ਕਪੂਰਥਲਾ, 22 ਮਈ (ਵਿਸ਼ੇਸ਼ ਪ੍ਰਤੀਨਿਧ)-ਨਗਰ ਨਿਗਮ ਕਪੂਰਥਲਾ ਦੇ ਵਾਰਡ ਨੰਬਰ 37 ਤੋਂ ਕਾਂਗਰਸ ਦੀ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਪਤਨੀ ਸੰਤੋਖ ਸਿੰਘ ਨੰਢਾ ਤੇ ਵਾਰਡ ਨੰਬਰ 38 ਤੋਂ ਸਾਬਕਾ ਕੌਂਸਲਰ ਬੀਬੀ ਨਰਿੰਦਰ ਕੌਰ ਦੇ ਹੱਕ ਵਿਚ ਮੁਹੱਲਾ ਸੰਤਪੁਰਾ ਕਪੂਰਥਲਾ ਵਿਚ ਇਕ ਪ੍ਰਭਾਵਸ਼ਾਲੀ ਮੀਟਿੰਗ ਹੋਈ | ਜਿਸ ਵਿਚ ਕਾਂਗਰਸ ਵਿਧਾਇਕ ਰਾਣਾ ਗੁਰਜੀਤ ਸਿੰਘ ਉਚੇਚੇ ਤੌਰ 'ਤੇ ਸ਼ਾਮਿਲ ਹੋਏ | ਮੀਟਿੰਗ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਵਾਰਡ ਨੰਬਰ 37 ਤੇ 38 ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਨਕਾਰ ਕੇ ਕਾਂਗਰਸ ਉਮੀਦਵਾਰ ਨੂੰ ਵੱਡੀ ਗਿਣਤੀ ਵਿਚ ਵੋਟਾਂ ਪਾ ਕੇ ਜਿਤਾਉਣ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣੇ ਰਾਜ ਦੌਰਾਨ ਕਪੂਰਥਲਾ ਵਿਚ ਕੋਈ ਵਿਕਾਸ ਨਹੀਂ ਕੀਤਾ | ਉਲਟਾ ਨਗਰ ਕੌਂਸਲ ਕਪੂਰਥਲਾ ਵਲੋਂ ਕੀਤੇ ਜਾਣ ਵਾਲੇ ਕਾਰਜਾਂ ਵਿਚ ਅੜਿੱਚਣਾ ਖੜ੍ਹੀਆਂ ਕੀਤੀਆਂ ਤੇ ਸਿੱਟੇ ਵਜੋਂ ਵਿਕਾਸ ਦੇ ਬਹੁਤ ਸਾਰੇ ਕਾਰਜ ਅਧੂਰੇ ਰਹਿ ਗਏ ਹਨ, ਜਿਸ ਲਈ ਸਿੱਧੇ ਤੌਰ 'ਤੇ ਆਮ ਆਦਮੀ ਪਾਰਟੀ ਦੇ ਆਗੂ, ਨਗਰ ਨਿਗਮ ਦੀ ਕਮਿਸ਼ਨਰ ਜ਼ਿੰਮੇਵਾਰੀ ਹੈ | ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ 'ਆਪ' ਦੇ ਆਗੂ ਲੋਕਾਂ ਨਾਲ ਸ਼ਹਿਰ ਦਾ ਵਿਕਾਸ ਕਰਵਾਉਣ ਦੇ ਦਾਅਵੇ ਕਰ ਰਹੇ ਹਨ, ਪਰ ਲੋਕਾਂ ਨੂੰ ਉਨ੍ਹਾਂ ਤੋਂ ਇਹ ਸਵਾਲ ਪੁੱਛਣਾ ਚਾਹੀਦਾ ਹੈ ਕਿ ਉਨ੍ਹਾਂ ਬੀਤੇ ਸਮੇਂ ਦੌਰਾਨ ਸ਼ਹਿਰ ਦੇ ਵਿਕਾਸ ਲਈ ਕੀ ਕੀਤਾ | ਉਨ੍ਹਾਂ ਕਿਹਾ ਕਿ ਕਾਂਗਰਸ ਹੀ ਇਕ ਅਜਿਹੀ ਪਾਰਟੀ ਹੈ, ਜੋ ਸ਼ਹਿਰ ਦਾ ਸਰਬਪੱਖੀ ਵਿਕਾਸ ਕਰ ਰਹੀ ਹੈ | ਉਨ੍ਹਾਂ ਸ਼ਹਿਰ ਵਾਸੀਆਂ ਨਾਲ ਵਾਅਦਾ ਕੀਤਾ ਕਿ ਕਾਂਗਰਸ ਦੀ ਸਰਕਾਰ ਬਣਨ 'ਤੇ ਸ਼ਹਿਰ ਦੇ ਅਧੂਰੇ ਕੰਮ ਪਹਿਲ ਦੇ ਆਧਾਰ 'ਤੇ ਪੂਰੇ ਕੀਤੇ ਜਾਣਗੇ | ਮੀਟਿੰਗ ਵਿਚ ਹਾਜ਼ਰ ਲੋਕਾਂ ਨੇ ਰਾਣਾ ਗੁਰਜੀਤ ਸਿੰਘ ਨੂੰ ਭਰੋਸਾ ਦਿਵਾਇਆ ਕਿ ਉਹ ਵਾਰਡ ਨੰਬਰ 37 ਤੇ 38 ਤੋਂ ਕਾਂਗਰਸ ਦੇ ਉਮੀਦਵਾਰਾਂ ਨੂੰ ਆਪਣੀ ਇਕ ਇਕ ਵੋਟ ਪਾ ਕੇ ਸਫ਼ਲ ਬਣਾਉਣਗੇ | ਮੀਟਿੰਗ ਵਿਚ ਸਾਬਕਾ ਕੌਂਸਲਰ ਕੇਹਰ ਸਿੰਘ, ਸਾਬਕਾ ਕੌਂਸਲਰ ਹਰਨੇਕ ਸਿੰਘ, ਸਾਬਕਾ ਕੌਂਸਲਰ ਜਗਤਾਰ ਸਿੰਘ ਝੀਤਾ, ਸਾਬਕਾ ਕੌਂਸਲਰ ਸੰਦੀਪ ਸਿੰਘ, ਕੁਲਵਿੰਦਰ ਸਿੰਘ ਖਿੰਡਾ, ਦੀਪੂ ਸਰਪੰਚ, ਅਵਤਾਰ ਸਿੰਘ ਸੋਢੀ, ਜਸਪਾਲ ਸਿੰਘ ਪਾਲਾ, ਮਨਜਿੰਦਰ ਸਿੰਘ ਮਠਾਰੂ, ਜਗੀਰ ਸਿੰਘ ਥਿੰਦ, ਬਲਦੇਵ ਸਿੰਘ ਭੰਵਰਾ, ਸਰਵਣ ਸਿੰਘ, ਸੇਵਾ ਮੁਕਤ ਮੈਨੇਜਰ ਐਸ.ਜੀ.ਪੀ.ਸੀ., ਗੋਪੀ ਮਠਾਰੂ, ਗੁਰਮੀਤ ਸਿੰਘ, ਜੋਗਾ ਸਿੰਘ, ਦਵਿੰਦਰਜੀਤ ਸਿੰਘ, ਜਤਿੰਦਰ ਸਿੰਘ, ਨਿਰਮਲ ਸਿੰਘ, ਅਮਰਜੀਤ ਸਿੰਘ, ਪੰਮੀ ਪ੍ਰਧਾਨ, ਬੀਬੀ ਗੁਰਦੇਵ ਕੌਰ, ਬੀਬੀ ਬਲਬੀਰ ਕੌਰ, ਜਸਵੀਰ ਸਿੰਘ ਜੱਸ, ਜਸਵੀਰ ਸਿੰਘ ਆਰ.ਸੀ.ਐਫ., ਕੁਲਦੀਪ ਸਿੰਘ ਆਰ.ਸੀ.ਐਫ., ਹਰਭਜਨ ਸਿੰਘ, ਗੁਰਦੇਵ ਸਿੰਘ ਬੱਲੀ, ਮੁਖਤਾਰ ਸਿੰਘ, ਪੱਪੂ ਚੱਕੀ ਵਾਲਾ, ਮਲਕੀਤ ਸਿੰਘ ਨੰਢਾ, ਬਿੱਕਰ ਸਿੰਘ ਆਦਿ ਹਾਜ਼ਰ ਸਨ |