23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਨਗਰ ਪੰਚਾਇਤ ਦੇ ਸਫ਼ਾਈ ਕਰਮਚਾਰੀਆਂ ਦੀ ਹੜਤਾਲ ਨੂੰ ਕਮਿਊਨਿਸਟ ਪਾਰਟੀ ਨੇ ਦਿੱਤਾ ਸਮਰਥਨ

Ad Position 21
No active advertisement
ਅਜੀਤ ਡੈਸਕ 10-05-2026
ਭੁਲੱਥ, 9 ਮਈ (ਮੇਹਰ ਚੰਦ ਸਿੱਧੂ)-ਮਿਉਂਸੀਪਲ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਦੇ ਸੱਦੇ 'ਤੇ ਪੰਜਾਬ ਭਰ ਵਿਚ ਚੱਲ ਰਹੀ ਸਫ਼ਾਈ ਕਰਮਚਾਰੀਆਂ ਤੇ ਹੋਰ ਐਡਹਾਕ 'ਤੇ ਕੰਮ ਕਰ ਰਹੇ ਕਰਮਚਾਰੀਆਂ ਦੀ ਅਣਮਿਥੇ ਸਮੇਂ ਲਈ ਚੱਲ ਰਹੀ ਹੜਤਾਲ ਦੇ ਮੱਦੇਨਜ਼ਰ ਅੱਜ ਭੁਲੱਥ ਨਗਰ ਪੰਚਾਇਤ ਦਫ਼ਤਰ ਵਿਖੇ ਕੰਮਕਾਜ ਬੰਦ ਕਰਕੇ ਹੜਤਾਲ ਤੇ ਬੈਠੇ ਸਫ਼ਾਈ ਕਰਮਚਾਰੀਆਂ ਦੀ ਅਣਮਿਥੇ ਸਮੇਂ ਲਈ ਚੱਲ ਰਹੀ ਹੜਤਾਲ ਚੌਥੇ ਦਿਨ ਵੀ ਜਾਰੀ ਰਹੀ | ਅੱਜ ਭੁਲੱਥ ਵਿਖੇ ਉਚੇਚੇ ਤੌਰ 'ਤੇ ਭਾਰਤੀ ਕਮਿਊਨਿਸਟ ਪਾਰਟੀ ਦੇ ਸਾਥੀਆਂ ਵੱਲੋਂ ਕਾਮਰੇਡ ਜਸਬੀਰ ਸਿੰਘ ਦੀ ਅਗਵਾਈ ਵਿਚ ਜ਼ਿਲ੍ਹਾ ਸਕੱਤਰ ਸੀਪੀਆਈ ਕਾਮਰੇਡ ਜੈਪਾਲ ਦੀ ਪ੍ਰਧਾਨਗੀ ਹੇਠ ਹੜਤਾਲ ਤੇ ਬੈਠੇ ਕਰਮਚਾਰੀ ਨੂੰ ਸਮਰਥਨ ਦਿੱਤਾ ਗਿਆ | ਸ਼ਹੀਦ ਭਗਤ ਸਿੰਘ ਪਾਰਕ ਭੁਲੱਥ ਵਿਖੇ ਕਾਮਰੇਡ ਸਾਥੀਆਂ ਦੀ ਇਕੱਤਰਤਾ ਹੋਈ ਤੇ ਸੂਬਾ ਸਰਕਾਰ ਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਕਮਿਊਨਿਸਟ ਸਾਥੀਆਂ ਦਾ ਵਫ਼ਦ ਨਾਅਰੇਬਾਜ਼ੀ ਕਰਦਿਆਂ ਨਗਰ ਪੰਚਾਇਤ ਭੁਲੱਥ ਦਫ਼ਤਰ ਵਿਖੇ ਪੁੱਜਾ, ਕਾਮਰੇਡ ਜੈ ਪਾਲ ਨੇ ਬੋਲਦਿਆਂ ਕਿਹਾ ਕਿ ਖੱਬੇ ਪੱਖੀ ਧਿਰਾਂ ਵੱਲੋਂ ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ, ਜਿੰਨੀ ਦੇਰ ਤੱਕ ਸਰਕਾਰ ਵੱਲੋਂ ਆਪਣੇ ਕੀਤੇ ਵਾਅਦੇ ਅਨੁਸਾਰ ਐਡਹਾਕ ਤੇ ਕੰਮ ਕਰ ਰਹੇ ਕਰਮਚਾਰੀਆਂ ਨੂੰ ਪੱਕਿਆ ਨਹੀਂ ਕੀਤਾ ਜਾਂਦਾ ਤੇ ਹੱਕੀ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਸਾਡਾ ਸੰਘਰਸ਼ ਜਾਰੀ ਰਹੇਗਾ | ਇਸ ਮੌਕੇ ਡੈਨੀਅਲ ਕਲਿਆਣ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੌਜੂਦਾ ਸਰਕਾਰ ਆਪਣੇ ਮੈਨੀਫੈਸਟੋ ਤੋਂ ਫਿਰ ਗਈ ਹੈ, ਸਾਡਾ ਸੰਘਰਸ਼ ਲਗਾਤਾਰ ਜਾਰੀ ਰਹੇਗਾ, ਜਿੰਨੀ ਦੇਰ ਤੱਕ ਸਰਕਾਰ ਕੱਚੇ ਮੁਲਾਜ਼ਮਾਂ, ਸਫ਼ਾਈ ਕਰਮਚਾਰੀਆਂ ਨੂੰ ਪੱਕਿਆਂ ਨਹੀਂ ਕਰਦੀ, ਇਸ ਮੌਕੇ ਨਗਰ ਪੰਚਾਇਤ ਭੁਲੱਥ ਸਫ਼ਾਈ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਅਸ਼ੋਕ ਕੁਮਾਰ ਵੱਲੋਂ ਆਏ ਹੋਏ ਕਾਮਰੇਡਾਂ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਕਾਮਰੇਡ ਗੋਬਿੰਦ ਸਿੰਘ ਸਾਬੀ ਕੂਕਾ ਤਲਵੰਡੀ, ਕਾਮਰੇਡ ਸੂਰਤ ਰਾਮ ਬਾਗਵਾਨਪੁਰ, ਕਾਮਰੇਡ ਬਲਵਿੰਦਰ ਸਿੰਘ ਭਿੰਡਰ, ਜਸਵਿੰਦਰ ਸਿੰਘ ਡਾਲਾ ਆਲ ਇੰਡੀਆ ਟਰੇਡ ਯੂਨੀਅਨ ਏਟਕ, ਸੁਖਦੇਵ ਸਿੰਘ ਕਮਰਾਏ, ਕੁਲਦੀਪ ਸਿੰਘ ਸੰਗੋਵਾਲ, ਮੰਗਲ ਸਿੰਘ ਸਿੰਘ ਸੰਗੋਵਾਲ, ਜੂਨੀਅਰ ਸਹਾਇਕ ਚੰਦਰ ਸ਼ੇਖਰ, ਗੁਰਜੀਤ ਸਿੰਘ ਬਾਜਵਾ, ਰਵੀ ਕੁਮਾਰ, ਮਹਿੰਦਰ ਸਿੰਘ, ਅਜੇ, ਆਕਾਸ਼, ਸਾਗਰ, ਬਿਕਰਮ, ਸੁਭਾਸ਼, ਰਜੇਸ਼ ਕੁਮਾਰ, ਸੂਬਾ ਸਿੰਘ, ਪ੍ਰਕਾਸ਼, ਜਤਿੰਦਰ, ਸੰਜੀਵ ਕੁਮਾਰ, ਰਾਹੁਲ, ਕਿ੍ਸ਼ਨਾ, ਕਰਨ, ਵਿਨੋਦ ਕੁਮਾਰ, ਨਵਲਜੋਤ, ਸੂਰਜ, ਰਜਿੰਦਰ, ਅਜੇ ਕੁਮਾਰ, ਜੋਨੀ, ਮਨਜੀਤ ਕੌਰ, ਸੁਨੀਤਾ , ਬਿਮਲਾ, ਸੋਨਮ, ਰੀਨਾ, ਸੁਨੀਤਾ, ਕਮਲੇਸ਼, ਬਸੰਤੀ, ਫੂਲਵੰਤੀ, ਰਾਜਵੰਤੀ, ਜੋਗਿੰਦਰੋ, ਅੰਕਿਤ ਕਸ਼ਮੀਰ ਕੌਰ, ਗਗਨ, ਕਿਰਨ, ਕਮਲਜੀਤ ਕੌਰ ਤੇ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਹਲਕਾ ਇੰਚਾਰਜ ਰਣਜੀਤ ਸਿੰਘ ਖੁਰਾਣਾ ਦੀ ਅਗਵਾਈ ਹੇਠ ਸੁਖਬੀਰ ਸਿੰਘ ਬਾਦਲ ਨੂੰ ਮਿਲੇ ਅਕਾਲੀ ਆਗੂ ਅਗਲੀ ਖ਼ਬਰ ਕੌਮੀ ਲੋਕ ਅਦਾਲਤ 'ਚ 6503 ਕੇਸਾਂ ਦਾ ਨਿਪਟਾਰਾ ਕਰਕੇ ਪ੍ਰਭਾਵਿਤ ਧਿਰਾਂ ਨੂੰ 17.22 ਕਰੋੜ ਤੋਂ ਵੱਧ ਮੁਆਵਜ਼ਾ ਦਿਵਾਉਣ...
Ad Position 24