ਸੁਲਤਾਨਪੁਰ ਲੋਧੀ, 21 ਮਈ (ਨਰੇਸ਼ ਹੈਪੀ)-ਨਗਰ ਕੌਂਸਲ ਸੁਲਤਾਨਪੁਰ ਲੋਧੀ ਦੀਆਂ ਚੋਣਾਂ ਵਿਚ ਵੱਖ-ਵੱਖ ਪਾਰਟੀਆਂ ਦੇ 55 ਉਮੀਦਵਾਰ 13 ਵਾਰਡਾਂ ਵਿਚ ਆਪਣੀ ਕਿਸਮਤ ਅਜ਼ਮਾ ਰਹੇ ਹਨ | 26 ਮਈ ਨੂੰ ਹੋਣ ਜਾ ਰਹੀਆਂ ਚੋਣਾਂ ਵਿਚ ਮੁੱਖ ਮੁਕਾਬਲਾ ਆਮ ਆਦਮੀ ਪਾਰਟੀ, ਵਿਧਾਇਕ ਰਾਣਾ ਦੇ ਆਜ਼ਾਦ ਧੜ੍ਹੇ, ਸ਼੍ਰੋਮਣੀ ਅਕਾਲੀ ਦਲ, ਭਾਜਪਾ ਅਤੇ ਕਾਂਗਰਸ ਦਰਮਿਆਨ ਦਿਲਚਸਪ ਮੁਕਾਬਲੇ ਹੋਣਗੇ | ਸਾਰੀਆਂ ਪਾਰਟੀਆਂ ਦੇ ਆਗੂ ਪੂਰੇ ਜ਼ੋਰ ਸ਼ੋਰ ਨਾਲ ਚੋਣ ਮੈਦਾਨ ਵਿਚ ਡਟੇ ਹੋਏ ਹਨ ਅਤੇ ਪੂਰੀ ਮਿਹਨਤ ਨਾਲ ਆਪੋ ਆਪਣੇ ਉਮੀਦਵਾਰਾਂ ਦੇ ਹੱਕ ਵਿਚ ਚੋਣ ਪ੍ਰਚਾਰ ਵਿਚ ਰੁੱਝੇ ਹੋਏ ਹਨ | ਸੁਲਤਾਨਪੁਰ ਲੋਧੀ ਵਿਚ ਆਮ ਆਦਮੀ ਪਾਰਟੀ ਵੱਲੋਂ ਵਾਰਡ ਨੰਬਰ 1 ਤੋਂ ਕਿੰਦਰਜੀਤ ਕੌਰ, 2 ਤੋਂ ਜਤਿੰਦਰ ਸੇਠੀ, 3 ਤੋਂ ਪਰਵੀਨ ਚੌਹਾਨ, 4 ਤੋਂ ਕਮਲਪ੍ਰੀਤ ਸਿੰਘ, 5 ਤੋਂ ਹਰਪ੍ਰੀਤ ਕੌਰ, 6 ਤੋਂ ਰਾਜੀਵ ਧੀਰ, 7 ਤੋਂ ਮੰਜੂ ਬਾਲਾ, 8 ਤੋਂ ਸੁਰਿੰਦਰ ਪਾਲ, 9 ਤੋਂ ਪਿ੍ਆ ਧੀਰ, 10 ਤੋਂ ਦਿਨੇਸ਼ ਧੀਰ, 11 ਤੋਂ ਸੁਰਿੰਦਰ ਕੌਰ, 12 ਤੋਂ ਗੁਰਵਿੰਦਰ ਕੌਰ ਅਤੇ 13 ਤੋਂ ਰਜਿੰਦਰ ਸਿੰਘ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ | ਵਿਧਾਇਕ ਰਾਣਾ ਦੇ ਆਜ਼ਾਦ ਧੜੇ ਵੱਲੋਂ ਵਾਰਡ ਨੰਬਰ 1 ਤੋਂ ਜਸਪ੍ਰੀਤ ਕੌਰ, 2 ਤੋਂ ਅਸ਼ੋਕ ਮੋਗਲਾ, 3 ਤੋਂ ਰਵੀ ਕਾਂਤਾ, 4 ਤੋਂ ਪਵਨ ਕੁਮਾਰ, 5 ਤੋਂ ਗੁਰਜੀਤ ਕੌਰ, 6 ਤੋਂ ਦੀਪਕ ਧੀਰ, 7 ਤੋਂ ਅਮਰਜੀਤ ਕੌਰ, 8 ਤੋਂ ਸੰਦੀਪ ਕੌਰ ਚੀਮਾ, 9 ਤੋਂ ਪੂਨਮ ਧੀਰ, 10 ਤੋਂ ਮਾਧਵ ਗੁਪਤਾ, 11 ਤੋਂ ਸਿਮਰਪ੍ਰੀਤ ਕੌਰ, 12 ਤੋਂ ਹਰਪ੍ਰੀਤ ਸਿੰਘ ਅਤੇ 13 ਨੰਬਰ ਤੋਂ ਕਸ਼ਮੀਰ ਸਿੰਘ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ | ਕਾਂਗਰਸ ਪਾਰਟੀ ਵੱਲੋਂ ਵਾਰਡ ਨੰਬਰ 2 ਤੋਂ ਗੁਰਦੀਪ ਸਿੰਘ ਕਾਲਾ, 3 ਤੋਂ ਪੂਜਾ ਰਾਣੀ, 4 ਤੋਂ ਦਵਿੰਦਰ ਕੁਮਾਰ ਡੀ ਕੇ, 5 ਤੋਂ ਪਰਵੀਨ ਬਤਰਾ, 10 ਤੋਂ ਰਾਜੇਸ਼ ਅਰੋੜਾ, 11 ਤੋਂ ਸੁਮਨ ਬਾਲਾ, 12 ਤੋਂ ਬਲਜਿੰਦਰ ਸਿੰਘ ਅਤੇ 13 ਨੰਬਰ ਤੋਂ ਪ੍ਰਦੀਪ ਕੁਮਾਰ ਨੂੰ ਉਮੀਦਵਾਰ ਬਣਾਇਆ ਗਿਆ ਹੈ | ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਵਾਰਡ ਨੰਬਰ 1 ਤੋਂ ਸੰਦੀਪ ਕੌਰ ਗਿੱਲ, 2 ਤੋਂ ਚਰਨਜੀਤ ਸਿੰਘ ਢਿੱਲੋਂ, 4 ਤੋਂ ਧਰਮਰਾਜ, 5 ਤੋਂ ਅਮਰਜੀਤ ਕੌਰ, 9 ਤੋਂ ਸਿਮਰਨਜੀਤ ਧੀਰ, 10 ਤੋਂ ਓਮ ਪ੍ਰਕਾਸ਼ ਧੀਰ, 12 ਤੋਂ ਰੋਹਿਤ ਕੱਕੜ ਅਤੇ 13 ਤੋਂ ਚਰਨ ਕਮਲ ਪਿੰਟਾ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ | ਭਾਰਤੀ ਜਨਤਾ ਪਾਰਟੀ ਵੱਲੋਂ ਵਾਰਡ ਨੰਬਰ 1 ਤੋਂ ਸੁਰੇਸ਼ ਰਾਣੀ, 2 ਤੋਂ ਮੁਕੇਸ਼ ਧੀਰ, 4 ਤੋਂ ਅਜੇ ਸ਼ੰਕਰ ਜੋਸ਼ੀ, 5 ਤੋਂ ਹਰਜਿੰਦਰ ਕੌਰ, 6 ਤੋਂ ਚੇਤਨ ਸ਼ਰਮਾ, 7 ਤੋਂ ਕਮਲੇਸ਼ ਰਾਣੀ, 8 ਤੋਂ ਸਰਬਜੀਤ ਕੌਰ, 9 ਤੋਂ ਜਸਵਿੰਦਰ ਕੌਰ, 10 ਤੋਂ ਸਤਪਾਲ ਕਾਲਾ, 12 ਤੋਂ ਪ੍ਰੇਮ ਭਗਤ ਅਤੇ 13 ਤੋਂ ਬਲਜਿੰਦਰ ਸਿੰਘ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ | ਇੱਥੇ ਇਕ ਦਿਲਚਸਪ ਗੱਲ ਇਹ ਹੈ ਕਿ ਜਿੱਥੇ ਆਜ਼ਾਦ ਧੜੇ ਵੱਲੋਂ ਵਾਰਡ ਨੰਬਰ 7 ਅਤੇ 8 ਤੋਂ ਸੱਸ ਤੇ ਨੂੰ ਹ ਦੋਹਾਂ ਵਲੋਂ ਚੋਣ ਲੜੀ ਜਾ ਰਹੀ ਹੈ, ਉੱਥੇ ਭਾਜਪਾ ਨੇ ਵੀ ਇੱਕੋ ਘਰ ਦੀਆਂ ਸੱਸ ਅਤੇ ਨੂੰ ਹ ਨੂੰ 7 ਅਤੇ 9 ਵਾਰਡ ਲਈ ਚੋਣ ਮੈਦਾਨ ਵਿਚ ਉਤਾਰਿਆ ਹੈ | ਇਸ ਤੋਂ ਇਲਾਵਾ ਬਸਪਾ ਵੱਲੋਂ ਵਾਰਡ ਨੰਬਰ 12 ਤੋਂ ਰਾਮ ਲਾਲ ਮਹੇ ਅਤੇ ਸਾਬਕਾ ਕੌਂਸਲਰ ਗੋਗੀ ਭੱਟੀ ਵਾਰਡ ਨੰਬਰ 3 ਤੋਂ ਆਜ਼ਾਦ ਦੇ ਤੌਰ 'ਤੇ ਚੋਣ ਮੈਦਾਨ ਵਿਚ ਹਨ |