08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਕਿਸਾਨਾਂ ਦੀ ਕਣਕ ਦੀ ਖ਼ਰੀਦ ਬਿਨਾਂ ਸ਼ਰਤ ਖ਼ਰੀਦ ਏਜੰਸੀਆਂ ਤੋਂ ਤੁਰੰਤ ਸ਼ੁਰੂ ਕਰਵਾਏ ਮਾਨ ਸਰਕਾਰ-ਕਿਸਾਨ ਆਗੂ <br/>

Ad Position 21
repet_subhas-goyals [Copy P29]
ਅਜੀਤ ਡੈਸਕ 14-04-2026
ਭੁਲੱਥ, 13 ਅਪ੍ਰੈਲ (ਮਨਜੀਤ ਸਿੰਘ ਰਤਨ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਨਿਸ਼ਾਨ ਸਿੰਘ, ਜ਼ੋਨ ਨਡਾਲਾ ਮੀਤ ਪ੍ਰਧਾਨ ਗੱਗੀ ਹਮੀਰਾ, ਕਮਲਜੀਤ ਸਿੰਘ, ਬਲਾਕਾ ਸਿੰਘ ਦੀ ਅਗਵਾਈ ਹੇਠ ਕਿਸਾਨ ਆਗੂਆਂ ਵਲੋਂ ਭੁਲੱਥ ਦੀ ਦਾਣਾ ਮੰਡੀ ਦਾ ਦੌਰਾ ਕੀਤਾ | ਉਪਰੰਤ ਮਾਰਕੀਟ ਕਮੇਟੀ ਭੁਲੱਥ ਦੇ ਅਫ਼ਸਰਾਂ ਨਾਲ ਗੱਲਬਾਤ ਵੀ ਕੀਤੀ | ਇਸ ਮੌਕੇ ਉਨ੍ਹਾਂ ਦੱਸਿਆ ਕਿ ਬੇ-ਮੌਸਮੀ ਬਰਸਾਤ ਤੇ ਗੜੇਮਾਰੀ ਕਰਕੇ ਪੰਜਾਬ 'ਚ ਕਣਕ ਸਬਜ਼ੀਆਂ, ਚਾਰਾ, ਮੱਕੀ ਆਦਿ ਫ਼ਸਲਾਂ ਦਾ 50 ਤੋਂ 100% ਤੱਕ ਨੁਕਸਾਨ ਹੋਇਆ ਹੈ | ਇਸ ਤੋਂ ਪਹਿਲਾਂ ਹੜ੍ਹਾਂ ਦੇ ਨਾਲ ਅੱਧੇ ਪੰਜਾਬ ਦੀ 2025 ਵਿਚ ਤਬਾਹੀ ਹੋਈ ਹੈ, ਹਾਲਾਤਾਂ ਦੇ ਮਾਰੇ ਕਿਸਾਨ ਕਰਜ਼ੇ ਦੇ ਬੋਝ ਹੇਠ ਦੱਬੇ ਹੋਏ ਹਨ | ਉਨ੍ਹਾਂ ਕਿਹਾ ਕਿ ਹੁਣ ਹਾੜੀ ਦੀ ਕਣਕ ਦੀ ਫ਼ਸਲ ਬਿਲਕੁਲ ਪੱਕ ਕੇ ਤਿਆਰ ਖੜ੍ਹੀ ਹੈ | ਬੇ-ਮੌਸਮੀ ਬਰਸਾਤ ਕਰਕੇ ਕਣਕ ਦੇ ਦਾਣਿਆਂ 'ਤੇ ਕਾਫ਼ੀ ਪ੍ਰਭਾਵ ਪਿਆ ਹੈ, ਜਿਸ ਨਾਲ ਇਸ ਵਾਰ ਕਣਕ ਦੀ ਕੁਆਲਿਟੀ 'ਚ ਫ਼ਰਕ ਪੈਣ ਤੇ ਝਾੜ ਘੱਟ ਨਿਕਲਣ ਦੀ ਕਿਸਾਨਾਂ ਨੂੰ ਪਹਿਲਾਂ ਹੀ ਚਿੰਤਾ ਸਤਾ ਰਹੀ ਹੈ | ਇਸ ਦੇ ਨਾਲ ਹੀ ਇਕ ਅਪ੍ਰੈਲ ਤੋਂ ਕਣਕ ਦੀ ਖ਼ਰੀਦ ਦੇ ਦਾਅਵੇ ਕਰਨ ਵਾਲੀ ਪੰਜਾਬ ਸਰਕਾਰ ਅਜੇ ਤੱਕ ਮੰਡੀਆਂ 'ਚ ਪੁਖ਼ਤਾ ਪ੍ਰਬੰਧ ਨਹੀਂ ਕਰ ਸਕੀ | ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਬੇ-ਮੌਸਮੀ ਬਰਸਾਤ ਤੇ ਗੜੇਮਾਰੀ ਕਰਕੇ ਫ਼ਸਲਾਂ ਦੇ ਹੋਏ ਨੁਕਸਾਨ ਦੀ ਤੁਰੰਤ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ 50 ਹਜ਼ਾਰ ਪ੍ਰਤੀ ਏਕੜ ਮੁਆਵਜ਼ਾ ਦੇਵੇ ਤੇ ਕਣਕ ਦੀ ਖ਼ਰੀਦ ਬਿਨਾਂ ਸ਼ਰਤ ਜਾਂ ਬਿਨਾਂ ਕੁਆਲਿਟੀ ਕੱਟ ਲਾਏ ਖ਼ਰੀਦ ਏਜੰਸੀਆਂ ਤੋਂ ਤੁਰੰਤ ਖ਼ਰੀਦ ਸ਼ੁਰੂ ਕਰਵਾਏ | ਮੰਡੀਆਂ 'ਚ ਬਾਰਦਾਨਾ ਮੁਹੱਈਆ ਕਰਵਾਏ | ਇਸ ਮੌਕੇ ਜ਼ੋਨ ਆਗੂ ਜਰਨੈਲ ਸਿੰਘ, ਸੁਖਵਿੰਦਰ ਸਿੰਘ, ਦਰਸ਼ਨ ਸਿੰਘ, ਸੁਖਦੇਵ ਸਿੰਘ, ਸਮੇਤ ਵੱਡੀ ਗਿਣਤੀ 'ਚ ਕਿਸਾਨ ਮਜ਼ਦੂਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਢਿਲਵਾਂ ਨਜ਼ਦੀਕ ਕਣਕ ਦੀ ਕਟਾਈ ਦਾ ਕੰਮ ਹੋਇਆ ਸ਼ੁਰੂ <br/> ਅਗਲੀ ਖ਼ਬਰ ਫਾਲਕਨ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ 'ਚ ਵਿਸਾਖੀ ਮਨਾਈ <br/>
Ad Position 24