ਫਗਵਾੜਾ, 25 ਮਈ (ਅਸ਼ੋਕ ਕੁਮਾਰ ਵਾਲੀਆ)-ਦੁਆਬਾ ਸੀਨੀਅਰ ਸਿਟੀਜ਼ਨ ਸੰਸਥਾ ਫਗਵਾੜਾ ਵੱਲੋਂ ਬਲੱਡ ਬੈਂਕ ਫਗਵਾੜਾ ਵਿਖੇ ਨੂੰ ਸਨਮਾਨ ਸਮਾਰੋਹ ਕਰਵਾਇਆ ਗਿਆ | ਸਮਾਰੋਹ ਦੀ ਪ੍ਰਧਾਨਗੀ (ਇੰਜ.) ਸੰਜੀਵ ਕੁਮਾਰ ਰਿਟਾਇਰਡ ਚੀਫ਼ ਇੰਜੀਨੀਅਰ ਪਾਵਰਕਾਮ, ਗੁਰਮੀਤ ਸਿੰਘ ਪਲਾਹੀ, ਬਲਵਿੰਦਰ ਸਿੰਘ ਫੋਰਮੈਨ ਚੇਅਰਮੈਨ, (ਇੰਜ.) ਮਨਜੀਤ ਸਿੰਘ, (ਇੰਜ.) ਬਲਬੀਰ ਸਿੰਘ ਨੇ ਕੀਤੀ | ਸਮਾਗਮ ਵਿਚ ਸੀਨੀਅਰ ਸਿਟੀਜ਼ਨ (ਇੰਜ.) ਰੇਸ਼ਮ ਲਾਲ ਰਿਟਾਇਰਡ ਸਰਕਲ ਹੈੱਡ ਡਰਾਫਟਸਮੈਨ ਪੀ.ਐਸ.ਪੀ.ਸੀ.ਐਲ. ਨੂੰ ਸੀਨੀਅਰ ਸਿਟੀਜ਼ਨ ਲਈ ਕੀਤੀਆਂ ਵਿਸ਼ੇਸ਼ ਸੇਵਾਵਾਂ ਬਦਲੇ ਸਨਮਾਨਿਤ ਕੀਤਾ ਗਿਆ | ਇਸ ਸਮਾਗਮ ਵਿਚ ਵੱਖ-ਵੱਖ ਕਵੀਆਂ ਨੇ ਸਮਾਜਿਕ ਕਵਿਤਾਵਾਂ, ਗੀਤਾਂ ਤੇ ਗ਼ਜ਼ਲਾਂ ਰਾਹੀਂ ਆਪਣੀ ਹਾਜ਼ਰੀ ਲਗਵਾਈ | ਕਵੀ ਦਰਬਾਰ ਵਿਚ ਮੈਡਮ ਬਲਬੀਰ ਕੌਰ ਬੱਬੂ ਸੈਣੀ, ਮੈਡਮ ਸਿਮਰਤ ਕੌਰ, ਜਸਵਿੰਦਰ ਕੌਰ ਫਗਵਾੜਾ, ਕਮਲੇਸ਼ ਸੰਧੂ, ਆਰ ਐਲ ਜੱਸੀ, ਬਲਦੇਵ ਰਾਜ ਕੋਮਲ ਅਤੇ ਰਵਿੰਦਰ ਚੋਟ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ | ਸਮਾਗਮ ਵਿਚ ਵੱਖ-ਵੱਖ ਬੁਲਾਰਿਆਂ ਵੱਲੋਂ ਸਮਾਜ ਵਿਚ ਸੀਨੀਅਰ ਸਿਟੀਜ਼ਨਜ ਵੱਲੋਂ ਕੀਤੇ ਜਾ ਰਹੇ ਕੰਮਾਂ ਬਾਰੇ ਚਾਨਣਾ ਪਾਇਆ ਅਤੇ ਬੱਚਿਆਂ ਅਤੇ ਨੌਜਵਾਨਾਂ ਨੂੰ ਸੀਨੀਅਰ ਸਿਟੀਜ਼ਨ ਦੇ ਤਜਰਬਿਆਂ ਤੋਂ ਸੇਧ ਲੈਣ ਲਈ ਉਤਸ਼ਾਹਿਤ ਕੀਤਾ ਗਿਆ | ਸੀਨੀਅਰ ਸਿਟੀਜ਼ਨਜ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ | ਇਸ ਸਮਾਗਮ ਵਿਚ ਸੰਜੀਵ ਕੁਮਾਰ ਰਿਟਾਇਰਡ ਚੀਫ਼ ਇੰਜੀਨੀਅਰ, ਪਿ੍ੰਸੀਪਲ ਗੁਰਮੀਤ ਸਿੰਘ, ਡਾ. ਰਜਿੰਦਰ ਥਿੰਦ, ਬਲਵਿੰਦਰ ਸਿੰਘ ਫੋਰਮੈਨ, ਬਲਬੀਰ ਸਿੰਘ ਰਿਟਾਇਰਡ ਐਸ.ਡੀ.ਓ., ਮਨਜੀਤ ਕੁਮਾਰ ਨਵਾਂਸ਼ਹਿਰ , ਲਸ਼ਕਰ ਸਿੰਘ ਢੰਡਵਾੜਵੀ, ਸੀਤਲ ਸਿੰਘ ਰਿਟਾਇਰਡ ਡੀ.ਐਸ.ਪੀ., ਹੈੱਡਮਾਸਟਰ ਗੁਰਨਾਮ ਸਿੰਘ ਸੈਣੀ, ਗੁਰਦੇਵ ਸਿੰਘ, ਮੇਹਰ ਚੰਦ, ਸੁਖਦੇਵ ਚੰਦ ਸਾਹਨੀ ਤੋ ਇਲਾਵਾ ਵੱਡੀ ਗਿਣਤੀ ਵਿਚ ਵੱਖ ਵੱਖ ਵਿਭਾਗਾਂ ਦੇ ਉੱਚ ਅਧਿਕਾਰੀ ਹਾਜ਼ਰ ਸਨ |