ਕਪੂਰਥਲਾ, 14 ਜੂਨ (ਸਡਾਨਾ)-ਵਿਸ਼ਵ ਸਾਈਕਲ ਦਿਵਸ ਸਬੰਧੀ ਗੁਰੂ ਨਾਨਕ ਸਟੇਡੀਅਮ ਵਿਖੇ ਅਸ਼ਮਿਤਾ ਖੇਲੋ ਇੰਡੀਆ ਵੁਮੈਨ ਸਿਟੀ ਲੀਗ ਅਤੇ ਵਿਸ਼ਾਲ ਸਾਈਕਲ ਰੈਲੀ ਕੱਢੀ ਗਈ | ਸਾਈਕਿਲੰਗ ਐਸੋਸੀਏਸ਼ਨ ਆਫ਼ ਪੰਜਾਬ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ | ਉਨ੍ਹਾਂ ਸਾਈਕਲ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਮੁੱਖ ਮਕਸਦ ਸਾਈਕਿਲੰਗ ਨੂੰ ਬੁਲੰਦੀਆਂ ‘ਤੇ ਲੈ ਕੇ ਜਾਣਾ ਹੈ ਤੇ ਅੱਜ ਦਾ ਇਹ ਸਮਾਗਮ ਮੁੱਖ ਤੌਰ ‘ਤੇ �ਰਤਾਂ ਨੂੰ ਸਾਈਕਲਿੰਗ ਖੇਡ ਨਾਲ ਜੋੜਨਾ ਹੈ | ਉਨ੍ਹਾਂ ਨੂੰ ਖੇਡਾਂ ਪ੍ਰਤੀ ਪ੍ਰੇਰਿਤ ਕਰਨਾ ਅਤੇ ਸਿਹਤਮੰਦ ਜੀਵਨਸ਼ੈਲੀ ਵੱਲ ਉਤਸ਼ਾਹਿਤ ਕਰਨਾ ਹੈ | ਇਸ ਸਾਈਕਲ ਰੈਲੀ ਵਿਚ �ਰਤਾਂ ਤੋਂ ਇਲਾਵਾ ਬੱਚਿਆਂ ਨੇ ਵੀ ਉਤਸ਼ਾਹ ਨਾਲ ਹਿੱਸਾ ਲਿਆ | ਇਸ ਮੌਕੇ ਇਲੀਟ ਵਰਗ ਵਿਚ ਆਸ਼ਾ ਨੇ ਪਹਿਲਾ, ਲਵਲੀਨ ਕੌਰ ਨੇ ਦੂਜਾ ਤੇ ਆਸੀਮੀ ਨੇ ਤੀਜਾ ਸਥਾਨ ਹਾਸਲ ਕੀਤਾ | ਯੂਨੀਅਨ ਵਰਗ ਵਿਚ ਤਨਵੀਰ ਕੌਰ ਨੇ ਪਹਿਲਾ, ਅਰਾਧਿਆ ਨੇ ਦੂਜਾ ਤੇ ਅਣਾਇਆ ਨੇ ਤੀਸਰਾ ਸਥਾਨ ਲਿਆ | ਇਸੇ ਤਰ੍ਹਾਂ ਸਬ ਜੂਨੀਅਰ ਵਰਗ ਵਿਚ ਸੀਰਤਜੋਤ ਪਹਿਲੇ, ਮੁਸਕਾਨ ਦੂਜੇ ਅਤੇ ਹਰਰੂਪ ਕੌਰ ਤੀਜੇ ਸਥਾਨ ‘ਤੇ ਰਹੀ | ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਪੰਜਾਬ ਵਿਚ ਸਾਈਕਿਲੰਗ ਨੂੰ ਹੋਰ ਉਚਾਈਆਂ ‘ਤੇ ਲਿਜਾਣ ਲਈ ਐਸੋਸੀਏਸ਼ਨ ਵਲੋਂ ਆਉਣ ਵਾਲੇ ਸਮੇਂ ਵਿਚ ਵੱਡੇ ਪੱਧਰ ‘ਤੇ ਟੂਰਨਾਮੈਂਟ ਅਤੇ ਟਰੇਨਿੰਗ ਕੈਂਪ ਲਗਾਏ ਜਾਣਗੇ | ਅੱਜ ਦੇ ਇਸ ਸਾਈਕਲ ਰੈਲੀ ਸਮਾਗਮ ਦੌਰਾਨ ਮਨਦੀਪ ਸਿੰਘ ਵਾਲੀਆ, ਪੰਕਜ ਠਾਕੁਰ, ਕਪੂਰਥਲਾ ਸਾਈਕਿਲੰਗ ਐਸੋਸੀਏਸ਼ਨ ਆਰਗੇਨਾਈਜ਼ੇਸ਼ਨ ਕਮੇਟੀ ਦੇ ਚੇਅਰਮੈਨ ਅਕਾਸ਼ ਕਪੂਰ, ਕਨਵੀਨਰ ਨਵਦੀਪ ਸਿੰਘ ਨੇ ਆਪਣਾ ਵਿਸ਼ੇਸ਼ ਯੋਗਦਾਨ ਦਿੱਤਾ | ਇਸ ਮੌਕੇ ਜਸਕਮਲ ਕੌਰ, ਸ਼ਰਨ, ਹਨੀ ਕੁਮਾਰ, ਦਿਲਰਾਜ ਤੇ ਹੋਰ ਖੇਡ ਪ੍ਰੇਮੀ ਹਾਜ਼ਰ ਸਨ | ਸਾਈਕਲ ਰੈਲੀ ਦੇ ਮੁਕਾਬਲੇ ਵਿਚ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ ਤੇ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ ਗਈ |