09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਕਪੂਰਥਲਾ ਜ਼ੋਨ ਦਾ ਜ਼ੋਨਲ ਨਿਰੰਕਾਰੀ ਬਾਲ ਸਮਾਗਮ ਕਰਵਾਇਆ

Ad Position 21
No active advertisement
ਅਜੀਤ ਡੈਸਕ 15-06-2026


ਕਪੂਰਥਲਾ, 14 ਜੂਨ (ਵਿ.ਪ੍ਰ.)-ਅੱਜ ਕਪੂਰਥਲਾ ਜ਼ੋਨ ਦਾ ਜ਼ੋਨਲ ਨਿਰੰਕਾਰੀ ਬਾਲ ਸਮਾਗਮ ਸੰਤ ਨਿਰੰਕਾਰੀ ਸਤਿਸੰਗ ਭਵਨ ਜਲੰਧਰ ਵਿਚ ਕਰਵਾਇਆ ਗਿਆ | ਜਿਸ ਵਿਚ ਕਪੂਰਥਲਾ ਜ਼ੋਨ ਦੀਆਂ ਸਾਰੀਆਂ ਬ੍ਰਾਂਚਾਂ ਦੇ ਵੱਡੀ ਗਿਣਤੀ ਵਿਚ ਬੱਚਿਆਂ ਨੇ ਉਤਸ਼ਾਹ ਨਾਲ ਭਾਗ ਲਿਆ | ਸਮਾਗਮ ਦੌਰਾਨ ਬੱਚਿਆਂ ਨੇ ਕੱਵਾਲੀਆਂ, ਕਵਿਤਾਵਾਂ, ਸਕਿੱਟਾਂ ਤੇ ਗੀਤਾਂ ਰਾਹੀਂ ਨਿਰੰਕਾਰੀ ਮਿਸ਼ਨ ਦੀਆਂ ਸਿੱਖਿਆਵਾਂ ਨੂੰ ਬਹੁਤ ਹੀ ਸੁੰਦਰ ਢੰਗ ਨਾਲ ਪੇਸ਼ ਕੀਤਾ | ਇਸ ਮੌਕੇ ਉਚੇਚੇ ਤੌਰ ‘ਤੇ ਸ਼ਾਮਲ ਹੋਏ ਅੰਮਿ੍ਤਸਰ ਜ਼ੋਨ ਦੇ ਜ਼ੋਨਲ ਇੰਚਾਰਜ ਰਕੇਸ਼ ਸੇਠੀ ਨੇ ਕਿਹਾ ਕਿ ਬੱਚੇ ਸਮਾਜ ਦਾ ਵਡਮੁੱਲਾ ਅੰਗ ਹਨ ਤੇ ਇਨ੍ਹਾਂ ਨੇ ਹੀ ਸੁੰਦਰ ਸਮਾਜ ਦੀ ਸਿਰਜਣਾ ਕਰਨੀ ਹੈ | ਉਨ੍ਹਾਂ ਕਿਹਾ ਕਿ ਮਾਤਾ ਪਿਤਾ ਦੁਆਰਾ ਦਿੱਤੇ ਗਏ ਸੰਸਕਾਰ ਹੀ ਅੱਗੇ ਜਾ ਕੇ ਬੱਚਿਆਂ ਦੀ ਜ਼ਿੰਦਗੀ ਵਿਚ ਮੀਲ ਪੱਥਰ ਸਾਬਿਤ ਹੁੰਦੇ ਹਨ | ਇਸ ਮੌਕੇ ਸੰਤ ਨਿਰੰਕਾਰੀ ਮਿਸ਼ਨ ਜਲੰਧਰ ਬ੍ਰਾਂਚ ਵਲੋਂ ਇਕ ਪ੍ਰਦਰਸ਼ਨੀ ਵੀ ਲਗਾਈ ਗਈ | ਜਿਸ ਵਿਚ ਬੱਚਿਆਂ ਨੇ ਨੈਤਿਕ ਕਦਰਾਂ ਕੀਮਤਾਂ ਸਬੰਧੀ ਸੇਧ ਦੇਣ ਵਾਲੇ ਸਮਾਗਮ, ਗੇਮਾਂ, ਚਾਰਟ ਆਦਿ ਪ੍ਰਦਰਸ਼ਿਤ ਕੀਤੇ | ਸਮਾਗਮ ਦੀ ਸਮਾਪਤੀ ‘ਤੇ ਕਪੂਰਥਲਾ ਦੇ ਜ਼ੋਨਲ ਇੰਚਾਰਜ ਗੁਲਸ਼ਨ ਲਾਲ ਅਹੂਜਾ ਤੇ ਬ੍ਰਾਂਚ ਜਲੰਧਰ ਦੇ ਸੰਯੋਜਕ ਗੁਰਚਰਨ ਸਿੰਘ ਨੇ ਸਮਾਗਮ ਵਿਚ ਸ਼ਾਮਲ ਹੋਏ ਮਹਿਮਾਨਾਂ, ਪ੍ਰਬੰਧਕਾਂ, ਬੱਚਿਆਂ ਤੇ ਹੋਰ ਸੰਗਤਾਂ ਦਾ ਤਹਿਦਿਲੋਂ ਧੰਨਵਾਦ ਕੀਤਾ |

 

Ad Position 22
No active advertisement
ਪਿਛਲੀ ਖ਼ਬਰ ਦੋਆਬਾ ਸਾਹਿਤ ਅਤੇ ਸਮਾਜਿਕ ਕੇਂਦਰ ਨੇ ਵਾਤਾਵਰਨ ਸੁਰੱਖਿਆ ਵਿਸ਼ੇ ‘ਤੇ ਕਰਵਾਇਆ ਵਿਸ਼ੇਸ਼ ਸੈਮੀਨਾਰ ਅਗਲੀ ਖ਼ਬਰ ਪੰਜਾਬ ਵਿਚ ਸਾਈਕਲਿੰਗ ਨੂੰ ਬੁਲੰਦੀਆਂ ’ਤੇ ਲੈ ਕੇ ਜਾਣਾ ਐਸੋਸੀਏਸ਼ਨ ਦਾ ਮੁੱਖ ਟੀਚਾ-ਜਗਦੀਪ ਸਿੰਘ ਕਾਹਲੋਂ
Ad Position 24