03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਐਡਵੋਕੇਟ ਅਮਰਦੀਪ ਸਿੰਘ ਖਹਿਰਾ ’ਤੇ ਕੀਤੇ ਝੂਠੇ ਮੁਕੱਦਮੇ ਦੇ ਰੋਸ ਵਜੋਂ ਬਾਰ ਐਸੋਸੀਏਸ਼ਨ ਭੁਲੱਥ ਦੇ ਵਕੀਲਾਂ ਵਲੋਂ ਰੋਸ ਦਾ ਪ੍ਰਗਟਾਵਾ

Ad Position 21
No active advertisement
ਅਜੀਤ ਡੈਸਕ 03-07-2026
ਭੁਲੱਥ, 2 ਜੁਲਾਈ (ਮੇਹਰ ਚੰਦ ਸਿੱਧੂ)-ਜੁਡੀਸ਼ੀਅਲ ਕੋਰਟ ਕੰਪਲੈਕਸ ਭੁਲੱਥ ਵਿਖੇ ਬਾਰ ਐਸੋਸੀਏਸ਼ਨ ਭੁਲੱਥ ਦੇ ਪ੍ਰਧਾਨ ਐਡਵੋਕੇਟ ਕੁਲਵੰਤ ਸਿੰਘ ਸਹਿਗਲ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ| ਮੀਟਿੰਗ ਦੌਰਾਨ ਬਾਰ ਐਸੋਸੀਏਸ਼ਨ ਦੇ ਮੈਂਬਰ ਐਡਵੋਕੇਟ ਅਮਰਦੀਪ ਸਿੰਘ ਖਹਿਰਾ ‘ਤੇ ਕੀਤੇ ਗਏ ਝੂਠੇ ਮੁਕੱਦਮੇ ਦੀ ਸਮੂਹ ਵਕੀਲਾਂ ਵਲੋਂ ਨੋ ਵਰਕ ਡੇ ਰੱਖ ਕੇ ਰੋਸ ਦਾ ਪ੍ਰਗਟਾਵਾ ਕਰਦਿਆਂ ਜ਼ੋਰਦਾਰ ਨਿਖੇਧੀ ਕੀਤੀ ਗਈ| ਗੱਲਬਾਤ ਕਰਦਿਆਂ ਬਾਰ ਦੇ ਪ੍ਰਧਾਨ ਐਡਵੋਕੇਟ ਕੁਲਵੰਤ ਸਿੰਘ ਸਹਿਗਲ ਨੇ ਦੱਸਿਆ ਕਿ ਇਸ ਮੁਕੱਦਮੇ ਸੰਬੰਧੀ ਵਕੀਲਾਂ ਦਾ ਇਕ ਵਫ਼ਦ ਵਲੋਂ ਐਸ. ਐਸ. ਪੀ. ਗੌਰਵ ਤੂਰਾ ਨੂੰ ਮਿਲ ਕੇ ਝੂਠਾ ਮੁਕੱਦਮਾ ਰੱਦ ਕਰਵਾਉਣ ਦੀ ਮੰਗ ਕੀਤੀ ਗਈ ਹੈ| ਉਨ੍ਹਾਂ ਕਿਹਾ ਕਿ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਪੁਲਿਸ ਪ੍ਰਸ਼ਾਸਨ ਵਲੋਂ ਇਸ ਸੰਬੰਧੀ ਬਣਦੀ ਕੋਈ ਕਾਰਵਾਈ ਨਹੀਂ ਕੀਤੀ ਗਈ| ਉਨ੍ਹਾਂ ਦੱਸਿਆ ਕਿ ਬੀ. ਡੀ. ਪੀ. ਓ. ਨਡਾਲਾ ਕੁਲਵਿੰਦਰ ਸਿੰਘ ਵਲੋਂ ਗਲਤ ਤੱਥਾਂ ਦੇ ਆਧਾਰ ‘ਤੇ ਐਡਵੋਕੇਟ ਅਮਰਦੀਪ ਸਿੰਘ ਖਹਿਰਾ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਖ਼ਿਲਾਫ਼ ਝੂਠਾ ਮੁਕੱਦਮਾ ਦਰਜ ਕਰਵਾਇਆ ਗਿਆ ਹੈ, ਜਿਸ ਕਰਕੇ ਬਾਰ ਐਸੋਸੀਏਸ਼ਨ ਭੁਲੱਥ ਵਲੋਂ ਇਸ ਝੂਠੇ ਮੁਕੱਦਮੇ ਦੇ ਰੋਸ ਵਜੋਂ ਅਦਾਲਤ ਵਿਚ ਨੋ ਵਰਕ ਡੇ ਰੱਖਿਆ ਜਾ ਰਿਹਾ ਹੈ| ਉਨ੍ਹਾਂ ਕਿਹਾ ਕਿ ਇਸ ਦੇ ਬਾਵਜੂਦ ਵੀ ਪ੍ਰਸ਼ਾਸਨ ਵਲੋਂ ਕੋਈ ਹੁੰਗਾਰਾ ਨਹੀਂ ਦਿੱਤਾ ਜਾ ਰਿਹਾ, ਜਿਸ ਕਰਕੇ ਸਮੂਹ ਵਕੀਲਾਂ ਵਲੋਂ ਮੀਟਿੰਗ ਕਰਕੇ ਇਹ ਫ਼ੈਸਲਾ ਕੀਤਾ ਗਿਆ ਕਿ ਤਿੰਨ ਤੇ ਚਾਰ ਜੁਲਾਈ ਨੂੰ ਜ਼ਿਲ੍ਹਾ ਕਚਹਿਰੀ ਕਪੂਰਥਲਾ, ਭੁਲੱਥ, ਫਗਵਾੜਾ ਤੇ ਸੁਲਤਾਨਪੁਰ ਲੋਧੀ ਸਬ ਡਵੀਜ਼ਨ ਕੋਰਟਾਂ ਵਿਚ ਅਦਾਲਤੀ ਕੰਮ ਬੰਦ ਰੱਖਿਆ ਜਾਵੇਗਾ| ਉਨ੍ਹਾਂ ਦੱਸਿਆ ਕਿ ਜੇਕਰ 4 ਜੁਲਾਈ ਤੱਕ ਕੋਈ ਹੱਲ ਨਹੀਂ ਨਿਕਲਦਾ ਤਾਂ 6 ਜੁਲਾਈ ਨੂੰ ਪੰਜਾਬ ਭਰ ਦੀਆਂ ਅਦਾਲਤਾਂ ਵਿਚ ਨੋ ਵਰਕ ਡੇ ਰੱਖ ਕੇ ਕੰਮਕਾਜ ਠੱਪ ਰੱਖਿਆ ਜਾਵੇਗਾ ਤੇ ਜ਼ਿਲ੍ਹਾ ਪ੍ਰਸ਼ਾਸਨ ਕਪੂਰਥਲਾ ਦਫ਼ਤਰ ਵਿਖੇ ਸਮੂਹ ਵਕੀਲਾਂ ਵਲੋਂ ਧਰਨਾ ਦਿੱਤਾ ਜਾਵੇਗਾ। ਇਸ ਮੌਕੇ ਐਡਵੋਕੇਟ ਸਤਪਾਲ ਵਧਾਵਣ, ਐਡਵੋਕੇਟ ਅਭਿਸ਼ੇਕ ਢੱਲ, ਐਡਵੋਕੇਟ ਮਨਿੰਦਰ ਸਿੰਘ ਸੈਕਟਰੀ, ਐਡਵੋਕੇਟ ਗੁਰਜਿੰਦਰ ਸਿੰਘ ਢਿੱਲੋਂ, ਐਡਵੋਕੇਟ ਪਰਵਿੰਦਰ ਸਿੰਘ ਸਰਾਂ ਸਾਬਕਾ ਪ੍ਰਧਾਨ, ਐਡਵੋਕੇਟ ਗੁਰਜਿੰਦਰ ਸਿੰਘ ਵਾਲੀਆ, ਐਡਵੋਕੇਟ ਸੁਖਵਿੰਦਰ ਸਿੰਘ ਬੋਪਾਰਾਏ, ਐਡਵੋਕੇਟ ਮਨਦੀਪ ਸਿੰਘ ਇਬਰਾਹੀਮ ਵਾਲ, ਐਡਵੋਕੇਟ ਜੇ. ਐਸ. ਅਰੋੜਾ, ਐਡਵੋਕੇਟ ਅਨੂਪ ਸਿੰਘ ਪ੍ਰਧਾਨ ਲੀਗਲ ਵਿੰਗ, ਐਡਵੋਕੇਟ ਨਵ ਸੰਦੀਪ ਕੌਰ, ਐਡਵੋਕੇਟ ਗੁਰਪ੍ਰੀਤ ਸਿੰਘ ਰਤਨ, ਐਡਵੋਕੇਟ ਮਨਦੀਪ ਸਿੰਘ ਮੁਲਤਾਨੀ, ਐਡਵੋਕੇਟ ਏਕਤਾ, ਐਡਵੋਕੇਟ ਏ. ਪੀ. ਐਸ. ਬੇਦੀ, ਐਡਵੋਕੇਟ ਧਰੁਵ ਗੁਪਤਾ, ਐਡਵੋਕੇਟ ਪੰਥਜੀਤ ਸਿੰਘ ਪੱਡਾ, ਐਡਵੋਕੇਟ ਨਵਜਿੰਦਰ ਸਿੰਘ, ਐਡਵੋਕੇਟ ਜਗਜੀਤ ਸਿੰਘ ਟਾਂਡੀ, ਐਡਵੋਕੇਟ ਰਾਜਦੀਪ ਸਿੰਘ, ਐਡਵੋਕੇਟ ਸੁਖਦੇਵ ਸਿੰਘ, ਐਡਵੋਕੇਟ ਕੰਵਲਜੀਤ ਸਿੰਘ ਢਿੱਲੋਂ, ਐਡਵੋਕੇਟ ਬਲਵੀਰ ਸਿੰਘ ਤਲਵੰਡੀ, ਐਡਵੋਕੇਟ ਨਵਨੀਤ ਕੁਮਾਰ ਸਹਿਗਲ, ਐਡਵੋਕੇਟ ਸਰਬਜੀਤ ਕੌਰ, ਐਡਵੋਕੇਟ ਆਜ਼ਾਦ ਸਿੱਧੂ, ਐਡਵੋਕੇਟ ਮੰਜੂ ਬਾਲਾ, ਐਡਵੋਕੇਟ ਦੀਪਕਾ ਸਹੋਤਾ, ਐਡਵੋਕੇਟ ਹਰਪ੍ਰੀਤ ਕੌਰ ਤੇ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਠੇਕੇ ਦੀ ਜ਼ਮੀਨ ’ਤੇ ਵੱਟਾਂ ਪਾਉਣ ਤੋਂ ਰੋਕਣ ’ਤੇ ਵਿਅਕਤੀ ਨਾਲ ਕੁੱਟਮਾਰ, ਦੋ ਖ਼ਿਲਾਫ਼ ਕੇਸ ਦਰਜ ਅਗਲੀ ਖ਼ਬਰ ਡਾਕਟਰ ਡੇ ਮੌਕੇ ਇਨਰ ਵੀਲ ਕਲੱਬ ਨੇ ਵਾਹਿਗੁਰੂ ਅਕੈਡਮੀ ਦੇ ਸਹਿਯੋਗ ਨਾਲ ਕਰਵਾਇਆ ਵਿਸ਼ੇਸ਼ ਸਮਾਗਮ
Ad Position 24
No active advertisement