦਿਆਰਥੀਆਂ ਨੂੰ ਸਕੂਲ ਬੈਗ ਵੰਡੇ <br/> ਅਗਲੀ ਖ਼ਬਰ ਸਿੱਖਿਆ ਸੰਬੰਧੀ ਨਿਪਾਲ ਸਰਕਾਰ ਦੀ ਪਹਿਲਕਦਮੀ ਲਾਹੇਵੰਦੀ ਸਾਬਿਤ ਹੋਵੇਗੀ-ਧਰਮਪਾਲ ਪੈਂਥਰ, ਕਮਲੇਸ਼ ਅਹੀਰ ਬੋਧ <br/>
Ad Position 24