13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਪ੍ਰਦੀਪ ਘਈ ਨੇ ਕੀਤੀ ਘਰ ਵਾਪਸੀ, ਮੁੜ ਕਾਂਗਰਸ ਵਿਚ ਹੋਏ ਸ਼ਾਮਿਲ

Ad Position 21
No active advertisement
ਅਜੀਤ ਡੈਸਕ 02-05-2026
ਭੁਲੱਥ, 1 ਮਈ (ਮਨਜੀਤ ਸਿੰਘ ਰਤਨ)-ਅੰਤਰਰਾਸ਼ਟਰੀ ਪਾਵਰਲਿਫਟਰ ਪ੍ਰਦੀਪ ਘਈ ਜੋ ਕਿ ਬੀਤੇ ਦਿਨੀਂ ਕਾਂਗਰਸ ਦਾ ਪੱਲਾ ਛੱਡ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ ਸਨ ਉਨ੍ਹਾਂ ਹੁਣ ਮੁੜ ਕਾਂਗਰਸ ਵਿਚ ਘਰ ਵਾਪਸੀ ਕਰ ਲਈ ਹੈ | ਉਨ੍ਹਾਂ ਦਾ ਮੁੜ ਕਾਂਗਰਸ ਵਿਚ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਸਿਆਸੀ ਸਕੱਤਰ ਕਰਨਦੀਪ ਸਿੰਘ ਖੱਖ, ਬਲਾਕ ਸੰਮਤੀ ਮੈਂਬਰ ਸੁਖਪਾਲ ਸਿੰਘ ਚੀਮਾ, ਸਾਬਕਾ ਪ੍ਰਧਾਨ ਵੇਦ ਪ੍ਰਕਾਸ਼ ਖੁਰਾਣਾ, ਕੌਂਸਲਰ ਰਮਨ ਬੱਬਰ ਤੇ ਚੇਅਰਮੈਨ ਸੁਰਿੰਦਰ ਕੱਕੜ ਨੇ ਸਵਾਗਤ ਕੀਤਾ | ਆਗੂਆਂ ਨੇ ਕਿਹਾ ਪ੍ਰਦੀਪ ਘਈ ਵੱਲੋਂ ਜਾਣੇ-ਅਣਜਾਣੇ ਵਿਚ ਇਹ ਕਦਮ ਚੁੱਕਿਆ ਗਿਆ ਸੀ ਜਿਸ ਦਾ ਉਨ੍ਹਾਂ ਨੂੰ ਪਛਤਾਵਾ ਹੈ ਅਤੇ ਹੁਣ ਤੋਂ ਕਾਂਗਰਸ ਵਿਚ ਪਹਿਲਾਂ ਵਾਂਗ ਹੀ ਸਤਿਕਾਰਯੋਗ ਹਨ | ਇਸ ਮੌਕੇ ਪ੍ਰਦੀਪ ਘਈ ਨੇ ਕਿਹਾ ਮੈਂ ਕਾਂਗਰਸ ਦਾ ਪੱਕਾ ਸਿਪਾਹੀ ਸੀ ਤੇ ਰਹਾਂਗਾ ਤੇ ਹਮੇਸ਼ਾ ਕਾਂਗਰਸ ਪਾਰਟੀ ਵਿਚ ਰਹਿ ਕੇ ਲੋਕ ਸੇਵਾ ਕਰਾਂਗਾ | ਇਸ ਮੌਕੇ ਕਾਂਗਰਸੀ ਆਗੂ ਗੁਰਦੇਵ ਸਿੰਘ ਬਾਜਵਾ, ਵਕੀਲ ਸਤਪਾਲ ਵਧਾਵਨ, ਅਸ਼ਵਨੀ ਚਾਵਲਾ, ਵਰੁਣ ਖੁਰਾਣਾ, ਸੰਨੀ ਦੱਤਾ, ਰੂਪਾ ਤੇ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਆਰਟ ਐਸੋਸੀਏਸ਼ਨ ਵਲੋਂ ਆਰਟ ਐਂਡ ਕਰਾਫ਼ਟ ਦੀ ਇਕ ਰੋਜ਼ਾ ਵਰਕਸ਼ਾਪ ਲਗਾਈ ਅਗਲੀ ਖ਼ਬਰ ਅਕਾਲ ਅਕੈਡਮੀ ਇੰਟਰਨੈਸ਼ਨਲ ਵਿਚ ਇਨਵੈਸਟੀਚਰ ਸੈਰੇਮਨੀ ਕਰਵਾਈ
Ad Position 24