27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਸਿੱਖਿਆ ਸੰਬੰਧੀ ਨਿਪਾਲ ਸਰਕਾਰ ਦੀ ਪਹਿਲਕਦਮੀ ਲਾਹੇਵੰਦੀ ਸਾਬਿਤ ਹੋਵੇਗੀ-ਧਰਮਪਾਲ ਪੈਂਥਰ, ਕਮਲੇਸ਼ ਅਹੀਰ ਬੋਧ <br/>

Ad Position 21
No active advertisement
ਅਜੀਤ ਡੈਸਕ 09-04-2026
ਕਪੂਰਥਲਾ, 8 ਅਪ੍ਰੈਲ (ਵਿ.ਪ੍ਰ.)-ਡਾ. ਭੀਮ ਰਾਓ ਅੰਬੇਡਕਰ ਸੁਸਾਇਟੀ ਰਜਿ. ਆਰ.ਸੀ.ਐਫ. ਦੇ ਸਾਬਕਾ ਜਨਰਲ ਸਕੱਤਰ ਧਰਮਪਾਲ ਪੈਂਥਰ ਤੇ ਬਹੁਜਨ ਚਿੰਤਕ ਕਮਲੇਸ਼ ਅਹੀਰ ਬੋਧ (ਕੈਨੇਡਾ) ਨੇ ਇਕ ਬਿਆਨ ਵਿਚ ਨਿਪਾਲ ਦੀ ਸਰਕਾਰ ਵਲੋਂ ਸਿੱਖਿਆ ਦੇ ਖੇਤਰ ਵਿਚ ਲਏ ਗਏ ਇਕ ਮਹੱਤਵਪੂਰਨ ਫੈਸਲੇ ਦਾ ਸਵਾਗਤ ਕੀਤਾ, ਜਿਸ ਵਿਚ ਇਹ ਕਿਹਾ ਗਿਆ ਕਿ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਲੈ ਕੇ ਅਧਿਕਾਰੀ ਪੱਧਰ ਤੱਕ ਦੇ ਬੱਚੇ ਸਾਰੇ ਸਰਕਾਰੀ ਸਕੂਲਾਂ ਵਿਚ ਪੜ੍ਹਨਗੇ ਤੇ ਇਨ੍ਹਾਂ ਸਕੂਲਾਂ ਦਾ ਸਿਲੇਬਸ ਵੀ ਇਕ ਹੀ ਹੋਵੇਗਾ | ਉਨ੍ਹਾਂ ਕਿਹਾ ਕਿ ਨੇਪਾਲ ਸਰਕਾਰ ਦੀ ਇਹ ਪਹਿਲਕਦਮੀ ਵਿਕਾਸਸ਼ੀਲ ਦੇਸ਼ਾਂ ਲਈ ਬਹੁਤ ਲਾਹੇਵੰਦੀ ਸਾਬਿਤ ਹੋਵੇਗੀ | ਉਨ੍ਹਾਂ ਕਿਹਾ ਕਿ ਜੇਕਰ ਕੈਨੇਡਾ ਤੇ ਅਮਰੀਕਾ ਦੇ ਸਕੂਲਾਂ ਦੀ ਗੱਲ ਕਰੀਏ ਤਾਂ ਇੱਥੇ ਸਰਕਾਰੀ ਸਕੂਲਾਂ ਵਿਚ ਸਾਰੇ ਦੇਸ਼ਾਂ ਦੇ ਰਹਿੰਦੇ ਵੱਖੋ-ਵੱਖਰੀਆਂ ਭਾਸ਼ਾਵਾਂ, ਸਭਿਆਚਾਰ ਵਾਲੇ ਬੱਚੇ ਇਕੱਠੇ ਪੜ੍ਹਦੇ ਹਨ, ਕੋਈ ਰਿਜ਼ਰਵ ਕੋਟਾ ਨਹੀਂ ਤੇ ਸਾਰੇ ਬੱਚਿਆਂ ਨੂੰ ਵਿੱਦਿਅਕ ਖੇਤਰ ਵਿਚ ਇਕੋ ਜਿਹੇ ਮੌਕੇ ਮਿਲਦੇ ਹਨ | ਉਨ੍ਹਾਂ ਕੇਂਦਰ ਸਰਕਾਰ ਤੇ ਸੂਬਾਈ ਸਰਕਾਰਾਂ ਨੂੰ ਅਪੀਲ ਕੀਤੀ ਕਿ ਉਹ ਵਿੱਦਿਅਕ ਢਾਂਚੇ ਨੂੰ ਮਜ਼ਬੂਤ ਕਰਨ ਲਈ ਲੋੜੀਂਦੇ ਪ੍ਰਬੰਧ ਕਰਨ, ਸਕੂਲਾਂ ਵਿਚ ਅਧਿਆਪਕਾਂ ਦੀ ਭਰਤੀ 100 ਪ੍ਰਤੀਸ਼ਤ ਯਕੀਨੀ ਬਣਾਈ ਜਾਵੇ, ਖੇਡ ਮੈਦਾਨ ਤੇ ਇਮਾਰਤਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ, ਅਧਿਆਪਕਾਂ ਤੋਂ ਵਾਧੂ ਕੰਮ ਨਾ ਕਰਵਾਏ ਜਾਣ, 14 ਸਾਲ ਦੇ ਹਰੇਕ ਬੱਚੇ ਨੂੰ ਮੁਫ਼ਤ ਸਕੂਲ ਸਿੱਖਿਆ ਲਾਜ਼ਮੀ ਕੀਤੀ ਜਾਵੇ, ਸਰਕਾਰੀ ਕਰਮਚਾਰੀਆਂ, ਅਧਿਕਾਰੀਆਂ ਤੇ ਮੰਤਰੀਆਂ ਦੇ ਬੱਚਿਆਂ ਦਾ ਸਰਕਾਰੀ ਵਿੱਦਿਅਕ ਸੰਸਥਾਵਾਂ ਵਿਚ ਪੜ੍ਰਾਈ ਕਰਨੀ ਯਕੀਨੀ ਬਣਾਈ ਜਾਵੇ ਤੇ ਨਿੱਜੀ ਸਕੂਲ ਬੰਦ ਕੀਤੇ ਜਾਣ ਤੇ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਬੱਚਿਆਂ ਨੂੰ ਉਨ੍ਹਾਂ ਦੀ ਵਿੱ ਦਿਅਕ ਯੋਗਤਾ ਅਨੁਸਾਰ ਪਹਿਲ ਦੇ ਆਧਾਰ 'ਤੇ ਨੌਕਰੀਆਂ ਦਿੱਤੀਆਂ ਜਾਣ |

Ad Position 22
No active advertisement
ਪਿਛਲੀ ਖ਼ਬਰ ਆਨੰਦ ਕਾਲਜ 'ਚ ਵਿਸ਼ਵ ਸਿਹਤ ਦਿਵਸ 'ਤੇ ਸੈਮੀਨਾਰ ਅਗਲੀ ਖ਼ਬਰ ਪਿ੍ੰਸੀਪਲ ਵਜੋਂ ਗਰੁੱਪ ਕੈਪਟਨ ਆਈ. ਮਨੋਜ ਮੈਨਨ ਨੇ ਅਹੁਦਾ ਸੰਭਾਲਿਆ <br/>
Ad Position 24